ਮੁੰਬਈ ਤੋਂ ਦੇਹਰਾਦੂਨ-ਵਾਰਾਣਸੀ ਲਈ ਉਡਾਣ ਸ਼ੁਰੂ ਕਰੇਗੀ ਏਅਰ ਇੰਡੀਆ

09/25/2019 3:00:56 PM

ਨਵੀਂ ਦਿੱਲੀ—ਸਰਕਾਰੀ ਜਹਾਜ਼ ਸੇਵਾ ਕੰਪਨੀ ਏਅਰ ਇੰਡੀਆ 28 ਸਤੰਬਰ ਤੋਂ ਦੇਹਰਾਦੂਨ ਦੇ ਰਸਤੇ ਵਾਰਾਣਸੀ ਦੇ ਲਈ ਉਡਾਣ ਸ਼ੁਰੂ ਕਰੇਗੀ। ਏਅਰਲਾਈਨ ਨੇ ਬੁੱਧਵਾਰ ਨੂੰ ਦੱਸਿਆ ਕਿ ਇਹ ਉਡਾਣ ਹਫਤੇ 'ਚ ਦੋ ਦਿਨ ਬੁੱਧਵਾਰ ਅਤੇ ਸ਼ਨੀਵਾਰ ਨੂੰ ਪਰਿਚਾਲਿਤ ਹੋਵੇਗੀ।
ਇਸ ਮਾਰਗ 'ਤੇ ਉਹ ਏਅਰਬਸ 319 ਜਹਾਜ਼ਾਂ ਦੀ ਵਰਤੋਂ ਕਰੇਗੀ। ਉਸ ਨੇ ਦੱਸਿਆ ਕਿ ਜਹਾਜ਼ ਮੁੰਬਈ ਦੇ ਛੱਤਰਪਤੀ ਸ਼ਿਵਾਜੀ ਕੌਮਾਂਤਰੀ ਹਵਾਈ ਅੱਡੇ ਤੋਂ ਸਵੇਰੇ 10.25 ਵਜੇ ਉਡਾਣ ਭਰੇਗਾ ਅਤੇ ਦੁਪਿਹਰ ਬਾਅਦ 12.40 ਵਜੇ ਦੇਹਰਾਦੂਨ ਦੇ ਜੋਲੀ ਗ੍ਰਾਂਟ ਹਵਾਈ ਅੱਡੇ 'ਤੇ ਉਤਰੇਗਾ। ਉਥੋਂ 1.10 ਵਜੇ ਰਵਾਨਾ ਹੋ ਕੇ ਜਹਾਜ਼ 14.35 ਵਜੇ ਦੇਹਰਾਦੂਨ ਪਹੁੰਚੇਗਾ। ਵਾਪਸੀ ਦੀ ਉਡਾਣ ਦੁਪਿਹਰ 3.05 ਵਜੇ ਵਾਰਾਣਸੀ ਤੋਂ ਰਵਾਨਾ ਹੋ ਕੇ 4.30 ਵਜੇ ਦੇਹਰਾਦੂਨ ਪਹੁੰਚੇਗੀ ਅਤੇ ਉਥੋਂ ਸ਼ਾਮ ਪੰਜ ਵਜੇ ਚੱਲ ਕੇ ਰਾਤ ਸੱਤ ਵਜੇ ਮੁੰਬਈ ਪਹੁੰਚੇਗੀ। ਏਅਰ ਇੰਡੀਆ ਦੇ ਇਕ ਬੁਲਾਰੇ ਨੇ ਦੱਸਿਆ ਕਿ ਮੱਧ ਅਤੇ ਛੋਟੇ ਸ਼ਹਿਰਾਂ ਨੂੰ ਹਵਾਈ ਨੈੱਟਵਰਕ 'ਚ ਸ਼ਾਮਲ ਕਰਨ ਦੀ ਕੰਪਨੀ ਦੀ ਪ੍ਰਤੀਬੱਧਤਾ ਦੇ ਤਹਿਤ ਇਹ ਉਡਾਣਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ।


Aarti dhillon

Content Editor

Related News