ਭਾਰਤ ''ਚ ਹਵਾਈ ਯਾਤਰਾ ਹੋਵੇਗੀ ਹੋਰ ਸੋਖਾਲੀ, ਮਿਲੀ ਇਹ ਛੋਟ

05/21/2019 9:31:09 PM

ਜਲੰਧਰ-ਦੇਸ਼ ਭਰ ਦੇ ਹਵਾਈ ਅੱਡਿਆਂ 'ਤੇ ਛੇਤੀ ਹੀ ਯਾਤਰੀਆਂ ਨੂੰ ਬੋਰਡਿੰਗ ਪਾਸ ਅਤੇ ਲੰਮੀ ਲਾਈਨ ਤੋਂ ਛੁਟਕਾਰਾ ਮਿਲ ਜਾਵੇਗਾ। ਇਸ ਦੀ ਸਭ ਤੋਂ ਪਹਿਲਾਂ ਸ਼ੁਰੂਆਤ ਬੇਂਗਲੁਰੂ ਕੌਮਾਂਤਰੀ ਹਵਾਈ ਅੱਡੇ ਤੋਂ ਹੋਵੇਗੀ। ਯਾਤਰੀਆਂ ਦੀ ਹਵਾਈ ਅੱਡੇ 'ਤੇ ਇਲੈਕਟ੍ਰਾਨਿਕ ਤਰੀਕੇ ਨਾਲ ਐਂਟਰੀ ਹੋਵੇਗੀ ਅਤੇ ਇਸੇ ਤਰ੍ਹਾਂ ਜਾਂਚ ਵੀ ਹੋਵੇਗੀ। ਹਵਾਈ ਅੱਡਿਆਂ 'ਤੇ ਇਕ ਡਿਪਾਰਚਰ ਕੰਟਰੋਲ ਸਿਸਟਮ ਲਾਇਆ ਜਾਵੇਗਾ ਜੋ ਬਾਇਓਮੈਟ੍ਰਿਕ ਆਈ. ਡੀ. ਦੇ ਜ਼ਰੀਏ ਚੈੱਕ-ਇਨ ਦੇ ਪ੍ਰੋਸੈੱਸ ਨੂੰ ਪੂਰਾ ਕਰੇਗਾ। ਸ਼ਹਿਰੀ ਹਵਾਬਾਜ਼ੀ ਮੰਤਰਾਲਾ ਦੇ ਡਿਜੀ ਯਾਤਰਾ ਪ੍ਰਾਜੈਕਟ ਤਹਿਤ ਇਸ ਸਾਲ ਦੀ ਤੀਜੀ ਤਿਮਾਹੀ ਤੋਂ ਇਸ ਦਾ ਪਹਿਲਾ ਪੜਾਅ ਸ਼ੁਰੂ ਹੋਵੇਗਾ। ਇਸ ਪ੍ਰਾਜੈਕਟ ਤਹਿਤ ਯਾਤਰੀਆਂ ਨੂੰ ਏਅਰਪੋਰਟ ਦੇ ਬਾਹਰ ਸਥਿਤ ਡਿਜੀ ਯਾਤਰਾ ਕਿਓਸਕ ਲਾਇਆ ਜਾਵੇਗਾ, ਜਿਸ 'ਤੇ ਯਾਤਰੀਆਂ ਨੂੰ ਆਪਣੀ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ। ਇਸ ਪ੍ਰਾਜੈਕਟ 'ਚ ਸਭ ਤੋਂ ਪਹਿਲਾਂ ਘਰੇਲੂ ਯਾਤਰੀਆਂ ਨੂੰ ਲਿਆਂਦਾ ਜਾਵੇਗਾ। ਇਸ ਦੇ ਦੂਜੇ ਪੜਾਅ 'ਚ ਵਿਦੇਸ਼ ਜਾਣ ਵਾਲੇ ਯਾਤਰੀਆਂ ਨੂੰ ਸ਼ਾਮਲ ਕੀਤਾ ਜਾਵੇਗਾ। ਫਿਲਹਾਲ ਇਸ ਦੀ ਸ਼ੁਰੂਆਤ ਵਿਸਤਾਰਾ ਏਅਰਲਾਈਨਜ਼ ਤੋਂ ਹੋਵੇਗੀ। ਬਾਅਦ 'ਚ ਹੋਰ ਹਵਾਈ ਕੰਪਨੀਆਂ ਨੂੰ ਵੀ ਇਸ ਪ੍ਰਾਜੈਕਟ 'ਚ ਸ਼ਾਮਲ ਕੀਤਾ ਜਾਵੇਗਾ।

Karan Kumar

This news is Content Editor Karan Kumar