ਤਿਉਹਾਰੀ ਸੀਜ਼ਨ ’ਚ ਹਵਾਈ ਸਫ਼ਰ ਹੋਇਆ ਮਹਿੰਗਾ, ਕਿਰਾਏ ’ਚ 20 ਤੋਂ 68 ਫੀਸਦੀ ਤੱਕ ਦਾ ਉਛਾਲ

Tuesday, Oct 06, 2026 - 04:10 PM (IST)

ਤਿਉਹਾਰੀ ਸੀਜ਼ਨ ’ਚ ਹਵਾਈ ਸਫ਼ਰ ਹੋਇਆ ਮਹਿੰਗਾ,  ਕਿਰਾਏ ’ਚ 20 ਤੋਂ 68 ਫੀਸਦੀ ਤੱਕ ਦਾ ਉਛਾਲ

ਬਿਜ਼ਨੈੱਸ ਡੈਸਕ :-  ਤਿਉਹਾਰੀ ਸੀਜ਼ਨ ’ਚ ਹਵਾਈ ਸਫ਼ਰ ਹੁਣ ਯਾਤਰੀਆਂ ਦੀ ਜੇਬ ’ਤੇ ਭਾਰੀ ਪੈਣ ਲੱਗਾ ਹੈ। 1 ਸਤੰਬਰ ਤੋਂ 10 ਨਵੰਬਰ ਦੇ ਦਰਮਿਆਨ ਮੁੱਖ ਘਰੇਲੂ ਮਾਰਗਾਂ ’ਤੇ ਇਕ ਪਾਸੇ ਦੇ ਔਸਤ ਕਿਰਾਏ ’ਚ ਪਿਛਲੇ ਸਾਲ ਦੇ ਮੁਕਾਬਲੇ ਭਾਰੀ ਉਛਾਲ ਆਇਆ ਹੈ। ਦਿੱਲੀ-ਹੈਦਰਾਬਾਦ ਮਾਰਗ ’ਤੇ ਸਭ ਤੋਂ ਜ਼ਿਆਦਾ 68 ਫੀਸਦੀ, ਮੁੰਬਈ-ਕੋਲਕਾਤਾ ’ਤੇ 51 ਫੀਸਦੀ, ਦਿੱਲੀ-ਗੋਆ ’ਤੇ 39 ਫੀਸਦੀ ਅਤੇ ਮੁੰਬਈ-ਬੈਂਗਲੁਰੂ ’ਤੇ 37 ਫੀਸਦੀ ਕਿਰਾਇਆ ਵਧਿਆ ਹੈ। ਯਾਤਰਾ ਮੁਤਾਬਕ ਘਰੇਲੂ ਹਵਾਈ ਕਿਰਾਏ ਫਿਲਹਾਲ 30-40 ਫੀਸਦੀ ਤੱਕ ਜ਼ਿਆਦਾ ਹਨ ਅਤੇ ਮੰਗ ਵੱਧ ਰਹਿਣ ਵਾਲੇ ਮਾਰਗਾਂ ’ਤੇ ਰਵਾਨਾ ਹੋਣ ਦੀ ਤਰੀਕ ਨੇੜੇ ਆਉਣ ’ਤੇ ਇਨ੍ਹਾਂ ’ਚ 15-20 ਫੀਸਦੀ ਦਾ ਹੋਰ ਵਾਧਾ ਹੋ ਸਕਦਾ ਹੈ।

ਇਹ ਵੀ ਪੜ੍ਹੋ : ਝਟਕਾ! ਹੁਣ WhatsApp ਮੈਸੇਜ ਭੇਜਣ 'ਤੇ ਲੱਗੇਗਾ ਚਾਰਜ, 1 Oct ਤੋਂ ਲਾਗੂ ਹੋਣ ਜਾ ਰਹੇ ਨਿਯਮ

