ਅਗਲੇ ਕੁਝ ਹਫਤਿਆਂ ''ਚ ਜਾਰੀ ਹੋਵੇਗਾ ਏਅਰ ਇੰਡੀਆ ਲਈ ਰੂਚੀ ਪੱਤਰ

12/31/2019 2:12:52 PM

ਨਵੀਂ ਦਿੱਲੀ—ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ ਆਉਣ ਵਾਲੇ ਕੁਝ ਹਫਤਿਆਂ 'ਚ ਏਅਰ ਇੰਡੀਆ ਲਈ ਰੂਚੀ ਪੱਤਰ ਜਾਰੀ ਕਰਨ ਦੀ ਕੋਸ਼ਿਸ਼ ਕਰੇਗਾ। ਪੂਰੀ ਨੇ ਕਿਹਾ ਕਿ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਹਵਾਬਾਜ਼ੀ ਖੇਤਰ ਲਈ ਨੋਡਲ (ਪ੍ਰਮੁੱਖ) ਮੰਤਰਾਲੇ ਹੈ ਉਹ ਵਿਨਿਵੇਸ਼ ਵਿਭਾਗ ਦਾ ਪ੍ਰਭਾਵੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਏਅਰ ਇੰਡੀਆ ਪਹਿਲੀ ਸ਼੍ਰੇਣੀ ਦੀ ਏਅਰਲਾਈਨ ਹੈ ਪਰ ਉਸ ਦੇ ਨਿੱਜੀਕਰਨ ਨੂੰ ਲੈ ਕੇ ਕੋਈ ਦੋ ਰਾਏ ਨਹੀਂ ਹੈ। ਇਹ ਕਿਸੇ ਨਿਸ਼ਚਿਤ ਸਮੇਂ ਸੀਮਾ ਦੇ ਅਧੀਨ ਨਹੀਂ ਹੈ। ਅਸੀਂ ਛੇਤੀ ਤੋਂ ਛੇਤੀ ਏਅਰ ਇੰਡੀਆ ਦੇ ਵਿਨਿਵੇਸ਼ ਦੀ ਕੋਸ਼ਿਸ਼ ਕਰ ਰਹੇ ਹਨ।

Aarti dhillon

This news is Content Editor Aarti dhillon