AIR INDIA ਦੇ ਕਾਮਿਆਂ ਵੱਲੋਂ 50 ਹਜ਼ਾਰ ਕਰੋੜ ਰੁਪਏ ਦੇ ਪੈਕੇਜ ਦੀ ਮੰਗ

05/29/2020 2:27:39 PM

ਮੁੰਬਈ— ਏਅਰ ਇੰਡੀਆ ਦੇ ਕਰਮਚਾਰੀਆਂ ਤੇ ਸਟਾਫ ਸੰਗਠਨਾਂ ਦੇ ਇਕ ਸੰਯੁਕਤ ਮੰਚ ਨੇ ਸਰਕਾਰ ਤੋਂ ਕੰਪਨੀ ਲਈ 50,000 ਕਰੋੜ ਰੁਪਏ ਦਾ ਪੈਕੇਜ ਦੇਣ ਦੀ ਮੰਗ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੀ ਚਿੱਠੀ 'ਚ ਸੰਯੁਕਤ ਮੰਚ ਨੇ ਕਿਹਾ ਕਿ ਏਅਰ ਇੰਡੀਆ ਦੇਸ਼ ਦੀ ਜ਼ਰੂਰਤ ਹੈ, ਖਾਸ ਕਰਕੇ ਸੰਕਟ ਦੇ ਸਮੇਂ 'ਚ। ਅਜਿਹੇ 'ਚ ਕੰਪਨੀ ਨੂੰ ਪੈਕੇਜ ਦਿੱਤੇ ਜਾਣ ਨਾਲ ਨਾ ਸਿਰਫ ਉਸ ਦੀ ਸਗੋਂ ਪੂਰੇ ਹਵਾਬਾਜ਼ੀ ਖੇਤਰ ਦੀ ਮਦਦ ਕਰੇਗਾ।


ਸੰਯੁਕਤ ਮੰਚ ਨੇ ਚਿੱਠੀ 'ਚ ਕਿਹਾ, ''ਅਰਥਵਿਵਸਥਾ ਤੇ ਉਦਯੋਗਾਂ ਨੂੰ ਬੜ੍ਹਾਵਾ ਦੇਣ ਲਈ ਅਸੀਂ ਤੁਹਾਡੇ 20 ਲੱਖ ਕਰੋੜ ਰੁਪਏ ਦੇ ਪੈਕੇਜ ਦੇ ਸ਼ੁਕਰਗੁਜ਼ਾਰ ਹਾਂ। ਇਸ ਗੱਲ ਨਾਲ ਤੁਸੀਂ ਸਹਿਮਤ ਹੋਵੋਗੇ ਕਿ ਅੱਜ ਦੇ ਸੰਦਰਭ 'ਚ ਹਵਾਬਾਜ਼ੀ ਖੇਤਰ ਵੀ ਮਹੱਤਵਪੂਰਨ ਹੈ। ਇਸ ਖੇਤਰ ਨੂੰ ਵੀ ਅੱਗੇ ਵਧਣ ਤੇ ਜਲਦ ਤੋਂ ਜਲਦ ਆਮ ਸਥਿਤੀ 'ਚ ਲਿਆਉਣਾ ਜ਼ਰੂਰੀ ਹੈ, ਤਾਂ ਕਿ ਅਰਥਵਿਵਸਥਾ ਨੂੰ ਸਥਿਰ ਬਣਾਇਆ ਜਾ ਸਕੇ। ਅਜਿਹੇ 'ਚ ਸਾਡੀ ਬੇਨਤੀ ਹੈ ਕਿ ਤੁਸੀਂ ਏਅਰ ਇੰਡੀਆ ਨੂੰ 50 ਹਜ਼ਾਰ ਕਰੋੜ ਰੁਪਏ ਦਾ ਵਿੱਤੀ ਪੈਕੇਜ ਦਿਓ ਜੋ ਉਸ ਨੂੰ ਦੂਰ ਤੱਕ ਚੱਲਣ 'ਚ ਕੰਮ ਆਵੇਗਾ ਅਤੇ ਏਅਰ ਇੰਡੀਆ ਦੇਸ਼ ਦੀ ਸਭ ਤੋਂ ਮਜਬੂਤ ਤੇ ਸਰਵੋਤਮ ਏਅਰਲਾਈਨ ਬਣ ਕੇ ਉਭਰੇਗੀ।''
ਕੋਵਿਡ-19 ਸੰਕਟ ਦੌਰਾਨ ਦੂਜੇ ਦੇਸ਼ਾਂ 'ਚ ਫਸੇ ਭਾਰਤੀਆਂ ਦੀ ਸਵਦੇਸ਼ ਵਾਪਸੀ 'ਚ ਏਅਰ ਇੰਡੀਆ ਨੇ ਇਕ ਵਾਰ ਫਿਰ ਪ੍ਰਸ਼ੰਸਾ ਯੋਗ ਕੰਮ ਕੀਤਾ ਹੈ। ਕੰਪਨੀ ਦੇ ਕਰਮਚਾਰੀਆਂ ਨੇ 'ਨਿੱਜੀ ਜੋਖਮ' ਲੈ ਕੇ ਕਈ ਚਾਰਟਰ ਜਹਾਜ਼ਾਂ ਤੇ ਮਾਲਵਾਹਕ ਜਹਾਜ਼ਾਂ ਨੂੰ ਚਲਾਇਆ ਤਾਂ ਕਿ ਭਾਰਤ 'ਚ ਦਵਾਈਆਂ ਤੇ ਡਾਕਟਰੀ ਉਪਕਰਣਾਂ ਦੀ ਉਪਲੱਬਧਾ ਯਕੀਨੀ ਹੋ ਸਕੇ।

Sanjeev

This news is Content Editor Sanjeev