ਏਅਰਟੈੱਲ, ਵੋਡਾਫੋਨ ਆਈਡੀਆ ’ਤੇ 3,050 ਕਰੋਡ਼ ਰੁਪਏ ਦੇ ਜੁਰਮਾਨੇ ਦੀ ਮਨਜ਼ੂਰੀ

07/24/2019 10:41:20 PM

ਨਵੀਂ ਦਿੱਲੀ— ਡਿਜੀਟਲ ਸੰਚਾਰ ਕਮਿਸ਼ਨ (ਡੀ. ਸੀ. ਸੀ.) ਨੇ ਰਿਲਾਇੰਸ ਜਿਓ ਨੂੰ ਪੁਅਾਇੰਟਸ ਆਫ ਇੰਟਰਕੁਨੈਕਸ਼ਨ (ਪੀ . ਓ. ਆਈ.) ਨਾ ਉਪਲੱਬਧ ਕਰਾਉਣ ਦੇ ਮਾਮਲੇ ’ਚ ਭਾਰਤੀ ਏਅਰਟੈੱਲ ਅਤੇ ਵੋਡਾਫੋਨ ਆਈਡੀਆ ’ਤੇ ਕੁਲ 3,050 ਕਰੋਡ਼ ਰੁਪਏ ਦੇ ਜੁਰਮਾਨੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਦੂਰਸੰਚਾਰ ਸਕੱਤਰ ਅਰੁਣਾ ਸੁੰਦਰਰਾਜਨ ਨੇ ਕਿਹਾ,‘‘ਡੀ. ਸੀ. ਸੀ. ਨੇ ਏਅਰਟੈੱਲ ਅਤੇ ਵੋਡਾਫੋਨ ਆਈਡੀਆ ’ਤੇ ਜੁਰਮਾਨੇ ਦੀ ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟਰਾਈ) ਦੀ ਸਿਫਾਰਿਸ਼ ਨੂੰ ਸਵੀਕਾਰ ਕਰ ਲਿਆ ਹੈ। ਇਸ ਸਿਫਾਰਿਸ਼ ਨੂੰ ਫੈਸਲੇ ਲਈ ਸਰਕਾਰ ’ਚ ਸਮਰੱਥ ਅਥਾਰਟੀ ਕੋਲ ਭੇਜਿਆ ਜਾਵੇਗਾ।’’


Inder Prajapati

Content Editor

Related News