ਏਅਰ ਇੰਡੀਆ ਦੀ ਅੰਮ੍ਰਿਤਸਰ-ਦਿੱਲੀ-ਟੋਰੰਟੋ ਉਡਾਣ 27 ਸਤੰਬਰ ਤੋਂ : ਹਰਦੀਪ ਸਿੰਘ ਪੁਰੀ

06/14/2019 5:34:55 PM

ਨਵੀਂ ਦਿੱਲੀ — ਨਾਗਰਿਕ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਏਅਰ ਇੰਡੀਆ ਦੀ ਅੰਮ੍ਰਿਤਸਰ-ਦਿੱਲੀ-ਟੋਰਾਂਟੋ ਉਡਾਣ 27 ਸਤੰਬਰ ਨੂੰ ਸ਼ੁਰੂ  ਤੋਂ ਸ਼ੁਰੂ ਹੋਣ ਜਾ ਰਹੀ ਹੈ। ਹਫਤੇ 'ਚ ਤਿੰਨ ਦਿਨ ਇਹ ਉਡਾਣ ਉਪਲੱਬਧ ਹੋਵੇਗੀ।


ਪੁਰੀ ਨੇ ਸ਼ੁੱਕਰਵਾਰ ਨੂੰ ਟਵਿੱਟਰ 'ਤੇ ਕਿਹਾ, 'ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਕੈਨੇਡਾ ਵਿਚਕਾਰ ਏਅਰ ਇੰਡੀਆ ਦੀ ਉਡਾਣ ਦੇ ਸ਼ੁਭ ਆਰੰਭ ਦਾ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ। 27 ਸਤੰਬਰ 2019 ਨੂੰ ਵਿਸ਼ਵ ਸੈਰ-ਸਪਾਟਾ ਦਿਵਸ ਦੇ ਮੌਕੇ 'ਤੇ ਅੰਮ੍ਰਿਤਸਰ-ਦਿੱਲੀ-ਟੋਰੰਟੋ ਉਡਾਣ ਸੇਵਾ ਸ਼ੁਰੂ ਹੋਵੇਗੀ।' ਉਨ੍ਹਾਂ ਨੇ ਕਿਹਾ, ' ਮੈਨੂੰ ਖੁਸ਼ੀ ਹੈ ਕਿ ਮੈਂ ਸ੍ਰੀ ਹਰਿਮੰਦਰ ਸਾਹਿਬ, ਦੁਰਗਿਆਨਾ ਮੰਦਿਰ ਅਤੇ ਹੋਰ ਪਵਿੱਤਰ ਸਥਾਨਾਂ ਦੇ ਦਰਸ਼ਨ ਕਰਨ ਲਈ ਉੱਤਰੀ ਅਮਰੀਕਾ ਤੋਂ ਆਉਣ ਵਾਲੇ ਸ਼ਰਧਾਲੂਆਂ ਅਤੇ ਗੁਰੂ ਨਗਰੀ ਦੇ ਨਾਗਰਿਕਾਂ ਦੀ ਲੰਮੇ ਸਮੇਂ ਤੋਂ ਅਟਕੀ ਮੰਗ ਨੂੰ ਪੂਰਾ ਕਰ ਰਿਹਾ ਹਾਂ।' ਫਿਲਹਾਲ ਰਾਜ ਸਭਾ ਦੇ ਮੈਂਬਰ ਪੁਰੀ ਨੇ 2019 'ਚ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਆਮ ਚੋਣਾਂ ਲੜੀਆਂ ਸਨ ਪਰ ਉਨ੍ਹਾਂ ਨੂੰ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਕੋਲੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।