Air India ਨੂੰ ਵੱਡੀ ਰਾਹਤ, ਤੇਲ ਕੰਪਨੀਆਂ ਨੇ ਟਾਲਿਆ ਈਂਧਣ ਦੀ ਸਪਲਾਈ ਰੋਕਣ ਦਾ ਫੈਸਲਾ

10/18/2019 12:43:23 PM


ਨਵੀਂ ਦਿੱਲੀ—ਸਰਕਾਰੀ ਤੇਲ ਕੰਪਨੀਆਂ ਨੇ ਵਿੱਤੀ ਸੰਕਟ ਨਾਲ ਜੂਝ ਰਹੀ ਏਅਰ ਇੰਡੀਆ ਨੂੰ ਈਂਧਣ ਸਪਲਾਈ ਰੋਕਣ ਦਾ ਫੈਸਲਾ ਟਾਲ ਦਿੱਤਾ ਹੈ। ਏਅਰ ਇੰਡੀਆ, ਇੰਡੀਅਨ ਆਇਲ (ਆਈ.ਓ.ਸੀ.), ਹਿੰਦੁਸਤਾਨ ਪੈਟਰੋਲੀਅਮ (ਐੱਚ.ਪੀ.ਸੀ.ਐੱਲ.) ਅਤੇ ਭਾਰਤ ਪੈਟਰੋਲੀਅਮ (ਬੀ.ਪੀ.ਸੀ.ਐੱਲ.) ਦੇ ਅਧਿਕਾਰੀਆਂ ਦੇ ਵਿਚਕਾਰ ਹੋਈ ਬੈਠਕ 'ਚ ਇਹ ਫੈਸਲਾ ਹੋਇਆ ਹੈ। ਤੇਲ ਕੰਪਨੀਆਂ ਦਾ ਏਅਰ ਇੰਡੀਆ 'ਤੇ ਕਰੀਬ 5000 ਕਰੋੜ ਰੁਪਏ ਦਾ ਬਕਾਇਆ ਹੈ।
ਇਕ ਅਧਿਕਾਰੀ ਦਾ ਕਹਿਣਾ ਹੈ ਕਿ ਏਅਰ ਇੰਡੀਆ ਨੇ ਸਮੇਂ 'ਤੇ ਭੁਗਤਾਨ ਕਰਨ ਦਾ ਵਾਅਦਾ ਕੀਤਾ ਹੈ। ਇਸ ਲਈ ਈਂਧਣ ਸਪਲਾਈ ਰੋਕਣ ਦੇ ਫੈਸਲੇ ਨੂੰ ਫਿਲਹਾਲ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਤੇਲ ਕੰਪਨੀਆਂ ਦੇ ਇਸ ਫੈਸਲੇ ਨਾਲ ਏਅਰ ਇੰਡੀਆ ਨੂੰ ਵੱਡੀ ਰਾਹਤ ਮਿਲੀ ਹੈ।
ਕੰਪਨੀ ਤੇ 5 ਹਜ਼ਾਰ ਕਰੋੜ ਰੁਪਏ ਦਾ ਬਕਾਇਆ
ਦੱਸ ਦੇਈਏ ਕਿ ਤਿੰਨ ਸਰਕਾਰੀ ਤੇਲ ਕੰਪਨੀ ਇੰਡੀਅਨ ਆਇਲ, ਹਿੰਦੁਸਤਾਨ ਪੈਟਰੋਲੀਅਮ ਅਤੇ ਭਾਰਤ ਪੈਟਰੋਲੀਅਮ ਨੇ ਏਅਰ ਇੰਡੀਆ ਨੂੰ ਭੁਗਤਾਨ ਨਾ ਕਰਨ ਦੀ ਸਥਿਤੀ 'ਚ 18 ਅਕਤੂਬਰ ਤੋਂ ਛੇ ਹਵਾਈ ਅੱਡਿਆਂ 'ਤੇ ਉਸ ਨੂੰ ਈਂਧਣ ਦੀ ਸਪਲਾਈ ਰੋਕਣ ਦੀ ਚਿਤਾਵਨੀ ਦਿੱਤੀ ਸੀ। ਇਸ ਦੀ ਵਜ੍ਹਾ ਏਅਰ ਇੰਡੀਆ 'ਤੇ ਤਿੰਨ ਕੰਪਨੀਆਂ ਦਾ 5000 ਕਰੋੜ ਰੁਪਏ ਤੋਂ ਜ਼ਿਆਦਾ ਈਂਧਣ ਭੁਗਤਾਨ ਬਕਾਇਆ ਹੋਣਾ ਹੈ। 22 ਅਗਸਤ ਨੂੰ ਆਈ.ਓ.ਸੀ., ਬੀ.ਪੀ.ਸੀ.ਐੱਲ. ਅਤੇ ਐੱਚ.ਪੀ.ਸੀ.ਐੱਲ. ਨੇ ਪੂਰਾ ਭੁਗਤਾਨ ਨਹੀਂ ਹੋਣ ਦੀ ਵਜ੍ਹਾ ਨਾਲ ਕੋਚੀ, ਮੋਹਾਲੀ, ਪੁਣੇ, ਪਟਨਾ, ਰਾਂਚੀ ਅਤੇ ਵਿਜਾਗ ਦੇ ਛੇ ਹਵਾਈ ਅੱਡਿਆਂ 'ਤੇ ਏਅਰ ਇੰਡੀਆ ਨੂੰ ਈਂਧਣ ਦੀ ਸਪਲਾਈ ਰੋਕ ਦਿੱਤੀ ਸੀ।


Aarti dhillon

Content Editor

Related News