ਏਅਰਟੈੱਲ ਨੂੰ ਪਹਿਲੀ ਤਿਮਾਹੀ ''ਚ 2,866 ਕਰੋੜ ਦਾ ਘਾਟਾ

08/02/2019 9:50:01 AM

ਨਵੀਂ ਦਿੱਲੀ—ਦੂਰਸੰਚਾਰ ਖੇਤਰ ਦੀ ਸਖਤ ਮੁਕਾਬਲੇ ਦੌਰਾਨ ਭਾਰਤੀ ਏਅਰਟੈੱਲ ਨੂੰ ਵਿੱਤੀ ਸਾਲ 2019-20 ਦੀ ਪਹਿਲੀ ਤਿਮਾਹੀ 'ਚ 2,866 ਕਰੋੜ ਰੁਪਏ ਦਾ ਘਾਟਾ ਹੋਇਆ ਹੈ। ਕੰਪਨੀ ਵਲੋਂ ਵੀਰਵਾਰ ਨੂੰ ਦੱਸਿਆ ਗਿਆ ਹੈ ਕਿ ਵਿੱਤੀ ਸਾਲ 2018-19 ਦੀ ਪਹਿਲੀ ਤਿਮਾਹੀ 'ਚ ਉਸ ਨੂੰ 97 ਕਰੋੜ ਰੁਪਏ ਦਾ ਮੁਨਾਫਾ ਹੋਇਆ ਸੀ। 
ਭਾਰਤੀ ਏਅਰਟੈੱਲ ਦੇ ਬਿਆਨ 'ਚ ਕਿਹਾ ਗਿਆ ਹੈ ਕਿ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ ਉਸ ਦੀ ਆਮਦਨ 4.7 ਫੀਸਦੀ ਵਧ ਕੇ 20,738 ਕਰੋੜ ਰੁਪਏ ਹੋ ਗਈ। ਇਸ ਦੌਰਾਨ ਘਰੇਲੂ ਬਾਜ਼ਾਰ 'ਚ ਕੰਪਨੀ ਦੀ ਪ੍ਰਤੀ ਗਾਹਕ ਔਸਤ ਆਮਦਨ 129 ਕਰੋੜ ਰਹੀ, ਜੋ ਇਹ ਪਿਛਲੇ ਵਿੱਤੀ ਸਾਲ ਦੀ ਸਮਾਨ ਤਿਮਾਹੀ 'ਚ 123 ਰੁਪਏ ਸੀ।
ਭਾਰਤੀ ਏਅਰਟੈੱਲ ਦੇ ਐੱਮ.ਡੀ. ਅਤੇ ਸੀ.ਈ.ਓ. ਗੋਪਾਲ ਵਿੱਤਲ ਨੇ ਕਿਹਾ ਕਿ ਅਪ੍ਰੈਲ-ਜੂਨ ਤਿਮਾਹੀ 'ਚ ਸਾਰੇ ਕਾਰੋਬਾਰ 'ਚ ਹੈਲਥ ਅਤੇ ਬਰਾਬਰ ਵਾਧਾ ਰਿਹਾ। ਉਨ੍ਹਾਂ ਨੇ ਕਿਹਾ ਕਿ ਅਸੀਂ ਰਿਵਾਰਡ ਮੰਚ 'ਏਅਰਟੈੱਲ ਥੈਂਕਸ' ਦੇ ਰਾਹੀਂ ਗਾਹਕਾਂ ਨੂੰ ਸੁਵਿਧਾ ਦੇਣ 'ਤੇ ਧਿਆਨ ਕੇਂਦਰਿਤ ਕਰਨਾ ਜਾਰੀ ਰੱਖਗੇ।

Aarti dhillon

This news is Content Editor Aarti dhillon