ਏਅਰ ਇੰਡੀਆ ਦੇ ਨਿੱਜੀਕਰਨ ਦੀ ਪ੍ਰਕਿਰਿਆ ਪੂਰੀ ਗਤੀ ''ਚ: ਹਰਦੀਪ ਪੁਰੀ

11/03/2019 3:01:47 PM

ਬਰਮਿੰਘਮ—ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਏਅਰ ਇੰਡੀਆ ਦੇ ਨਿੱਜੀਕਰਨ ਦੀ ਪ੍ਰਕਿਰਿਆ ਪੁਰੀ ਗਤੀ ਨਾਲ ਵਧ ਰਹੀ ਹੈ ਅਤੇ ਆਉਣ ਵਾਲਿਆਂ ਮਹੀਨਿਆਂ 'ਚ ਇਸ ਦੇ ਪੂਰਾ ਹੋਣ ਦਾ ਅਨੁਮਾਨ ਹੈ। ਉਨ੍ਹਾਂ ਨੇ ਕਿਹਾ ਕਿ ਏਅਰ ਇੰਡੀਆ ਦਾ ਵੇਚਿਆ ਜਾਣਾ ਦੇਸ਼ ਦੇ ਹਵਾਬਾਜ਼ੀ ਖੇਤਰ ਦੇ ਵਿਆਪਕ ਹਿੱਤ 'ਚ ਹੈ।
ਪੁਰੀ ਨੇ ਬਰਮਿੰਘਮ ਯੂਨੀਵਰਸਿਟੀ 'ਚ ਸ਼ੁੱਕਰਵਾਰ ਨੂੰ ਗੁਰੂ ਨਾਨਕ ਦੇ ਉਪਦੇਸ਼ਾਂ 'ਤੇ ਭਾਰਤ ਸੰਸਥਾਨ ਸਾਲਾਨਾ ਲੈਕਚਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਏਅਰ ਇੰਡੀਆ ਨੇ ਨਿੱਜੀਕਰਨ ਦੀ ਪ੍ਰਕਿਰਿਆ ਪੂਰੀ ਗਤੀ 'ਚ ਹੈ ਅਤੇ ਮੈਂ ਆਉਣ ਵਾਲੇ ਮਹੀਨਿਆਂ 'ਚ ਇਸ ਦੇ ਪੂਰੇ ਹੋ ਜਾਣ ਦੀ ਉਮੀਦ ਕਰਦਾ ਹਾਂ। ਉਨ੍ਹਾਂ ਨੇ ਇਸ ਵਾਰ ਏਅਰ ਇੰਡੀਆ ਦੀ ਪੂਰੀ 100 ਫੀਸਦੀ ਹਿੱਸੇਦਾਰੀ ਵੇਚਣ ਲਈ ਰੱਖੇ ਜਾਣ ਦੇ ਸੰਬੰਧ 'ਚ ਕਿਹਾ ਕਿ ਪਹਿਲਾਂ ਦੀ ਅਸਫਲ ਕੋਸ਼ਿਸ਼ ਤੋਂ ਸਬਕ ਸਿੱਖਿਆ ਗਿਆ ਹੈ ਤਾਂ ਜੋ ਇਕ ਵਾਰ ਸਰਲ ਪ੍ਰਕਿਰਿਆ ਸੁਨਿਸ਼ਚਿਤ ਕੀਤੀ ਜਾ ਸਕੇ।
ਪੁਰੀ ਨੇ ਕਿਹਾ ਕਿ ਇਹ ਭਾਰਤੀ ਹਵਾਬਾਜ਼ੀ ਖੇਤਰ ਦੇ ਹਿੱਤ 'ਚ ਹੈ। ਸਰਕਾਰ ਨੂੰ ਹਵਾਬਾਜ਼ੀ ਸੰਚਾਲਨ ਦੇ ਕਾਰੋਬਾਰ 'ਚ ਨਹੀਂ ਪੈਣਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਉਹ ਅਜਿਹਾ ਮੰਨਦੇ ਹਨ ਕਿ ਆਉਣ ਵਾਲੇ ਦਹਾਕਿਆਂ 'ਚ ਵਿਦੇਸ਼ੀ ਨਿਵੇਸ਼ਕ ਦੇ ਸਹਿਯੋਗ ਨਾਲ ਹਵਾਬਾਜ਼ੀ ਖੇਤਰ ਭਾਰਤ ਦੀ ਆਰਥਿਕ ਵਾਧੇ ਦਾ ਮਹੱਤਵਪੂਰ ਵਾਹਕ ਬਣ ਕੇ ਉਭਰੇਗਾ। ਉਨ੍ਹਾਂ ਨੇ ਕਿਹਾ ਕਿ ਸ਼ਹਿਰੀ ਹਵਾਬਾਜ਼ੀ ਖੇਤਰ ਭਾਰਤ ਲਈ ਮਹੱਤਵਪੂਰਨ ਵਾਧੇ ਦਾ ਖੇਤਰ ਹੈ। ਮੇਰਾ ਅਨੁਮਾਨ ਹੈ ਕਿ ਆਉਣ ਵਾਲੇ ਸਾਲਾਂ 'ਚ ਕਈ ਵਿਦੇਸ਼ੀ ਨਿਵੇਸ਼ਕ ਇਸ 'ਚ ਦਿਲਚਸਪੀ ਦਿਖਾਉਣਗੇ।


Aarti dhillon

Content Editor

Related News