ਏਅਰ ਇੰਡੀਆ ਨੇ ਆਪਣੇ ‘ਕੰਪਿਊਟੇਸ਼ਨਲ’ ਵਰਕਲੋਡ ਨੂੰ ਕਲਾਊਡ ’ਤੇ ਕੀਤਾ ਸ਼ਿਫਟ, 2 ਡਾਟਾ ਸੈਂਟਰ ਕੀਤੇ ਬੰਦ

12/06/2023 10:56:43 AM

ਨਵੀਂ ਦਿੱਲੀ (ਭਾਸ਼ਾ)– ਏਅਰ ਇੰਡੀਆ ਨੇ ਆਪਣੇ ਦੋ ਡਾਟਾ ਸੈਂਟਰ ਬੰਦ ਕਰ ਦਿੱਤੇ ਹਨ ਅਤੇ ਆਪਣੇ ‘ਕੰਪਿਊਟੇਸ਼ਨਲ’ ਵਰਕਲੋਡ ਨੂੰ ਸਾਲਾਨਾ ਲਗਭਗ 10 ਲੱਖ ਅਮਰੀਕੀ ਡਾਲਰ ਬਚਾਉਣ ’ਚ ਮਦਦ ਮਿਲੇਗੀ। ਟਾਟਾ ਸਮੂਹ ਦੀ ਮਲਕੀਅਤ ਵਾਲੀ ਏਅਰਲਾਈਨਜ਼ ਵਲੋਂ ਮੰਗਲਵਾਰ ਨੂੰ ਜਾਰੀ ਪ੍ਰੈੱਸ ਨੋਟ ਮੁਤਾਬਕ ਉਸ ਨੇ ਮੁੰਬਈ ਅਤੇ ਨਵੀਂ ਦਿੱਲੀ ’ਚ ਸਥਿਤ ਆਪਣੇ ਡਾਟਾ ਸੈਂਟਰਾਂ ਨੂੰ ਬੰਦ ਕਰ ਕੇ ਸਫਲਤਾਪੂਰਵਕ ਉਸ ਨੂੰ ‘ਕਲਾਊਡ-ਓਨਲੀ’ ਆਈ. ਟੀ. ਬੁਨਿਆਦੀ ਢਾਂਚੇ ’ਤੇ ਸ਼ਿਫਟ ਕਰ ਦਿੱਤਾ ਹੈ।

ਇਹ ਵੀ ਪੜ੍ਹੋ - ਅਹਿਮਦਾਬਾਦ ਤੋਂ ਦੁਬਈ ਜਾ ਰਹੇ ਜਹਾਜ਼ ਦੀ ਪਾਕਿਸਤਾਨ 'ਚ ਹੋਈ ਐਮਰਜੈਂਸੀ ਲੈਂਡਿੰਗ, ਜਾਣੋ ਕਾਰਨ

ਇਸ ਮਾਮਲੇ ਦੇ ਸਬੰਧ ਵਿੱਚ ਕੰਪਨੀ ਨੇ ਕਿਹਾ ਕਿ ਡਾਟਾ ਸੈਂਟਰਾਂ ਦੇ ਬੰਦ ਹੋਣ ਨਾਲ ਹਰ ਸਾਲ ਕਰੀਬ 10 ਲੱਖ ਡਾਲਰ ਦੀ ਸ਼ੁੱਧ ਬੱਚਤ ਹੋਵੇਗੀ। ‘ਕਲਾਊਡ’ ਉੱਤੇ ਸ਼ਿਫਟ ਹੋਣ ਦੀ ਪ੍ਰਕਿਰਿਆ ਨੂੰ ਅਮਰੀਕਾ ’ਚ ਸਿਲੀਕਾਨ ਵੈੱਲੀ ਅਤੇ ਭਾਰਤ ’ਚ ਗੁਰੂਗ੍ਰਾਮ ਅਤੇ ਕੋਚੀ ’ਚ ਏਅਰ ਇੰਡੀਆ ਦੇ ਕਰਮਚਾਰੀਆਂ ਵਲੋਂ ਪ੍ਰਬੰਧਿਤ ਕੀਤਾ ਗਿਆ। ਏਅਰ ਇੰਡੀਆ ਦੇ ਮੁੱਖ ਡਿਜੀਟਲ ਅਤੇ ਤਕਨਾਲੋਜੀ ਅਧਿਕਾਰੀ ਸੱਤਯ ਰਾਮਾਸਵਾਮੀ ਨੇ ਕਿਹਾ ਕਿ ਅਸੀਂ ਏਅਰ ਇੰਡੀਆ ਦੀ ਬਦਲਾਅ ਯਾਤਰਾ ’ਚ ‘ਸਾਫਟਵੇਅਰ-ਇਜ਼-ਏ-ਸਰਵਿਸ’, ‘ਪਲੇਟਫਾਰਮ-ਇਜ਼-ਏ-ਸਰਵਿਸ’ ਅਤੇ ‘ਇਨਫਰਾਸਟ੍ਰਕਚਰ-ਇਜ਼-ਸਰਵਿਸ’ ਤਕਨੀਕਾਂ ਦਾ ਇਕ ਰਣਨੀਤਿਕ ਮਿਸ਼ਰਣ ਅਪਣਾਇਆ ਹੈ। ਇਸ ਨਾਲ ਸਾਨੂੰ ਤੇਜ਼ੀ ਨਾਲ ਇਨੋਵੇਸ਼ਨ ਵੱਲ ਵਧਣ ਦਾ ਮੌਕਾ ਮਿਲੇਗਾ। ਏਅਰ ਇੰਡੀਆ ਨੇ ਪੰਜ ਸਾਲਾਂ ਦੀ ਬਦਲਾਅ ਯੋਜਨਾ ਸ਼ੁਰੂ ਕੀਤੀ ਹੈ। ਟਾਟਾ ਸਮੂਹ ਨੇ ਪਿਛਲੇ ਸਾਲ ਜਨਵਰੀ ’ਚ ਕੰਪਨੀ ਨੂੰ ਐਕਵਾਇਰ ਕਰ ਲਿਆ ਸੀ।

ਇਹ ਵੀ ਪੜ੍ਹੋ - ਇੰਡੀਗੋ, ਸਪਾਈਸ ਜੈੱਟ ਸਣੇ ਕਈ ਏਅਰਲਾਈਨਜ਼ ਦੀਆਂ 33 ਉਡਾਣਾਂ ਨੂੰ ਬੈਂਗਲੁਰੂ ਵੱਲ ਕੀਤਾ ਡਾਇਵਰਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur