ਹੁਣ ਕਾਰਾਂ ''ਚ ਡਰਾਈਵਰ ਦੇ ਨਾਲ ਵਾਲੀ ਸੀਟ ਲਈ ਲਾਜ਼ਮੀ ਹੋਣ ਜਾ ਰਿਹੈ ਨਿਯਮ

12/18/2020 3:08:56 PM

ਨਵੀਂ ਦਿੱਲੀ-  ਕਾਰਾਂ ਵਿਚ ਡਰਾਈਵਰ ਦੇ ਨਾਲ ਵਾਲੀ ਸੀਟ 'ਤੇ ਬੈਠਣ ਵਾਲੀ ਯਾਤਰੀ ਦੀ ਸੁਰੱਖਿਆ ਲਈ ਸਰਕਾਰ ਜਲਦ ਹੀ ਇਕ ਨਵਾਂ ਹੁਕਮ ਜਾਰੀ ਕਰਨ ਜਾ ਰਹੀ ਹੈ। ਇਸ ਤਹਿਤ ਕਾਰ ਕੰਪਨੀਆਂ ਨੂੰ ਹੁਣ ਇਕਨੋਮਿਕ ਮਾਡਲ ਸਣੇ ਸਾਰੀਆਂ ਕਾਰਾਂ ਦੀ ਡਰਾਈਵਰ ਦੇ ਨਾਲ ਵਾਲੀ ਸੀਟ ਲਈ ਏਅਰਬੈਗ ਲਾਉਣਾ ਲਾਜ਼ਮੀ ਹੋ ਜਾਵੇਗਾ। 1 ਜੁਲਾਈ 2019 ਤੋਂ ਹੁਣ ਤੱਕ ਇਹ ਕਾਰਾਂ ਵਿਚ ਡਰਾਈਵਰ ਸੀਟ ਵੱਲ ਹੀ ਲਾਜ਼ਮੀ ਸੀ।

ਵਾਹਨਾਂ ਵਿਚ ਸੁਰੱਖਿਆ ਦੇ ਮਾਪਦੰਡ ਲਈ ਗਠਿਤ ਇਕ ਉੱਚ ਕਮੇਟੀ ਨੇ ਇਹ ਪ੍ਰਸਤਾਵ ਸੌਂਪਿਆ ਹੈ, ਜਿਸ 'ਤੇ ਅਮਲ ਕਰਦੇ ਹੋਏ ਸਰਕਾਰ ਨੇ ਆਟੋਮੋਟਿਵ ਇੰਡਸਟਰੀ ਸਟੈਂਡਰਡ (ਏ. ਆਈ. ਐੱਸ.) ਨਾਲ ਸਬੰਧਤ ਸੁਰੱਖਿਆ ਮਿਆਰਾਂ ਵਿਚ ਸੋਧ ਲਈ ਖਰੜਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।

ਇਕ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਲਾਗਤ ਦੀ ਪਰਵਾਹ ਕੀਤੇ ਬਿਨਾਂ ਸੁਰੱਖਿਆ ਸੁਵਿਧਾਵਾਂ 'ਤੇ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ। ਸੂਤਰਾਂ ਨੇ ਕਿਹਾ ਕਿ ਸੜਕ ਆਵਾਜਾਈ ਮੰਤਰਾਲਾ ਇਸ 'ਤੇ ਕੰਮ ਕਰ ਰਿਹਾ ਹੈ ਕਿ ਕਦੋਂ ਇਸ ਨੂੰ ਲਾਗੂ ਕੀਤਾ ਜਾਣਾ ਚਾਹੀਦਾ ਹੈ। ਇਸ ਤਰ੍ਹਾਂ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਇਕ ਸਾਲ ਕਾਫ਼ੀ ਹੋਵੇਗਾ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਸਿੰਗਲ ਏਅਰਬੈਗ ਨਾਕਾਫ਼ੀ ਹੈ ਕਿਉਂਕਿ ਸੜਕ ਦੁਰਘਟਨਾ ਦੌਰਾਨ ਡਰਾਈਵਰ ਦੀ ਨਾਲ ਵਾਲੀ ਸੀਟ 'ਤੇ ਬੈਠੇ ਯਾਤਰੀ ਨੂੰ ਗੰਭੀਰ ਸੱਟ ਲੱਗ ਸਕਦੀ ਹੈ, ਇੱਥੋਂ ਤੱਕ ਕਿ ਮੌਤ ਵੀ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਪੀਡ ਅਲਰਟ, ਰਿਵਰਸ ਪਾਰਕਿੰਗ ਸੈਂਸਰ ਅਤੇ ਸੀਟ ਬੈਲਟ ਰੀਮਾਈਂਡਰ ਵਾਹਨਾਂ ਵਿਚ ਸਟੈਂਡਰਡ ਫਚੀਰ ਹਨ ਪਰ ਡਰਾਈਵਰ ਦੇ ਨਾਲ ਵਾਲੀ ਸੀਟ ਲਈ ਏਅਰਬੈਗ ਮਹੱਤਵਪੂਰਨ ਹੈ ਜੋ ਹੁਣ ਤੱਕ ਲਾਜ਼ਮੀ ਨਹੀਂ ਬਣਾਇਆ ਗਿਆ ਹੈ।

Sanjeev

This news is Content Editor Sanjeev