ਰਾਹਤ! ਸ਼੍ਰੀਨਗਰ AIRPORT 'ਤੇ ਫਲਾਈਟ ਸਰਵਿਸ ਹੋਈ ਬਹਾਲ

12/14/2019 3:02:31 PM

ਸ਼੍ਰੀਨਗਰ— ਸ਼ਨੀਵਾਰ ਨੂੰ ਸ਼੍ਰੀਨਗਰ ਹਵਾਈ ਅੱਡੇ 'ਤੇ ਹਵਾਈ ਆਵਾਜਾਈ ਮੁੜ ਤੋਂ ਸ਼ੁਰੂ ਹੋ ਗਈ ਹੈ। ਦਿੱਲੀ ਤੋਂ ਸਪਾਈਸ ਜੈੱਟ ਦੀ ਇਕ ਉਡਾਣ ਸ਼ਨੀਵਾਰ ਦੁਪਹਿਰ ਨੂੰ ਸ਼੍ਰੀਨਗਰ ਏਅਰਪੋਰਟ 'ਤੇ ਉਤਰੀ। 8 ਦਿਨਾਂ ਪਿੱਛੋਂ ਸ਼੍ਰੀਨਗਰ ਏਅਰਪੋਰਟ 'ਤੇ ਹਵਾਈ ਆਵਾਜਾਈ ਬਹਾਲ ਹੋਈ ਹੈ। ਸੰਘਣੀ ਧੁੰਦ ਤੇ ਬਰਫਬਾਰੀ ਕਾਰਨ ਸ਼੍ਰੀਨਗਰ ਹਵਾਈ ਅੱਡੇ ਦਾ ਟ੍ਰੈਫਿਕ 8 ਦਿਨ ਠੱਪ ਰਿਹਾ ਹੈ।

ਇਕ ਅਧਿਕਾਰੀ ਨੇ ਆਈ. ਏ. ਐੱਨ. ਐੱਸ. ਨੂੰ ਕਿਹਾ, ''ਸਾਨੂੰ ਉਮੀਦ ਹੈ ਕਿ ਮੌਸਮ 'ਚ ਹੋਰ ਸੁਧਾਰ ਹੋਏਗਾ ਅਤੇ ਫਲਾਈਟ ਸਰਵਿਸ ਪੂਰੀ ਤਰ੍ਹਾਂ ਬਹਾਲ ਹੋ ਜਾਵੇਗੀ। ਇਸ ਵਿਚਕਾਰ ਸ਼ੁੱਕਰਵਾਰ ਨੂੰ ਭਾਰੀ ਬਰਫਬਾਰੀ ਤੋਂ ਬਾਅਦ ਕਸ਼ਮੀਰ ਘਾਟੀ 'ਚ ਦੂਸਰੇ ਦਿਨ ਵੀ ਜਨ-ਜੀਵਨ ਪ੍ਰਭਾਵਿਤ ਰਿਹਾ।

ਉੱਥੇ ਹੀ, ਲਗਾਤਾਰ ਬਾਰਸ਼ ਹੋਣ ਕਾਰਨ ਸੜਕੀ ਆਵਾਜਾਈ 'ਚ ਵੀ ਰੁਕਾਵਟ ਬਣੀ ਹੈ। ਕਸ਼ਮੀਰ ਘਾਟੀ ਨੂੰ ਬਾਕੀ ਦੇਸ਼ ਨਾਲ ਜੋੜਨ ਵਾਲਾ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ਲਗਾਤਾਰ ਦੂਜੇ ਦਿਨ ਵੀ ਆਵਾਜਾਈ ਲਈ ਬੰਦ ਰਿਹਾ। ਬਰਫਬਾਰੀ ਕਾਰਨ ਕਸ਼ਮੀਰ 'ਚ ਤਾਪਮਾਨ 'ਚ ਗਿਰਾਵਟ ਆਈ ਹੈ। ਸ਼੍ਰੀਨਗਰ 'ਚ ਬੀਤੀ ਰਾਤ ਤਾਪਮਾਨ -0.5 ਡਿਗਰੀ ਸੈਲਸੀਅਸ ਰਿਹਾ। ਉੱਥੇ ਹੀ, ਗੁਲਮਾਰਗ 'ਚ -5 ਡਿਗਰੀ ਤੇ ਪਹਿਲਗਾਮ 'ਚ -0.8 ਡਿਗਰੀ ਸੈਲੀਅਸ ਸੀ। ਮੌਸਮ ਵਿਭਾਗ ਨੇ ਸ਼ਨੀਵਾਰ ਦੁਪਹਿਰ ਤੋਂ ਮੌਸਮ 'ਚ ਸੁਧਾਰ ਦੀ ਸੰਭਾਵਨਾ ਪ੍ਰਗਟਾਈ ਹੈ।


Related News