ਏਅਰ ਇੰਡੀਆ ਨੇ ਚੀਨ ਦੀਆਂ ਉਡਾਣਾਂ ਦੇ ਮੁਅੱਤਲ ਨੂੰ 30 ਜੂਨ ਤੱਕ ਵਧਾਇਆ

02/21/2020 9:21:36 AM

ਨਵੀਂ ਦਿੱਲੀ—ਏਅਰ ਇੰਡੀਆ ਨੇ ਕੋਰੋਨਾਵਾਇਰਸ ਦੇ ਡਰ ਦੇ ਮੱਦੇਨਜ਼ਰ ਵੀਰਵਾਰ ਨੂੰ ਘੋਸ਼ਣਾ ਕੀਤੀ ਕਿ ਉਹ ਚੀਨ ਦੀਆਂ ਆਪਣੀ ਉਡਾਣਾਂ ਦੇ ਮੁਅੱਤਲ ਨੂੰ 30 ਜੂਨ ਤੱਕ ਵਧਾ ਰਹੀ ਹੈ। ਏਅਰ ਇੰਡੀਆ ਨੇ ਪਿਛਲੇ ਮਹੀਨੇ ਦਿੱਲੀ-ਸ਼ੰਘਾਈ ਦੀਆਂ ਛੇ ਹਫਤਾਵਾਰੀ ਉਡਾਣਾਂ ਨੂੰ ