ਖ਼ੁਸ਼ਖ਼ਬਰੀ! 5G ਪ੍ਰੀਖਣ ਲਈ ਰੂਪ-ਰੇਖਾ ਬਣਾ ਰਹੀ ਭਾਰਤੀ ਏਅਰਟੈੱਲ

07/28/2020 6:59:20 PM

ਨਵੀਂ ਦਿੱਲੀ— ਦੂਰਸੰਚਾਰ ਕੰਪਨੀ ਭਾਰਤੀ ਏਅਰਟੈੱਲ ਆਪਣੇ 4-ਜੀ ਟਾਵਰਾਂ ਨੂੰ ਭਵਿੱਖ ਲਈ 5-ਜੀ ਸਮਰਥਾਵਾਂ ਨਾਲ ਜੋੜਨ ਦਾ ਕੰਮ ਕਰ ਰਹੀ ਹੈ। ਕੰਪਨੀ ਮੋਬਾਈਲ ਡਿਵਾਈਸ ਨਿਰਮਾਤਾਵਾਂ ਤੇ ਐਪ ਡਿਵੈੱਲਪਰਾਂ ਦੇ ਸਹਿਯੋਗ ਨਾਲ 5-ਜੀ ਪ੍ਰੀਖਣ ਲਈ ਤਿਆਰੀ ਕਰ ਰਹੀ ਹੈ।

ਕੰਪਨੀ ਨੇ ਆਪਣੀ 2019-20 ਦੀ ਸਾਲਾਨਾ ਰਿਪੋਰਟ 'ਚ 5-ਜੀ ਸਮਰਥਾਵਾਂ ਦੇ ਨਿਰਮਾਣ ਬਾਰੇ ਗੱਲ ਕੀਤੀ ਹੈ। ਕੰਪਨੀ ਦਾ ਕਹਿਣਾ ਹੈ ਕਿ ਮੌਜੂਦਾ ਨੈੱਟਵਰਕ 'ਚ ਪ੍ਰਸਤਾਵਿਤ ਨਿਵੇਸ਼ ਗਾਹਕਾਂ ਨੂੰ ਤੇਜ਼ੀ ਰਫਤਾਰ ਪ੍ਰਦਾਨ ਕਰੇਗਾ। ਇਹ ਆਉਣ ਵਾਲੇ ਸਮੇਂ 'ਚ 5-ਜੀ ਸੇਵਾਵਾਂ ਦੀ ਇਕ ਮਜ਼ਬੂਤ ​​ਨੀਂਹ ਵੀ ਰੱਖੇਗਾ।

ਰਿਪੋਰਟ 'ਚ ਕਿਹਾ ਗਿਆ ਹੈ, “ਕੰਪਨੀ ਮੂਲ ਉਪਕਰਣ ਨਿਰਮਾਤਾਵਾਂ ਅਤੇ ਐਪਲੀਕੇਸ਼ਨ ਡਿਵੈਲਪਰਾਂ ਦੇ ਸਹਿਯੋਗ ਨਾਲ 5-ਜੀ ਟੈਸਟ ਕਰਨ ਦਾ ਵਿਕਾਸ ਕਰ ਰਹੀ ਹੈ। ਇਹ ਟੈਸਟ ਵੱਖ-ਵੱਖ ਮੋਬਾਈਲ ਬ੍ਰਾਡਬੈਂਡ ਅਤੇ ਉਦਯੋਗਿਕ ਮਾਧਿਅਮਾਂ ਰਾਹੀਂ ਸਾਡੀ 5-ਜੀ ਸਮਰੱਥਾ ਨੂੰ ਪ੍ਰਦਰਸ਼ਿਤ ਕਰਨ 'ਚ ਸਹਾਇਤਾ ਕਰਨਗੇ।'' ਤੇਜ਼ ਰਫਤਾਰ ਇੰਟਰਨੈੱਟ ਦੀ ਵੱਧ ਰਹੀ ਮੰਗ ਨੇ ਦੁਨੀਆ ਦੇ ਸਭ ਤੋਂ ਵੱਡੇ ਦੂਰਸੰਚਾਰ ਬਾਜ਼ਾਰਾਂ 'ਚੋਂ ਇਕ ਭਾਰਤ 'ਚ 5-ਜੀ ਸੇਵਾਵਾਂ ਦੀ ਜ਼ਰੂਰਤ ਵਧਾ ਦਿੱਤੀ ਹੈ। ਕੰਪਨੀ ਨੇ ਕਿਹਾ ਕਿ ਭਵਿੱਖ ਦੀ ਤਿਆਰੀ ਲਈ ਅਸੀਂ ਆਪਣੇ ਮੌਜੂਦਾ 4-ਜੀ ਟਾਵਰਾਂ ਨੂੰ 5-ਜੀ ਸਮਰੱਥਾ ਨਾਲ ਲੈੱਸ ਕਰਨ ਦੇ ਟੀਚੇ 'ਤੇ ਕੰਮ ਕਰ ਰਹੇ ਹਾਂ। ਇਸ ਦੇ ਟੈਸਟਿੰਗ ਦੀਆਂ ਤਿਆਰੀਆਂ ਪੂਰੀ ਰਫਤਾਰ ਨਾਲ ਅੱਗੇ ਵਧ ਰਹੀਆਂ ਹਨ ਅਤੇ ਇਕ ਵਾਰ ਸਪੈਕਟ੍ਰਮ ਪ੍ਰਾਪਤ ਹੋ ਜਾਣ ਤੋਂ ਬਾਅਦ ਅਸੀਂ ਇਸ ਨੂੰ ਅਸਰਦਾਰ ਅਤੇ ਅਸਾਨੀ ਨਾਲ ਟੈਸਟ ਕਰਾਂਗੇ।

Sanjeev

This news is Content Editor Sanjeev