ਏਅਰਟੈੱਲ ਅਤੇ ਟਾਟਾ ਸਮੂਹ ਦੀ ‘ਮੇਡ ਇਨ ਇੰਡੀਆ’ 5ਜੀ ਲਈ ਸਾਂਝੇਦਾਰੀ

06/22/2021 10:45:08 AM

ਨਵੀਂ ਦਿੱਲੀ– ਕਮਿਊਨੀਕੇਸ਼ਨ ਸਲਿਊਸ਼ਨ ਪ੍ਰੋਵਾਈਡਰ ਭਾਰਤੀ ਏਅਰਟੈੱਲ ਅਤੇ ਟਾਟਾ ਸਮੂਹ ਨੇ ਭਾਰਤ ਲਈ 5ਜੀ ਨੈੱਟਵਰਕ ਸਲਿਊਸ਼ਨਸ ਨੂੰ ਲਾਗੂ ਕਰਨ ਲਈ ਇਕ ਰਣਨੀਤਿਕ ਸਾਂਝੇਦਾਰੀ ਦਾ ਐਲਾਨ ਕੀਤਾ ਹੈ। ਕੰਪਨੀਆਂ ਨੇ ਕਿਹਾ ਕਿ ਟਾਟਾ ਸਮੂਹ ਨੇ ਓ-ਆਰ. ਏ. ਐੱਨ. ਆਧਾਰਿਤ ਰੇਡੀਓ ਅਤੇ ਐੱਨ. ਐੱਸ. ਏ./ਐੱਸ. ਏ. ਕੋਰ’ ਅਤਿ-ਆਧੁਨਿਕ ਵਿਕਸਿਤ ਕੀਤਾ ਹੈ। ਟਾਟਾ ਸਮੂਹ ਅਤੇ ਉਸ ਦੇ ਭਾਈਵਾਲਾਂ ਦੀਆਂ ਸਮਰੱਥਾਵਾਂ ਦਾ ਲਾਭ ਉਠਾਉਂਦੇ ਹੋਏ ਇਕ ਸਵਦੇਸ਼ੀ ਤਕਨੀਕ ਨੂੰ ਪੂਰੀ ਤਰ੍ਹਾਂ ਦੂਰਸੰਚਾਰ ਨੂੰ ਏਕੀਕ੍ਰਿਤ ਕੀਤਾ ਗਿਆ ਹੈ। ਇਹ ਜਨਵਰੀ 2022 ਤੋਂ ਕਮਰਸ਼ੀਅਲ ਵਿਕਾਸ ਲਈ ਮੁਹੱਈਆ ਹੋਵੇਗਾ।

ਟਾਟਾ ਸਮੂਹ ਦੀ ਕੰਪਨੀ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ. ਸੀ. ਐੱਸ.) ਨੂੰ ਕੌਮਾਂਤਰੀ ਪ੍ਰਣਾਲੀ ਏਕੀਕਰਨ ਮਾਹਰਤਾ ਹੈ ਅਤੇ 3ਜੀ. ਪੀ. ਪੀ. ਅਤੇ ਓ. ਆਰ. ਏ. ਐੱਨ. ਦੋਹਾਂ ਮਾਪਦੰਡਾਂ ਲਈ ਐਂਡ-ਟੂ-ਐਂਡ ਸਲਿਊਸ਼ਨ ਕਰਨ ’ਚ ਮਦਦ ਕਰਦੀ ਹੈ। ਏਅਰਟੈੱਲ ’ਚ ਆਪਣੀਆਂ 5ਜੀ ਰੋਲਆਊਟ ਯੋਜਨਾਵਾਂ ਦੇ ਹਿੱਸੇ ਦੇ ਰੂਪ ’ਚ ਇਸ ਸਵਦੇਸ਼ੀ ਸਲਿਊਸ਼ਨ ਨੂੰ ਪਾਇਲਟ ਪ੍ਰਾਜੈਕਟ ਦੇ ਰੂਪ ’ਚ ਤਾਇਨਾਤ ਕਰੇਗੀ ਅਤੇ ਜਨਵਰੀ 2022 ’ਚ ਭਾਰਤ ਸਰਕਾਰ ਵਲੋਂ ਤਿਆਰ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਮੁਤਾਬਕ ਪ੍ਰਾਜੈਕਟ ਸ਼ੁਰੂ ਕਰੇਗੀ।

Rakesh

This news is Content Editor Rakesh