ਘੱਟ ਉਡਾਣਾਂ, ਵੱਡੇ ਜਹਾਜ਼ ਨਾਲ ਸੀਟਾਂ ਦੀ ਪੂਰਤੀ

ਗਲੋਬਲ ਹਵਾਬਾਜ਼ੀ ਵਿਸ਼ਲੇਸ਼ਣ ਕੰਪਨੀ ਓ. ਏ. ਜੀ. ਦੇ ਅੰਕੜਿਆਂ ਮੁਤਾਬਕ ਅਕਤੂਬਰ-ਦਸੰਬਰ ਤਿਮਾਹੀ ’ਚ ਘਰੇਲੂ ਉਡਾਣਾਂ ਦੀ ਨਿਰਧਾਰਤ ਗਿਣਤੀ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 5 ਫੀਸਦੀ ਘੱਟ ਹੈ। ਹਾਲਾਂਕਿ, ਸੀਟ ਸਮਰੱਥਾ ’ਚ ਕਮੀ ਸਿਰਫ਼ 1.2 ਫੀਸਦੀ ਹੈ। ਇਸ ਦਾ ਮਤਲਬ ਹੈ ਕਿ ਹਵਾਬਾਜ਼ੀ ਕੰਪਨੀਆਂ ਘੱਟ ਗਿਣਤੀ ’ਚ ਉਡਾਣਾਂ ਚਲਾ ਰਹੀਆਂ ਹਨ, ਪਰ ਉਨ੍ਹਾਂ ’ਚ ਵੱਡੇ ਜਹਾਜ਼ਾਂ ਦੀ ਵਰਤੋਂ ਕਰ ਕੇ ਜ਼ਿਆਦਾ ਯਾਤਰੀਆਂ ਨੂੰ ਬਿਠਾ ਰਹੀਆਂ ਹਨ।

ਇਸ ਬਦਲਾਅ ਨਾਲ ਪੂਰੇ ਦੇਸ਼ ’ਚ ਸੀਟਾਂ ਦੀ ਕਮੀ ਨਹੀਂ ਹੋਈ ਹੈ, ਪਰ ਯਾਤਰੀਆਂ ਲਈ ਬਦਲ ਜ਼ਰੂਰ ਘਟੇ ਹਨ। ਖਾਸ ਕਰ ਕੇ ਤਿਉਹਾਰੀ ਸੀਜ਼ਨ ਦੀਆਂ ਰੁਝੇਵਿਆਂ ਵਾਲੀਆਂ ਤਰੀਕਾਂ ’ਤੇ ਕਿਸੇ ਖਾਸ ਸਮੇਂ ਜਾਂ ਪਸੰਦੀਦਾ ਉਡਾਣ ਦਾ ਬਦਲ ਘੱਟ ਹੋਣ ਨਾਲ ਕਿਰਾਇਆ ਤੇਜ਼ੀ ਨਾਲ ਵਧ ਸਕਦਾ ਹੈ।

ਇਹ ਵੀ ਪੜ੍ਹੋ : ਵੱਡਾ ਝਟਕਾ! Petrol 5 ਰੁਪਏ ਤੇ Diesel 3 ਰੁਪਏ  ਹੋ ਗਿਆ ਮਹਿੰਗਾ, ਇਸ ਕੰਪਨੀ ਨੇ ਵਧਾਈਆਂ ਕੀਮਤਾਂ

ਸਭ ਤੋਂ ਵੱਧ ਰੁਝੇਵਿਆਂ ਵਾਲਾ ਦਿਨ 7 ਦਸੰਬਰ

ਓ. ਏ. ਜੀ. ਦੇ ਮੁੱਖ ਵਿਸ਼ਲੇਸ਼ਕ ਜੌਨ ਗ੍ਰਾਂਟ ਅਨੁਸਾਰ ਇਸ ਤਿਮਾਹੀ ’ਚ ਘਰੇਲੂ ਹਵਾਬਾਜ਼ੀ ਸਮਰੱਥਾ ਦਾ ਸਭ ਤੋਂ ਰੁਝੇਵਿਆਂ ਵਾਲਾ ਦਿਨ 7 ਦਸੰਬਰ ਰਹਿਣ ਦੀ ਉਮੀਦ ਹੈ। ਉਸ ਦਿਨ ਲੱਗਭਗ 5,89,386 ਸੀਟਾਂ ਨਿਰਧਾਰਤ ਹਨ। ਪਿਛਲੇ ਸਾਲ ਦੇ ਸਭ ਤੋਂ ਰੁਝੇਵਿਆਂ ਵਾਲੇ ਦਿਨ ਇਹ ਗਿਣਤੀ 6,03,634 ਸੀ। ਓ. ਏ. ਜੀ. ਦੇ ਅੰਕੜੇ ਇਹ ਵੀ ਦਿਖਾਉਂਦੇ ਹਨ ਕਿ ਵੱਖ-ਵੱਖ ਮਾਰਗਾਂ ’ਤੇ ਹਵਾਬਾਜ਼ੀ ਕੰਪਨੀਆਂ ਦੀ ਰਣਨੀਤੀ ਕਾਫ਼ੀ ਵੱਖਰੀ ਹੈ। ਮੁੰਬਈ-ਜਾਮਨਗਰ ਮਾਰਗ ’ਤੇ ਸਮਰੱਥਾ ਪਿਛਲੇ ਸਾਲ ਦੇ 32,452 ਤੋਂ ਵਧ ਕੇ 1,02,520 ਸੀਟਾਂ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਨਵੇਂ ਨਵੀਂ ਮੁੰਬਈ ਹਵਾਈ ਅੱਡਾ ਸੇਵਾ ਵਧਣ ਕਾਰਨ ਦਿੱਲੀ-ਨਵੀਂ ਮੁੰਬਈ ਮਾਰਗ ’ਤੇ ਸਮਰੱਥਾ 8,158 ਤੋਂ ਵਧ ਕੇ 1,42,600 ਸੀਟਾਂ ਤੱਕ ਪਹੁੰਚ ਗਈ ਹੈ। ਇਸ ਦੇ ਉਲਟ ਅਹਿਮਦਾਬਾਦ-ਕੋਲਕਾਤਾ ਮਾਰਗ ’ਤੇ ਸਮਰੱਥਾ 20.9 ਫੀਸਦੀ ਅਤੇ ਹੈਦਰਾਬਾਦ-ਜੈਪੁਰ ਮਾਰਗ ’ਤੇ 33.1 ਫੀਸਦੀ ਘਟ ਗਈ ਹੈ।

