ਮੁੰਬਈ 'ਚ ਬਦਲਣ ਜਾ ਰਿਹੈ AirAsia ਦਾ ਟਰਮੀਨਲ, ਹੁਣ ਇੱਥੋਂ ਮਿਲੇਗੀ ਫਲਾਈਟ

10/01/2019 1:14:07 PM

ਮੁੰਬਈ— ਸਸਤੀ ਹਵਾਈ ਸਰਵਿਸ ਲਈ ਜਾਣੀ ਜਾਂਦੀ AirAsia ਇੰਡੀਆ 15 ਅਕਤੂਬਰ ਤੋਂ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਕੌਮਾਂਤਰੀ ਹਵਾਈ ਅੱਡੇ ਦੇ ਘਰੇਲੂ ਟਰਮੀਨਲ-1 'ਤੇ ਸਾਰਾ ਸੰਚਾਲਨ ਸ਼ਿਫਟ ਕਰਨ ਜਾ ਰਹੀ ਹੈ। ਇਸ ਸਮੇਂ ਉਹ ਮੁੰਬਈ ਹਵਾਈ ਅੱਡੇ ਦੇ ਕੌਮਾਂਤਰੀ ਟਰਮੀਨਲ-2 ਤੋਂ ਉਡਾਣ ਭਰਦੀ ਹੈ।

 

ਬੇਂਗਲੁਰੂ, ਨਵੀਂ ਦਿੱਲੀ ਤੇ ਕੋਲਕਾਤਾ ਤੋਂ ਬਾਅਦ ਮੁੰਬਈ AirAsia ਦਾ ਚੌਥਾ ਹੱਬ ਬਣਨ ਜਾ ਰਿਹਾ ਹੈ। ਮੌਜੂਦਾ ਸਮੇਂ ਇਹ ਮੁੰਬਈ ਤੋਂ ਹੈਦਰਾਬਾਦ, ਕੋਚੀ, ਨਵੀਂ ਦਿੱਲੀ, ਕੋਲਕਾਤਾ, ਬੇਂਗਲੁਰੂ ਤੇ ਇੰਦੌਰ ਨੂੰ ਉਡਾਣ ਭਰਦੀ ਹੈ।
ਉੱਥੇ ਹੀ, 22 ਸਤੰਬਰ 2019 ਤੋਂ ਸਪਾਈਸ ਜੈੱਟ ਮੁੰਬਈ 'ਚ ਆਪਣਾ ਪੂਰਾ ਸੰਚਾਲਨ ਛਤਰਪਤੀ ਸ਼ਿਵਾਜੀ ਕੌਮਾਂਤਰੀ ਹਵਾਈ ਅੱਡੇ ਦੇ ਟਰਮੀਨਲ-2 'ਤੇ ਸ਼ਿਫਟ ਕਰ ਚੁੱਕੀ ਹੈ। ਇਸ ਨਾਲ ਸਪਾਈਸ ਜੈੱਟ ਦੇ ਹਜ਼ਾਰਾਂ ਘਰੇਲੂ ਤੇ ਕੌਮਾਂਤਰੀ ਦੋਹਾਂ ਨੈੱਟਵਰਕ ਦੇ ਮੁਸਾਫਰਾਂ ਨੂੰ ਫਾਇਦਾ ਮਿਲ ਰਿਹਾ ਹੈ। ਦਿੱਲੀ 'ਚ ਵੀ ਸਪਾਈਸ ਜੈੱਟ ਅਤੇ ਇੰਡੀਗੋ ਨੇ 5 ਸਤੰਬਰ ਤੋਂ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦੇ ਟਰਮੀਨਲ-3 ਤੋਂ ਘਰੇਲੂ ਓਪਰੇਸ਼ਨ ਸ਼ੁਰੂ ਕਰ ਦਿੱਤੇ ਹਨ।ਇਹ ਵੀ ਦੱਸਣਯੋਗ ਹੈ ਕਿ AirAsia ਇੰਡੀਆ 20 ਅਕਤੂਬਰ ਤੋਂ ਦਿੱਲੀ-ਜੈਪੁਰ ਮਾਰਗ 'ਤੇ ਰੋਜ਼ਾਨਾ ਉਡਾਣ ਸ਼ੁਰੂ ਕਰਨ ਜਾ ਰਹੀ ਹੈ।ਇਹ ਫਲਾਈਟ ਰੋਜ਼ਾਨਾ ਸਵੇਰੇ 10.35 ਵਜੇ ਦਿੱਲੀ ਏਅਰਪੋਰਟ ਤੋਂ ਰਵਾਨਾ ਹੋਵੇਗੀ ਤੇ ਸਵੇਰੇ 11.45 'ਤੇ ਜੈਪੁਰ ਪਹੁੰਚੇਗੀ।ਵਾਪਸੀ ਦੀ ਉਡਾਣ ਰੋਜ਼ਾਨਾ ਜੈਪੁਰ ਤੋਂ 12.15 ਵਜੇ ਰਵਾਨਾ ਹੋਵੇਗੀ ਤੇ ਦੁਪਹਿਰ 1.25 ਵਜੇ ਦਿੱਲੀ ਪਹੁੰਚੇਗੀ।


Related News