Air India ਨੇ ਦਿੱਤੀ ਵੱਡੀ ਰਾਹਤ, ਬਿਨਾਂ ਚਾਰਜ ਦੇ ਫਿਰ ਤੋਂ ਕਰੋ ਟਿਕਟ ਬੁੱਕ

05/27/2020 8:22:35 AM

ਨਵੀਂ ਦਿੱਲੀ- ਸਰਕਾਰੀ ਜਹਾਜ਼ ਸੇਵਾ ਕੰਪਨੀ ਏਅਰ ਇੰਡੀਆ ਨੇ ਲਾਕਡਾਊਨ ਦੌਰਾਨ ਰੱਦ ਉਡਾਣਾਂ ਦੇ ਯਾਤਰੀਆਂ ਨੂੰ ਮੁਫਤ ਯਾਤਰਾ ਦੀ ਤਰੀਕ ਬਦਲਣ ਦਾ ਬਦਲ ਦਿੱਤਾ ਹੈ। ਏਅਰਲਾਈਨ ਨੇ ਦੱਸਿਆ ਕਿ 23 ਮਾਰਚ ਤੋਂ 31 ਮਈ ਵਿਚਕਾਰ ਜਿਨ੍ਹਾਂ ਯਾਤਰੀਆਂ ਦੀਆਂ ਉਡਾਣਾਂ ਰੱਦ ਰਹੀਆਂ ਹਨ, ਉਹ ਇਸ ਦਾ ਲਾਭ ਚੁੱਕ ਸਕਦੇ ਹਨ। 


ਉਹ 25 ਮਈ ਤੋਂ 24 ਅਗਸਤ ਵਿਚਕਾਰ ਯਾਤਰਾ ਲਈ ਟਿਕਟ ਬੁੱਕ ਕਰਾ ਸਕਦੇ ਹਨ। ਇਸ ਦੇ ਲਈ ਉਨ੍ਹਾਂ ਨੂੰ ਵਾਧੂ ਚਾਰਜ ਨਹੀਂ ਦੇਣਾ ਪਵੇਗਾ। ਜੇਕਰ ਕੋਈ ਯਾਤਰੀ ਤਰੀਕ ਦੇ ਨਾਲ ਹੀ ਆਪਣਾ ਮਾਰਗ ਵੀ ਬਦਲਣਾ ਚਾਹੁੰਦਾ ਹੈ ਤਾਂ ਇਸ ਦੇ ਲਈ ਵੀ ਉਨ੍ਹਾਂ ਨੂੰ ਕੋਈ ਵਾਧੂ ਚਾਰਜ ਨਹੀਂ ਦੇਣਾ ਪਵੇਗਾ। ਯਾਤਰੀ ਏਅਰ ਇੰਡੀਆ ਦੇ ਕਾਲ ਸੈਂਟਰ, ਦਫਤਰ ਜਾਂ ਅਧਿਕਾਰਤ ਟਰੈਵਲ ਏਜੰਟਾਂ ਦੀ ਮਦਦ ਨਾਲ ਆਪਣੀ ਟਿਕਟ ਵਿਚ ਬਦਲਾਅ ਕਰ ਸਕਦੇ ਹਨ।

ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਘਰੇਲੂ ਅਤੇ ਕੌਮਾਂਤਰੀ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਸਨ। ਹਾਲ ਹੀ ਵਿਚ ਉਡਾਣਾਂ ਦੁਬਾਰਾ ਸ਼ੁਰੂ ਹੋਈਆਂ ਹਨ।  

Sanjeev

This news is Content Editor Sanjeev