ਇਹ ਵੀ ਪੜ੍ਹੋ :  Nestle ਦੇ ਇਕ ਹੋਰ ਡੇਅਰੀ ਉਤਪਾਦ ਦਾ ਸੈਂਪਲ ਹੋ ਗਿਆ ਫੇਲ੍ਹ, FSSAI ਨੇ ਵਿਕਰੀ ਰੋਕਣ ਦਾ ਦਿੱਤਾ ਨਿਰਦੇਸ਼

ਇੰਡੀਗੋ ਨੇ ਵਧਾਇਆ ਫਿਊਲ ਸਰਚਾਰਜ, ਅੱਜ ਤੋਂ ਮਹਿੰਗਾ ਹੋਵੇਗਾ ਹਵਾਈ ਸਫਰ

ਨਵੀਂ ਦਿੱਲੀ (ਏਜੰਸੀ)- ਜਹਾਜ਼ ਈਂਧਨ (ਏ. ਟੀ. ਐੱਫ.) ਦੀਆਂ ਵਧਦੀਆਂ ਕੀਮਤਾਂ ਦਰਮਿਆਨ ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਨੇ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ’ਤੇ ਫਿਊਲ ਸਰਚਾਰਜ ਵਧਾਉਣ ਦਾ ਐਲਾਨ ਕੀਤਾ ਹੈ। ਸੋਧੀਆਂ ਦਰਾਂ 6 ਅਕਤੂਬਰ ਤੋਂ ਲਾਗੂ ਹੋਣਗੀਆਂ। ਇਸ ਨਾਲ ਯਾਤਰੀਆਂ ਦੇ ਹਵਾਈ ਕਿਰਾਏ ’ਚ ਵਾਧਾ ਹੋਣਾ ਤੈਅ ਹੈ। ਏਅਰਲਾਈਨ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ’ਚ ਏ. ਟੀ. ਐੱਫ. ਦੀਆਂ ਕੀਮਤਾਂ ’ਚ ਲਗਾਤਾਰ ਵਾਧਾ ਹੋਇਆ ਹੈ ਅਤੇ ਹਾਲ ਹੀ ’ਚ ਮਾਸਿਕ ਆਧਾਰ ’ਤੇ ਇਸ ’ਚ 14 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ : 25 ਸਾਲਾਂ ’ਚ ਪਹਿਲੀ ਵਾਰ ਭਾਰਤੀ ਸ਼ੇਅਰ ਬਾਜ਼ਾਰ ਬੁਰੀ ਤਰ੍ਹਾਂ Crash ,  20 ਲੱਖ ਕਰੋੜ ਰੁਪਏ ਦਾ ਨੁਕਸਾਨ

