Airtel ਨੇ ਲੱਦਾਖ ਦੇ 26 ਪਿੰਡਾਂ ’ਚ ਲਾਂਚ ਕੀਤੀ 4G ਤੇ 2G ਸੇਵਾ

01/03/2020 1:17:28 PM

ਗੈਜੇਟ ਡੈਸਕ– ਭਾਰਤੀ ਟੈਲੀਕਾਮ ਕੰਪਨੀ ਏਅਰਟੈੱਲ ਨੇ ਲੱਦਾਖ ਦੇ 26 ਪਿੰਡਾਂ ’ਚ 4ਜੀ ਅਤੇ 2ਜੀ ਸੇਵਾ ਸ਼ੁਰੂ ਕੀਤੀ ਹੈ। ਇਸ ਦੇ ਨਾਲ ਹੀ ਏਅਰਟੈੱਲ ਦੇਸ਼ ਦੀ ਪਹਿਲੀ ਟੈਲੀਕਾਮ ਕੰਪਨੀ ਬਣ ਗਈ ਹੈ ਜਿਸ ਨੇ ਇਸ ਖੇਤਰ ’ਚ ਗਾਹਕਾਂ ਨੂੰ ਇੰਟਰਨੈੱਟ ਦੀ ਸੁਵਿਧਾ ਮੁਹੱਈਆ ਕਰਾਈ ਹੈ। ਦੱਸ ਦੇਈਏ ਕਿ ਕੁਲ ਮਿਲਾ ਕੇ 150 ਕਿਲੋਮੀਟਰ ਦੇ ਖੇਤਰ ’ਚ ਇਹ ਸੇਵਾ ਸ਼ੁਰੂ ਕੀਤੀ ਗਈ ਹੈ ਅਤੇ ਇਨ੍ਹਾਂ ’ਚ ਕਾਰਗਿਲ-ਬਟਾਲਿਕ-ਹਨੁਥਾਂਗ ਸਕੂਬੂਸ਼ੋਨ ਅਤੇ ਕਲਸਿ ਆਦਿ ਦੇ ਖੇਤਰ ਸ਼ਾਮਲ ਹਨ। 

ਏਅਰਟੈੱਲ ਦਾ ਬਿਆਨ
ਭਾਰਤੀ ਏਅਰਟੈੱਲ ਦੇ ਅਪਰ ਨੋਰਥ ਦੇ ਸੀ.ਈ.ਓ. ਮਨੁ ਸੂਦ ਨੇ ਆਪਣੇ ਬਿਆਨ ’ਚ ਕਿਹਾ ਹੈ ਕਿ ਇਹ ਲੱਦਾਖ ਦੇ ਲੋਕਾਂ ਲਈ ਨਵੇਂ ਸਾਲ ਦਾ ਤੋਹਫਾ ਹੈ। ਲੱਦਾਖ ਦੇ 26 ਪਿੰਡਾਂ ’ਚ 4ਜੀ ਅਤੇ 2ਜੀ ਸੇਵਾ ਸ਼ੁਰੂ ਹੋਣ ਤੋਂ ਬਾਅਦ ਉਥੋਂ ਦੇ ਲੋਕ ਵੀਡੀਓ ਸਟਰੀਮਿੰਗ ਦਾ ਮਜ਼ਾ ਲੈ ਸਕਣਗੇ ਅਤੇ ਹਾਈ-ਸਪੀਡ ਇੰਟਰਨੈੱਟ ਚਲਾ ਸਕਣਗੇ। ਕੰਪਨੀ ਡਿਜੀਟਲ ਇੰਡੀਆ ਤਹਿਤ ਲੱਦਾਖ ’ਚ ਨਿਵੇਸ਼ ਕਰਦੀ ਰਹੇਗੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਏਅਰਟੈੱਲ ਨੇ ਪ੍ਰਾਜੈੱਕਟ ਲੀਪ ਤਹਿਤ ਦਸੰਬਰ 2017 ’ਚ ਲੱਦਾਖ ਦੇ ਲੇਹ, ਕਾਰਗਿਲ ਅਤੇ ਦ੍ਰਾਸ ’ਚ ਆਪਣੀ 4ਜੀ ਸੇਵਾ ਸ਼ੁਰੂ ਕੀਤੀ ਸੀ।