ਸੈਨ ਫਰਾਂਸਿਸਕੋ ਲਈ ਨਾਨ-ਸਟਾਪ ਉਡਾਣਾਂ ਸ਼ੁਰੂ ਕਰੇਗੀ ਏਅਰ ਇੰਡੀਆ

11/25/2020 11:05:27 PM

ਬੇਂਗਲੁਰੂ— ਏਅਰ ਇੰਡੀਆ ਨੇ 11 ਜਨਵਰੀ ਤੋਂ ਬੇਂਗਲੁਰੂ ਅਤੇ ਸੈਨ ਫਰਾਂਸਿਸਕੋ ਦਰਮਿਆਨ ਹਫਤੇ 'ਚ ਦੋ ਨਾਨ-ਸਟਾਪ ਉਡਾਣਾਂ ਦੀ ਘੋਸ਼ਣਾ ਕੀਤੀ ਹੈ। ਬੇਂਗਲੁਰੂ ਕੌਮਾਂਤਰੀ ਹਵਾਈ ਅੱਡੇ (ਬੀ. ਆਈ. ਏ. ਐੱਲ.) ਵੱਲੋਂ ਜਾਰੀ ਪ੍ਰੈੱਸ ਰਿਲੀਜ਼ 'ਚ ਇਹ ਜਾਣਕਾਰੀ ਦਿੱਤੀ ਗਈ।

ਇਹ ਵੀ ਪੜ੍ਹੋ- ਬੈਂਕ ਮੁਲਾਜ਼ਮ ਕੱਲ ਹੋਣਗੇ ਹੜਤਾਲ 'ਤੇ ਪਰ ਇਨ੍ਹਾਂ ਗਾਹਕਾਂ ਲਈ 'ਨੋ ਟੈਂਸ਼ਨ'

ਇਹ ਬੇਂਗਲੁਰੂ ਅਤੇ ਅਮਰੀਕਾ ਵਿਚਕਾਰ ਪਹਿਲੀ ਨਾਨ-ਸਟਾਪ ਫਲਾਈਟ ਹੋਵੇਗੀ। ਪ੍ਰੈੱਸ ਰਿਲੀਜ਼ 'ਚ ਕਿਹਾ ਗਿਆ ਹੈ ਕਿ ਬੇਂਗਲੁਰੂ ਅਤੇ ਸੈਨ ਫਰਾਂਸਿਸਕੋ ਵਿਚਾਲੇ ਪਹਿਲੀ ਨਾਨ-ਸਟਾਪ ਉਡਾਣ ਬੇਂਗਲੁਰੂ ਕੌਮਾਂਤਰੀ ਹਵਾਈ ਅੱਡੇ ਲਈ ਇਕ ਮਹੱਤਵਪੂਰਨ ਮੀਲ ਦਾ ਪੱਥਰ ਹੈ ਅਤੇ ਇਹ ਇਸ ਨੂੰ ਭਾਰਤ ਦੇ ਨਵੇਂ ਪ੍ਰਵੇਸ਼ ਦੁਆਰ ਦੇ ਰੂਪ 'ਚ ਬਦਲ ਦੇਵੇਗਾ। ਪ੍ਰੈੱਸ ਬਿਆਨ 'ਚ ਕਿਹਾ ਗਿਆ ਹੈ ਕਿ ਇਸ ਨਾਲ ਯਾਤਰੀਆਂ ਨੂੰ ਅਮਰੀਕਾ ਦੇ ਪੱਛਮੀ ਤੱਟ ਦੇ ਸ਼ਹਿਰਾਂ ਤੱਕ ਤੇਜ਼ ਅਤੇ ਆਸਾਨੀ ਨਾਲ ਪਹੁੰਚਣ 'ਚ ਮਦਦ ਮਿਲੇਗੀ।

ਇਹ ਵੀ ਪੜ੍ਹੋ- Google Pay ਤੋਂ ਪੈਸੇ ਟਰਾਂਸਫਰ ਕਰਨ ਨੂੰ ਲੈ ਕੇ ਵੱਡੀ ਰਾਹਤ ਭਰੀ ਖ਼ਬਰ

ਏਅਰ ਇੰਡੀਆ ਨੇ ਇਸ ਲਈ 238 ਸੀਟਾਂ ਵਾਲਾ ਬੋਇੰਗ 777-200 ਐੱਲ. ਆਰ. ਜਹਾਜ਼ ਚਲਾਉਣ ਦੀ ਯੋਜਨਾ ਬਣਾਈ ਹੈ। ਪ੍ਰੈੱਸ ਰਿਲੀਜ਼ 'ਚ ਕਿਹਾ ਗਿਆ ਹੈ ਕਿ ਬੇਂਗਲੁਰੂ ਅਤੇ ਸੈਨ ਫਰਾਂਸਿਸਕੋ ਵਿਸ਼ਵ ਦੇ ਚੋਟੀ ਦੇ 45 ਡਿਜੀਟਲੀ ਤੌਰ 'ਤੇ ਉੱਨਤ ਸ਼ਹਿਰਾਂ 'ਚ ਕ੍ਰਮਵਾਰ ਪਹਿਲੇ ਅਤੇ ਦੂਜੇ ਨੰਬਰ 'ਤੇ ਹਨ। ਇਹ ਨਵਾਂ ਮਾਰਗ ਦੋ ਰਿਕਾਰਡ ਸਥਾਪਤ ਕਰਦਾ ਹੈ, ਇਕ ਤਾਂ ਏਅਰ ਇੰਡੀਆ ਲਈ ਇਹ 14,000 ਤੋਂ ਵੱਧ ਕਿਲੋਮੀਟਰ ਦਾ ਲੰਮਾ ਰਸਤਾ ਹੋਵੇਗਾ ਅਤੇ ਦੂਜਾ 16 ਘੰਟਿਆਂ ਦੀ ਲੰਮੀ ਉਡਾਣ ਹੋਵੇਗੀ। ਰਾਸ਼ਟਰੀ ਜਹਾਜ਼ ਕੰਪਨੀ ਨੇ 25 ਨਵੰਬਰ ਤੋਂ ਟਿਕਟਾਂ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਬ੍ਰੈਂਟ ਜਲਦ ਹੋ ਸਕਦਾ ਹੈ 60 ਡਾਲਰ ਤੋਂ ਪਾਰ, ਮਹਿੰਗਾ ਹੋਵੇਗਾ ਪੈਟਰੋਲ-ਡੀਜ਼ਲ

Sanjeev

This news is Content Editor Sanjeev