ਅਮਿਤ ਸ਼ਾਹ ਦੀ ਅਗਵਾਈ ''ਚ ਏਅਰ ਇੰਡੀਆ ਦੀ ਵਿਕਰੀ ਨੂੰ ਮਿਲੀ ਹਰੀ ਝੰਡੀ

09/20/2019 4:50:22 PM

ਮੁੰਬਈ — ਜਨਤਕ ਖੇਤਰ ਦੀ ਹਵਾਈ ਸੇਵਾ ਕੰਪਨੀ ਏਅਰ ਇੰਡੀਆ ਦੀ ਵਿਕਰੀ ਲਈ ਗਠਿਤ ਮੰਤਰੀ ਸਮੂਹ ਦੀ ਬੈਠਕ ਅੱਜ ਕੇਂਦਰੀ ਗ੍ਰਿਹ ਮੰਤਰੀ ਅਮਿਤ ਸ਼ਾਹ ਦੀ ਅਗਵਾਈ 'ਚ ਹੋਈ। ਨਰਿੰਦਰ ਮੋਦੀ ਸਰਕਾਰ ਵਲੋਂ ਏਅਰ ਇੰਡੀਆ ਦੀ ਵਿਕਰੀ ਲਈ ਇਹ ਦੂਜੀ ਕੋਸ਼ਿਸ਼ ਹੈ। ਪਹਿਲੀ ਵਾਰ ਕਿਸੇ ਖਰੀਦਦਾਰ ਵਲੋਂ ਦਿਲਚਸਪੀ ਨਾ ਦਿਖਾਏ ਜਾਣ ਕਾਰਨ ਇਹ ਪ੍ਰਕਿਰਿਆ ਪੂਰੀ ਨਹੀਂ ਹੋ ਸਕੀ ਸੀ। 

ਬੈਠਕ ਦੀ ਜਾਣਕਾਰੀ ਰੱਖਣ ਵਾਲੇ ਇਕ ਅਧਿਕਾਰੀ ਨੇ ਦੱਸਿਆ ਕਿ ਏਅਰ ਇੰਡੀਆ ਦੀ ਨਿੱਜੀਕਰਨ ਦੀ ਪ੍ਰਕਿਰਿਆ ਨੂੰ ਨਵੇਂ ਸਿਰਿਓਂ ਸ਼ੁਰੂ ਕਰਨ ਲਈ ਰਸਮੀ ਰਾਜਨੀਤਿਕ ਪ੍ਰਵਾਨਗੀ ਲਈ ਜਾਣੀ ਸੀ ਜਿਸ ਨੂੰ ਹੁਣ ਮਨਜ਼ੂਰੀ ਦੇ ਦਿੱਤੀ ਗਈ ਹੈ। ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ, 'ਬੈਠਕ ਸਕਾਰਾਤਮਕ ਰਹੀ। ਅਸੀਂ ਏਅਰ ਇੰਡੀਆ ਦੇ ਵਿਨਿਵੇਸ਼ ਲਈ ਸਾਰੇ ਫੈਸਲੇ ਸਮੇਂ ਸਿਰ ਲੈਣ ਜਾ ਰਹੇ ਹਾਂ। ਵਿਨਿਵੇਸ਼ ਪ੍ਰਕਿਰਿਆ ਸਹੀ ਤਰੀਕੇ ਨਾਲ ਸ਼ੁਰੂ ਹੋ ਗਈ ਹੈ।'

ਅਧਿਕਾਰੀ ਨੇ ਦੱਸਿਆ, 'ਕਰਜ਼ਾ ਅਤੇ ਦਿਲਚਸਪੀ ਪੱਤਰ ਜਾਰੀ ਕਰਨ ਦੇ ਮੁੱਦੇ 'ਤੇ ਅਗਲੀ ਬੈਠਕ 'ਚ ਵਿਚਾਰ ਕੀਤਾ ਜਾਵੇਗਾ'।” ਸੱਕਤਰਾਂ ਦੀ ਕਮੇਟੀ ਨੇ ਪ੍ਰਸਤਾਵ ਦਿੱਤਾ ਹੈ ਕਿ ਸਰਕਾਰ ਨੂੰ ਏਅਰ ਇੰਡੀਆ ਵਿਚ ਆਪਣੇ ਸਾਰੀ ਹਿੱਸੇਦਾਰੀ ਨੂੰ ਵੇਚ ਦੇਣਾ ਚਾਹੀਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲੈਣ-ਦੇਣ ਸਲਾਹਕਾਰ ਈਵਾਈ ਨੇ ਕਿਹਾ ਸੀ ਕਿ 24 ਫੀਸਦੀ ਸਰਕਾਰ ਦੀ ਹਿੱਸੇਦਾਰੀ ਰੱਖਣ ਦੇ ਫੈਸਲੇ ਕਾਰਨ ਹੀ ਬੋਲੀਕਾਰ ਨੇ ਏਅਰ ਇੰਡੀਆ ਦੀ ਖਰੀਦ ਤੋਂ ਕਿਨਾਰਾ ਕੀਤਾ ਹੈ। ਸਰਕਾਰ ਨੇ ਏਅਰ ਲਾਈਨ 'ਚੋਂ ਆਪਣੀ 95 ਪ੍ਰਤੀਸ਼ਤ ਹਿੱਸੇਦਾਰੀ ਨੂੰ ਖਤਮ ਕਰਨ 'ਤੇ ਸਹਿਮਤੀ ਜਤਾਈ ਹੈ। ਬਾਕੀ 5 ਫੀਸਦ ਸਥਾਈ ਕਰਮਚਾਰੀਆਂ ਲਈ ਈਸਾਪਸ ਲਈ ਰੱਖੇ ਜਾਣਗੇ।

