ਏਅਰਟੈੱਲ ਅਫਰੀਕਾ ਦਾ ਜੂਨ ਤਿਮਾਹੀ ਦਾ ਮੁਨਾਫਾ 57 ਫੀਸਦੀ ਘਟਿਆ

07/25/2020 2:09:32 AM

ਨਵੀਂ ਦਿੱਲੀ (ਭਾਸ਼ਾ)–ਏਅਰਟੈੱਲ ਅਫਰੀਕਾ ਦਾ ਜੂਨ ਤਿਮਾਹੀ ਦਾ ਸ਼ੁੱਧ ਲਾਭ 57 ਫੀਸਦੀ ਘਟ ਕੇ 5.7 ਕਰੋੜ ਡਾਲਰ ਜਾਂ ਕਰੀਬ 427 ਕਰੋੜ ਰੁਪਏ ਰਹਿ ਗਿਆ। ਕੰਪਨੀ ਨੇ ਇਹ ਜਾਣਕਾਰੀ ਦਿੱਤੀ। ਕੰਪਨੀ ਨੇ ਕਿਹਾ ਕਿ ਇਸ ਤਿਮਾਹੀ ਦੇ ਦੌਰਾਨ ਉਸ ਦਾ ਕਾਰੋਬਾਰ ਕੋਵਿਡ-19 ਮਹਾਮਾਰੀ ਕਾਰਣ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ।

ਏਅਰਟੈੱਲ ਅਫਰੀਕਾ ਨੇ ਕਿਹਾ ਕਿ ਤਿਮਾਹੀ ਦੌਰਾਨ ਉਸ ਦੀ ਆਮਦਨ 6.9 ਫੀਸਦੀ ਵਧ ਕੇ 85.1 ਕਰੋੜ ਰੁਪਏ ਜਾਂ 6,382 ਕਰੋੜ ਰੁਪਏ 'ਤੇ ਪਹੁੰਚ ਗਈ। ਸਥਿਰ ਮੁਦਰਾ 'ਤੇ ਕੰਪਨੀ ਦੀ ਆਮਦਨ 'ਚ 13 ਫੀਸਦੀ ਦਾ ਵਾਧਾ ਹੋਇਆ। ਕੰਪਨੀ ਨੇ ਕਿਹਾ ਕਿ ਜੂਨ 2020 ਨੂੰ ਸਮਾਪਤ ਤਿਮਾਹੀ 'ਚ ਉਸ ਦਾ ਸ਼ੁੱਧ ਲਾਭ 56.9 ਫੀਸਦੀ ਘਟ ਕੇ 5.7 ਕਰੋੜ ਡਾਲਰ ਰਹਿ ਗਿਆ।

ਏਅਰਟੈਲ ਅਫਰੀਕਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਘੁਨਾਥ ਮਾਂਡਵਾ ਨੇ ਕਿਹਾ ਕਿ ਲੈਂਡਸਕੇਪ ਕਾਫੀ ਅਨਿਸ਼ਚਿਤ ਹੈ। ਵਿਸ਼ੇਸ਼ ਰੂਪ ਨਾਲ ਮਹਾਮਾਰੀ ਦੇ ਦੂਜੇ ਦੌਰ ਦੇ ਖਦਸ਼ੇ ਨੂੰ ਦੇਖਦੇ ਹੋਏ। ਇਹ ਦੇਖਣਾ ਹੋਵੇਗਾ ਕਿ ਅਜਿਹੀ ਸਥਿਤੀ 'ਚ ਸਰਕਾਰਾਂ ਕੀ ਕਦਮ ਚੁੱਕਦੀਆਂ ਹਨ।


Karan Kumar

Content Editor

Related News