ਏਅਰਟੈੱਲ-ਟਾਟਾ ਸੌਦਾ ਲਾਭਕਾਰੀ ਪਰ ਏਕੀਕਰਣ ਜੋਖਮ ਦਾ ਖਤਰਾ: S & P

10/16/2017 5:48:04 PM

ਨਵੀਂ ਦਿੱਲੀ—ਭਾਰਤੀ ਏਅਰਟੈੱਲ ਦੁਆਰਾ ਟਾਟਾ ਟੈਲੀ ਸਰਵਿਸਿਜ਼ ਦੇ  ਮੋਬਾਇਲ ਕਾਰੋਬਾਰ ਨੂੰ ਪ੍ਰਾਪਤ ਕਰਨ ਨਾਲ ਗਾਹਕਾਂ ਦੀ ਸੰਖਿਆਂ ਅਤੇ ਆਮਦਨ 'ਚ ਵਾਧਾ ਹੋਵੇਗਾ। ਪਰ ਇਸ ਨਾਲ ਅਜਿਹੇ ਸਮੇਂ ਏਕੀਕਰਨ ਜੋਖਮ ਪੈਦਾ ਹੋ ਸਕਦਾ ਹੈ। ਜਦਕਿ ਸੁਨੀਲ ਮਿੱਤਲ ਦੀ ਅਗਵਾਈ ਵਾਲੀ ਕੰਪਨੀ ਟੈਲੀਨਾਰ ਦੇ ਨਾਲ ਵੀ ਪਰਿਚਾਲਨ ਦਾ ਏਕੀਕਰਨ ਕਰ ਰਹੀ ਹੈ। ਐੱਸ ਐਂਡ ਪੀ ਗਲੋਬਲ ਰੇਟਿੰਗਜ਼ ਨੇ ਇਹ ਅੰਦਾਜ਼ਾ ਲਗਾਇਆ ਹੈ।
ਐੱਸ ਐਂਡ ਪੀ ਨੇ ਕਿਹਾ ਕਿ ਟਾਟਾ ਸਮੂਹ ਦੀ ਕੰਪਨੀ ਦੇ ਪ੍ਰਾਪਤੀ ਦੇ ਐਲਾਨ ਦੇ ਬਾਅਦ ਏਅਰਟੈੱਲ ਦੀ ਰੇਟਿੰਗ 'ਤੇ ਕੋਈ ਪ੍ਰਭਾਨ ਨਹੀਂ ਪਿਆ ਹੈ। ਸਾਡਾ ਮੰਨਣਾ ਹੈ ਕਿ ਇਹ ਸੌਦਾ ਭਾਰਤੀ ਦੇ ਏਕੀਕਰਣ ਜੋਖਮ ਨੂੰ ਵਧਾਵੇਗਾ, ਕਿਉਂਕਿ ਕੰਪਨੀ ਟੈਲੀਨਾਰ ਇੰਡੀਆ ਦੇ ਪਰਿਚਾਲਣ ਦੇ ਨਾਲ ਇਸੇ ਏਕੀਕ੍ਰਿਤ ਕਰੇਗੀ। ਏਅਰਟੈੱਲ ਨੇ ਪਿਛਲੇ ਸਾਲ ਟੈਲੀਨਾਰ ਦੀ ਪ੍ਰਾਪਤੀ ਕੀਤੀ ਸੀ। ਐੱਸ.ਐਂਡ ਪੀ.ਨੇ ਅੱਗੇ ਕਿਹਾ ਕਿ ਉਮੀਦ ਹੈ ਕਿ ਭਾਰਤੀ ਇਸ ਜੋਖਮ ਨਾਲ ਨਿਪਟ ਲਵੇਗਾ। ਕਿਉਂਕਿ ਉਹ ਪਹਿਲਾਂ ਵੀ ਅਫਰੀਕੀ ਬਾਜ਼ਾਰਾਂ 'ਚ ਇਸ ਤਰ੍ਹਾਂ ਦੇ ਸੌਦੇ ਦਾ ਸਫਲਤਾਪੂਰਵਕ ਪ੍ਰਬੰਧ ਕਰ ਚੁੱਕੀ ਹੈ।