500 ਕਿਲੋਮੀਟਰ ਤੱਕ ਦੀ ਉਡਾਣ ’ਤੇ ਫਿਊਲ ਸਰਚਾਰਜ 375 ਰੁਪਏ, 501 ਤੋਂ 1,000 ਕਿਲੋਮੀਟਰ ’ਤੇ 600 ਰੁਪਏ, 1,001 ਤੋਂ 1,500 ਕਿਲੋਮੀਟਰ ’ਤੇ 900 ਰੁਪਏ ਅਤੇ 1,501 ਤੋਂ 2,000 ਕਿਲੋਮੀਟਰ ’ਤੇ 1,150 ਰੁਪਏ ਹੋਵੇਗਾ। 2,000 ਕਿਲੋਮੀਟਰ ਤੋਂ ਵੱਧ ਦੂਰੀ ਵਾਲੀਆਂ ਘਰੇਲੂ ਉਡਾਣਾਂ ’ਤੇ ਇਹ ਸਰਚਾਰਜ 1,300 ਰੁਪਏ ਰਹੇਗਾ। ਭਾਵ ਦੂਰੀ ਦੇ ਹਿਸਾਬ ਨਾਲ ਸਰਚਾਰਜ ’ਚ 100 ਤੋਂ 350 ਰੁਪਏ ਤੱਕ ਦਾ ਵਾਧਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ :  ਹੁਣ ਬੈਂਕਾਂ 'ਚ ਸਿਰਫ਼ 5 ਦਿਨ ਹੋਵੇਗਾ ਕੰਮਕਾਜ ? ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਨੋਟੀਫਿਕੇਸ਼ਨ

ਸਾਰਕ ਖੇਤਰ ਦੀਆਂ ਉਡਾਣਾਂ ’ਤੇ 1,000 ਤੋਂ 3,000 ਰੁਪਏ, ਅਫਰੀਕਾ ਲਈ 6,000 ਰੁਪਏ ਅਤੇ ਯੂਰਪ ਲਈ 10,000 ਰੁਪਏ ਫਿਊਲ ਸਰਚਾਰਜ ਹੋਵੇਗਾ। ਦੱਖਣ-ਪੂਰਬੀ ਏਸ਼ੀਆ, ਖਾੜੀ ਸਹਿਯੋਗ ਪ੍ਰੀਸ਼ਦ (ਜੀ. ਸੀ. ਸੀ.), ਪੱਛਮੀ ਏਸ਼ੀਆ ਤੇ ਉੱਤਰ ਅਤੇ ਪੂਰਬੀ ਏਸ਼ੀਆ ਦੀਆਂ ਉਡਾਣਾਂ ’ਤੇ ਇਹ ਸਰਚਾਰਜ 5,500 ਰੁਪਏ ਰਹੇਗਾ।

ਕੰਪਨੀ ਮੁਤਾਬਕ ਏ. ਟੀ. ਐੱਫ. ਲਾਗਤ ਪਿਛਲੇ ਇਕ ਦਹਾਕੇ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈ ਹੈ। ਈਂਧਨ ਏਅਰਲਾਈਨ ਦੀ ਸੰਚਾਲਨ ਲਾਗਤ ਦਾ ਵੱਡਾ ਹਿੱਸਾ ਹੈ। ਕੰਪਨੀ ਨੇ ਕਿਹਾ ਕਿ ਪੂਰੀ ਲਾਗਤ ਦੀ ਪੂਰਤੀ ਲਈ ਸਰਚਾਰਜ ’ਚ ਇਸ ਤੋਂ ਕਿਤੇ ਜ਼ਿਆਦਾ ਵਾਧਾ ਕਰਨਾ ਪੈਂਦਾ ਪਰ ਯਾਤਰੀਆਂ ’ਤੇ ਅਸਰ ਘੱਟ ਕਰਨ ਲਈ ਵਾਧਾ ਸੀਮਤ ਰੱਖਿਆ ਗਿਆ ਹੈ। ਇਹ ਅਪ੍ਰੈਲ ਤੋਂ ਬਾਅਦ ਦੂਜੀ ਵਾਰ ਹੈ ਜਦੋਂ ਇੰਡੀਗੋ ਨੇ ਫਿਊਲ ਸਰਚਾਰਜ ਵਧਾਇਆ ਹੈ। ਏਅਰਲਾਈਨ ਰੋਜ਼ਾਨਾ 2,200 ਤੋਂ ਵੱਧ ਉਡਾਣਾਂ ਦਾ ਸੰਚਾਲਨ ਕਰਦੀ ਹੈ।

ਇਹ ਵੀ ਪੜ੍ਹੋ : ਸੋਨੇ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ ਦਾ ਅਨੁਮਾਨ, ਇਸ ਪੱਧਰ ਤੱਕ ਪਹੁੰਚ ਸਕਦੇ ਹਨ ਰੇਟ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News