ਮਹਿੰਗਾ ਹੋ ਸਕਦਾ ਹੈ ਹਵਾਈ ਸਫ਼ਰ, ਈਂਧਣ ਦੀਆਂ ਵਧੀਆਂ ਕੀਮਤਾਂ

10/16/2020 4:38:56 PM

ਨਵੀਂ ਦਿੱਲੀ — ਤੇਲ ਮਾਰਕੀਟਿੰਗ ਕੰਪਨੀਆਂ ਨੇ ਸ਼ੁੱਕਰਵਾਰ ਤੋਂ ਜਹਾਜ਼ਾਂ ਦੇ ਈਂਧਣ ਦੀ ਕੀਮਤ ਵਿਚ ਵਾਧਾ ਕਰ ਦਿੱਤਾ ਹੈ। ਦੇਸ਼ ਦੀ ਸਭ ਤੋਂ ਵੱਡੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ ਦਿੱਲੀ ਵਿਚ ਜਹਾਜ਼ਾਂ ਦੇ ਤੇਲ ਦੀ ਕੀਮਤ 1,665 ਰੁਪਏ ਭਾਵ 4.14 ਪ੍ਰਤੀਸ਼ਤ ਦੇ ਵਾਧੇ ਨਾਲ 41,876.78 ਰੁਪਏ ਪ੍ਰਤੀ ਕਿਲੋਲੀਟਰ ਹੋ ਗਈ ਹੈ। ਕੋਲਕਾਤਾ ਵਿਚ ਵੀ ਜਹਾਜ਼ਾਂ ਦੇ ਤੇਲ ਦੀ ਕੀਮਤ 1,666.95 ਰੁਪਏ ਵਧ ਕੇ 46,347.92 ਰੁਪਏ ਪ੍ਰਤੀ ਕਿਲੋਲੀਟਰ ਹੋ ਗਈ। ਇਸ ਦੀ ਕੀਮਤ ਮੁੰਬਈ ਵਿਚ 1,2342.88 ਰੁਪਏ ਅਤੇ ਚੇਨਈ ਵਿਚ 1,695.44 ਰੁਪਏ ਵਧੀ ਹੈ। ਅੱਜ ਤੋਂ ਦੋਵਾਂ ਸ਼ਹਿਰਾਂ ਵਿਚ ਇਕ ਕਿਲੋਲੀਟਰ ਦੇ ਜਹਾਜ਼ ਦੀ ਤੇਲ ਦੀ ਕੀਮਤ ਕ੍ਰਮਵਾਰ 40,382.69 ਰੁਪਏ ਅਤੇ 42,615.61 ਰੁਪਏ ਰੱਖੀ ਗਈ ਹੈ। ਹਵਾਈ ਜਹਾਜ਼ ਦੇ ਈਂਧਣ ਦੀਆਂ ਕੀਮਤਾਂ ਦੀ ਹਰ ਪੰਦਰਵਾੜੇ 'ਤੇ ਨਜ਼ਰਸਾਨੀ ਕੀਤੀ ਜਾਂਦੀ ਹੈ ਅਤੇ ਨਵੀਆਂ ਕੀਮਤਾਂ ਹਰ ਮਹੀਨੇ ਦੀ ਪਹਿਲੀ ਅਤੇ 16 ਤਰੀਕ ਤੋਂ ਲਾਗੂ ਹੁੰਦੀਆਂ ਹਨ।

Harinder Kaur

This news is Content Editor Harinder Kaur