AirAsia ਦੀ ਵੱਡੀ ਸੌਗਾਤ, ਖਤਮ ਕੀਤਾ ਇਹ ਚਾਰਜ, ਕਿਰਾਏ ''ਚ ਵੀ 10 ਫੀਸਦੀ ਛੋਟ

04/06/2020 8:15:45 PM

ਨਵੀਂ ਦਿੱਲੀ : ਹਵਾਈ ਯਾਤਰਾ ਲਈ ਜੇਕਰ ਤੁਸੀਂ ਏਅਰ ਏਸ਼ੀਆ ਇੰਡੀਆ ਨਾਲ ਬੁਕਿੰਗ ਕਰਵਾ ਰਹੇ ਹੋ ਅਤੇ 31 ਮਈ ਤੋਂ ਪਹਿਲਾਂ ਤੁਹਾਡਾ ਮਨ ਬਦਲ ਜਾਂਦਾ ਹੈ ਕਿ ਤੁਸੀਂ ਯਾਤਰਾ ਦੀ ਤਰੀਕ ਬਦਲਣੀ ਹੈ ਤਾਂ ਤੁਹਾਡੇ ਲਈ ਗੁੱਡ ਨਿਊਜ਼ ਹੈ। 

ਏਅਰ ਏਸ਼ੀਆ ਇੰਡੀਆ ਨੇ 31 ਮਈ ਤੱਕ ਯਾਤਰਾ ਲਈ ਵਰਤਮਾਨ ਤੇ ਭਵਿੱਖ ਦੀ ਬੁਕਿੰਗ 'ਤੇ ਰੀਸ਼ਡੀਊਲਿੰਗ ਚਾਰਜ ਵਿਚ ਪੂਰੀ ਛੋਟ ਦੇਣ ਦਾ ਐਲਾਨ ਕੀਤਾ ਹੈ, ਯਾਨੀ 31 ਮਈ ਤੱਕ ਤੁਸੀਂ ਬਿਨਾ ਕਿਸੇ ਚਾਰਜ ਦੇ ਯਾਤਰਾ ਤਰੀਕ ਵਿਚ ਬਦਲਾਵ ਕਰ ਸਕਦੇ ਹੋ। ਯਾਤਰਾ ਤਰੀਕ ਵਿਚ ਬਦਲਾਵ 'ਤੇ ਚਾਰਜ ਤੋਂ ਛੋਟ ਘਰੇਲੂ ਮਾਰਗ ਦੀਆਂ ਸਾਰੀਆਂ ਟਿਕਟਾਂ 'ਤੇ ਲਾਗੂ ਹੋਵੇਗੀ।

ਕਿਰਾਏ ਵਿਚ 10 ਫੀਸਦੀ ਛੋਟ
ਕੰਪਨੀ ਨੇ ਇਕ ਬਿਆਨ ਵਿਚ ਕਿਹਾ, "ਇਹ ਛੋਟ ਏਅਰ ਏਸ਼ੀਆ ਦੀਆਂ ਸਾਰੀਆਂ ਡੋਮੈਸਟਿਕ ਫਲਾਈਟਾਂ ਲਈ ਉਪਲੱਬਧ ਹੈ। ਇਸ ਤਰ੍ਹਾਂ ਦਾ ਆਫਰ ਸੇਲ ਵਧਾਉਣ ਦੇ ਉਦੇਸ਼ ਨਾਲ ਦਿੱਤਾ ਗਿਆ ਹੈ। ਇਹ ਛੋਟ ਮੁਸਾਫਰਾਂ ਨੂੰ ਬੁਕਿੰਗ ਲਈ ਉਤਸ਼ਾਹਤ ਕਰੇਗੀ, ਭਾਵੇਂ ਕਿ ਉਹ ਚਿੰਤਤ ਹਨ ਕਿ ਉਨ੍ਹਾਂ ਦਾ ਪਲਾਨ 'ਏ' ਪਲਾਨ 'ਬੀ' ਵਿਚ ਬਦਲ ਸਕਦਾ ਹੈ।" ਇਸ ਦੇ ਨਾਲ ਹੀ ਕੰਪਨੀ ਯਾਤਰਾ ਤੋਂ 14 ਦਿਨ ਪਹਿਲਾਂ ਜਾਂ ਇਸ ਤੋਂ ਵੀ ਜ਼ਿਆਦਾ ਦਿਨ ਪਹਿਲਾਂ ਬੁਕਿੰਗ ਕਰਵਾਉਣ 'ਤੇ ਕਿਰਾਏ ਵਿਚ 10 ਫੀਸਦੀ ਛੋਟ ਵੀ ਦੇ ਰਹੀ ਹੈ। ਇਸ ਲਈ ਗਾਹਕਾਂ ਨੂੰ ਪ੍ਰੋਮੋ ਕੋਡ “FLYNOW10” ਦਾ ਇਸਤੇਮਾਲ ਕਰਨਾ ਹੋਵੇਗਾ। ਟਿਕਟਾਂ ਦੀ ਬੁਕਿੰਗ www.airasia.com ਅਤੇ ਏਅਰ ਏਸ਼ੀਆ ਇੰਡੀਆ ਦੀ ਮੋਬਾਇਲ ਐਪ 'ਤੇ ਕੀਤੀ ਜਾ ਸਕਦੀ ਹੈ।

Sanjeev

This news is Content Editor Sanjeev