ਅਧਿਕਾਰੀ ਨੇ ਦੱਸਿਆ ਕਿ ਪਿਛਲੇ ਸਾਲ ਵਿਕਰੀ ਪ੍ਰਕਿਰਿਆ ਦੇ ਅਸਫਲ ਰਹਿਣ ਦੇ ਕਾਰਨਾਂ ਦਾ ਸਰਕਾਰ ਵਿਸ਼ਲੇਸ਼ਣ ਕਰ ਰਹੀ ਹੈ ਅਤੇ ਇਸ ਦੇ ਅਧਾਰ 'ਤੇ ਹੀ ਨਿੱਜੀਕਰਨ ਦੀ ਪ੍ਰਕਿਰਿਆ 'ਚ ਬਦਲਾਅ ਕੀਤਾ ਜਾ ਰਿਹਾ ਹੈ। ਨਿਵੇਸ਼ ਅਤੇ ਜਨਤਕ ਜਾਇਦਾਦ ਪ੍ਰਬੰਧਨ ਵਿਭਾਗ ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਅਧਿਕਾਰੀ ਅਜੇ ਵੀ ਵਿਚਾਰ ਕਰ ਰਹੇ ਹਨ ਕਿ ਏਅਰ ਇੰਡੀਆ ਦੇ ਕਰਜ਼ੇ ਦੇ ਕਿਹੜੇ ਪਹਿਲੂ ਨੂੰ ਸੌਦੇ ਦਾ ਹਿੱਸਾ ਬਣਾਇਆ ਜਾਵੇਗਾ। ਏਅਰ ਇੰਡੀਆ 'ਤੇ ਕੁੱਲ ਕਰਜ਼ਾ ਮਾਰਚ 2018 ਦੇ ਅੰਤ ਤੱਕ 55,000 ਕਰੋੜ ਰੁਪਏ ਸੀ ਜਿਹੜਾ ਕਿ ਮਾਰਚ 2019 ਵਿਚ ਵਧ ਕੇ 58,351.93 ਕਰੋੜ ਰੁਪਏ ਹੋ ਗਿਆ ਹੈ। ਇਨ੍ਹਾਂ 'ਚ ਕਾਰਜਸ਼ੀਲ ਪੂੰਜੀ ਅਤੇ ਜਹਾਜ਼ਾਂ ਨਾਲ ਸਬੰਧਤ ਕਰਜ਼ਾ ਸ਼ਾਮਲ ਹੈ।


ਕੰਪਨੀ ਦੇ ਵਹੀਖਾਤੇ ਨੂੰ ਠੀਕ ਕਰਨ ਲਈ ਕਰੀਬ  29,000 ਕਰੋੜ ਰੁਪਏ ਦਾ ਕਰਜ਼ਾ ਖਾਸ ਮਕਸਦ ਨਾਲ ਏਅਰ ਇੰਡੀਆ ਐਸੇਟ ਹੋਲਡਿੰਗਜ਼ (ਏਆਈਏਐਚਐਲ) ਨੂੰ ਟਰਾਂਸਫਰ ਕੀਤਾ ਗਿਆ। ਏਆਈਏਐਚਐਲ ਕਰਜ਼ੇ ਦੇ ਬੋਝ ਨੂੰ ਘਟਾਉਣ ਲਈ ਸਤੰਬਰ 'ਚ ਬਾਂਡ ਜਾਰੀ ਕਰਕੇ 29,000 ਕਰੋੜ ਰੁਪਏ ਇਕੱਠੇ ਕਰੇਗੀ। 
ਰੁਪਏ 'ਚ ਜਾਰੀ ਬਾਂਡ ਆਊਟਪੁੱਟ ਅਤੇ ਕਾਰਜਸ਼ੀਲ ਪੂੰਜੀ ਤੋਂ ਸੰਬੰਧਿਤ ਕਰਜ਼ੇ ਦੇ ਭੁਗਤਾਨ ਦੇ ਬਾਅਦ ਵਿਆਜ ਦੀ ਇਕਾਈ 'ਚ ਏਅਰ ਇੰਡੀਆ ਦਾ ਭੁਗਤਾਨ ਸਾਲਾਨ ਕਰੀਬ 5,000 ਕਰੋੜ ਰੁਪਏ ਤੋਂ ਘੱਟ ਹੋ ਕੇ 2,700 ਕਰੋੜ ਰੁਪਏ ਰਹਿ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਬੋਲੀ ਅਕਤੂਬਰ ਦੇ ਦੂਜੇ ਹਫ਼ਤੇ ਜਨਤਕ ਕੀਤੀ ਜਾਵੇਗੀ।