ਔਰੰਗਾਬਾਦ ਲਈ ਉਡਾਣ ਸ਼ੁਰੂ ਕਰੇਗੀ ਏਅਰ ਇੰਡੀਆ

10/11/2019 4:37:20 PM


ਨਵੀਂ ਦਿੱਲੀ—ਸਰਕਾਰੀ ਹਵਾਬਾਜ਼ੀ ਸੇਵਾ ਕੰਪਨੀ ਏਅਰ ਇੰਡੀਆ 16 ਅਕਤੂਬਰ ਤੋਂ ਮੁੰਬਈ ਤੋਂ ਮਹਾਰਾਸ਼ਟਰ ਦੇ ਔਰੰਗਾਬਾਦ ਲਈ ਉਡਾਣ ਸ਼ੁਰੂ ਕਰੇਗੀ। ਏਅਰਲਾਈਨ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਮੁੰਬਈ ਤੋਂ ਔਰੰਗਾਬਾਦ ਪਹੁੰਚਣ ਦੇ ਬਾਅਦ ਇਹ ਉਡਾਣ ਰਾਜਸਥਾਨ ਦੇ ਉਦੈਪੁਰ ਤੱਕ ਜਾਵੇਗੀ ਅਤੇ ਵਾਪਸੀ ਦੀ ਉਡਾਣ ਉਦੈਪੁਰ ਤੋਂ ਔਰੰਗਾਬਾਦ ਹੁੰਦੇ ਹੋਏ ਮੁੰਬਈ ਪਹੁੰਚੇਗੀ। ਉਸ ਨੇ ਦੱਸਿਆ ਕਿ ਔਰੰਗਾਬਾਦ 'ਚ ਯੂਨੇਸਕੋ ਦੀ ਵਿਸ਼ਵ ਧਰੋਹਰ ਸੂਚੀ 'ਚ ਸ਼ਾਮਲ ਅਜੰਤਾ ਅਤੇ ਏਲੋਰਾ ਦੀਆਂ ਗੁਫਾਵਾਂ ਹੋਣ ਦੇ ਕਾਰਨ ਇਥੇ ਸੈਲਾਨੀਆਂ ਦੀ ਵੱਡੀ ਗਿਣਤੀ 'ਚ ਆਉਣ ਦੀ ਸੰਭਾਵਨਾ ਹੈ। ਨਾਲ ਹੀ ਮਹਿਲਾਂ ਦੇ ਸ਼ਹਿਰ ਦੇ ਰੂਪ 'ਚ ਪ੍ਰਸਿੱਧ ਉਦੈਪੁਰ 'ਚ ਵੀ ਕਾਫੀ ਸੈਲਾਨੀ ਆਉਂਦੇ ਹਨ। ਦੋਵਾਂ ਸ਼ਹਿਰਾਂ ਦੇ ਆਪਸ 'ਚ ਜੁੜ ਜਾਣ ਨਾਲ ਸੈਲਾਨੀਆਂ ਨੂੰ ਹੋਰ ਬਦਲ ਮਿਲ ਜਾਵੇਗਾ। ਇਹ ਉਡਾਣ ਹਫਤੇ 'ਚ ਤਿੰਨ ਦਿਨ ਬੁੱਧਵਾਰ, ਸ਼ੁੱਕਰਵਾਰ ਅਤੇ ਐਤਵਾਰ ਨੂੰ ਉਪਲੱਬਧ ਹੋਵੇਗੀ।


Aarti dhillon

Content Editor

Related News