Airtel ਦੇ ਇਸ ਰੀਚਾਰਜ ''ਤੇ ਮੁਫਤ ''ਚ ਮਿਲੇਗਾ 4 ਲੱਖ ਦਾ ਬੀਮਾ, ਜਾਣੋ ਪਲਾਨ

05/13/2019 3:28:48 PM

ਨਵੀਂ ਦਿੱਲੀ— ਹੁਣ ਭਾਰਤੀ ਏਅਰਟੈੱਲ ਦਾ 249 ਰੁਪਏ ਦਾ ਪਲਾਨ ਲੈਣ 'ਤੇ ਨਾ ਸਿਰਫ ਅਨਲਿਮਟਿਡ ਕਾਲਿੰਗ ਦਾ ਮਜ਼ਾ ਮਿਲੇਗਾ ਸਗੋਂ ਨਾਲ ਹੀ 4 ਲੱਖ ਦਾ ਜੀਵਨ ਬੀਮਾ ਵੀ ਮੁਫਤ ਮਿਲੇਗਾ। ਭਾਰਤੀ ਏਅਰਟੈੱਲ ਨੇ ਆਪਣੇ 249 ਰੁਪਏ ਦੇ ਪ੍ਰੀਪੇਡ ਪਲਾਨ ਨਾਲ ਜੀਵਨ ਬੀਮਾ ਕਵਰ ਨੂੰ ਜੋੜਨ ਲਈ ਨਿੱਜੀ ਖੇਤਰ ਦੀ ਦਿੱਗਜ ਐੱਚ. ਡੀ. ਐੱਫ. ਸੀ. ਲਾਈਫ ਇੰਸ਼ੋਰੈਂਸ ਨਾਲ ਹੱਥ ਮਿਲਾਇਆ ਹੈ। ਇਸ ਪਲਾਨ 'ਚ ਐੱਚ. ਡੀ. ਐੱਫ. ਸੀ. ਲਾਈਫ ਤੋਂ 4 ਲੱਖ ਰੁਪਏ ਦਾ ਬੀਮਾ ਕਵਰ ਦੇ ਨਾਲ ਹਰ ਰੋਜ਼ 2 ਜੀਬੀ ਡਾਟਾ ਵੀ ਮਿਲੇਗਾ ਤੇ ਕਿਸੇ ਵੀ ਨੈੱਟਵਰਕ 'ਤੇ ਜਿੰਨੀ ਚਾਹੋ ਓਨੀ ਕਾਲ ਕਰ ਸਕੋਗੇ।

 

 

ਟੈਲੀਕਾਮ ਸੈਕਟਰ ਦੀ ਦਿੱਗਜ ਕੰਪਨੀ ਭਾਰਤੀ ਏਅਰਟੈੱਲ ਦਾ ਕਹਿਣਾ ਹੈ ਕਿ ਇਹ ਰੀਚਾਰਜ 28 ਦਿਨ ਤਕ ਲਈ ਵੈਲਿਡ ਹੋਵੇਗਾ ਤੇ ਪਾਲਿਸੀ ਕਵਰ ਵੀ ਨੰਬਰ 'ਤੇ ਰੀਚਾਰਜ ਕਰਵਾਉਂਦੇ ਰਹਿਣ ਤਕ ਸਰਗਮ ਰਹੇਗਾ।
ਗਾਹਕ ਨੂੰ ਐੱਸ. ਐੱਮ. ਐੱਸ., ਮਾਈ ਏਅਰਟੈੱਲ ਐਪ ਜਾਂ ਰਿਟੇਲਰ ਰਾਹੀਂ ਪਹਿਲਾ ਰੀਚਾਰਜ ਕਰਵਾਉਣ ਮਗਰੋਂ ਬੀਮਾ ਲਈ ਰਜਿਸਟਰ ਕਰਵਾਉਣਾ ਹੋਵੇਗਾ। ਰੀਚਾਰਜ ਕਰਵਾਉਂਦੇ ਰਹਿਣ 'ਤੇ ਬੀਮਾ ਕਵਰ ਆਟੋਮੈਟਿਕ ਰੀਨਿਊ ਹੁੰਦਾ ਰਹੇਗਾ। ਮਾਹਰਾਂ ਦਾ ਕਹਿਣਾ ਹੈ ਕਿ ਭਾਰਤੀ ਏਅਰਟੈੱਲ ਦੇ ਇਸ ਕਦਮ ਨਾਲ ਭਾਰਤੀ ਦੀ ਆਬਾਦੀ ਦੇ ਇਕ ਬਹੁਤ ਵੱਡੇ ਹਿੱਸੇ ਨੂੰ ਜੀਵਨ ਬੀਮਾ ਕਵਰ ਮਿਲਣਾ ਆਸਾਨ ਹੋ ਜਾਵੇਗਾ। ਹੁਣ ਬਸ ਰੀਚਾਰਜ ਕਰਵਾਉਣ ਨਾਲ ਹੀ ਗਾਹਕ ਦਾ ਬੀਮਾ ਵੀ ਹੋ ਜਾਵੇਗਾ। ਜ਼ਿਕਰਯੋਗ ਹੈ ਕਿ 31 ਦਸੰਬਰ 2018 ਤਕ ਏਅਰਟੈੱਲ ਦੇ ਦੇਸ਼ ਭਰ 'ਚ 28.4 ਕਰੋੜ ਗਾਹਕ ਸਨ। 


Related News