ਪਿਛਲੇ ਵਿੱਤੀ ਸਾਲ ਏਅਰਟੈੱਲ ਪੇਮੈਂਟ ਬੈਂਕ ਦੀ ਕਮਾਈ 20 ਫੀਸਦੀ ਵਧੀ

06/28/2020 7:53:47 PM

ਨਵੀਂ ਦਿੱਲੀ-ਏਅਰਟੈੱਲ ਪੇਮੈਂਟ ਬੈਂਕ ਦੀ ਕਮਾਈ ਬੀਤੇ ਵਿੱਤੀ ਸਾਲ 2019-20 'ਚ 87 ਫੀਸਦੀ ਵਧ ਕੇ 474 ਕਰੋੜ ਰੁਪਏ 'ਤੇ ਪਹੁੰਚ ਗਈ। ਬੈਂਕ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ . ਈ. ਓ.) ਅਨੁਬਰਤ ਬਿਸਵਾਸ ਨੇ ਕਿਹਾ ਕਿ ਡਿਜ਼ੀਟਲ ਭੁਗਤਾਨ ਵਧਣਾ, ਪੈਸਾ ਤਬਾਦਲਾ ਅਤੇ ਨਵੀਆਂ ਸੇਵਾਵਾਂ ਦੀ ਮੰਗ ਵਧਣ ਨਾਲ ਬੈਂਕ ਦੀ ਕਮਾਈ ਵਧੀ ਹੈ।

ਬਿਸਵਾਸ ਨੇ ਕਿਹਾ ਕਿ ਭੁਗਤਾਨ ਬੈਂਕ ਕੋਲ ਵਾਧੇ ਦੀ ਕਾਫੀ ਗੁੰਜਾਇਸ਼ ਹੈ। ਬੈਂਕ ਪ੍ਰਮੋਟਰ ਇਸ ਗੁੰਜਾਇਸ਼ ਦਾ ਲਾਭ ਲੈਣ ਨੂੰ ਵਚਨਬੱਧ ਹਨ। ਭਾਰਤੀ ਏਅਰਟੈੱਲ ਅਤੇ ਭਾਰਤੀ ਐਂਟਰਪ੍ਰਾਈਜ਼ਿਜ਼ ਨੇ ਪਿਛਲੇ ਸਾਲ ਬੈਂਕ 'ਚ 325 ਕਰੋੜ ਰੁਪਏ ਦੀ ਵਾਧੂ ਪੂੰਜੀ ਪਾਈ ਸੀ। ਬਿਸਵਾਸ ਨੇ ਕਿਹਾ ਕਿ ਬੀਤੇ ਵਿੱਤੀ ਸਾਲ 'ਚ ਏਅਰਟੈੱਲ ਪੇਮੈਂਟ ਬੈਂਕ ਦੀ ਕਮਾਈ 87 ਫੀਸਦੀ ਵਧ ਕੇ 474 ਕਰੋੜ ਰੁਪਏ 'ਤੇ ਪਹੁੰਚ ਗਈ ਹੈ।

ਉਨ੍ਹਾਂ ਕਿਹਾ ਕਿ ਨਵੀਆਂ ਸੇਵਾਵਾਂ ਉਦਾਹਰਣ ਬੀਮਾ ਅਤੇ ਬਚਤ ਖਾਤਿਆਂ 'ਚ ਚੰਗਾ-ਖਾਸਾ ਵਾਧੇ ਨਾਲ ਬੈਂਕ ਦੀ ਆਮਦਨੀ 'ਚ ਵਾਧਾ ਹੋਇਆ ਹੈ। ਹਾਲਾਂਕਿ, ਬੈਂਕ ਨੇ ਆਪਣੇ ਲਾਭ ਦੀ ਜਾਣਕਾਰੀ ਨਹੀਂ ਦਿੱਤੀ ਹੈ ਪਰ ਕਿਹਾ ਹੈ ਕਿ ਏਅਰਟੈੱਲ ਪੇਮੈਂਟ ਬੈਂਕ ਨੇ ਯੋਗਦਾਨ ਦੇ 'ਮਾਰਜਨ' ਨੂੰ ਸਾਕਾਰਾਤਮਕ ਕਰ ਲਿਆ ਹੈ। ਯੋਗਦਾਨ ਮਾਰਜਨ ਤੋਂ ਮਤਲਬ ਕੁੱਲ ਮਾਲੀਆ ਨਾਲ ਗਾਹਕਾਂ ਨੂੰ ਸੇਵਾਵਾਂ ਦੇਣ ਲਈ ਕੀਤੇ ਜਾਣ ਵਾਲੇ ਸਾਰੇ ਪ੍ਰਤੱਖ ਖਰਚ ਘਟਾਉਣ ਤੋਂ ਹੈ।


Karan Kumar

Content Editor

Related News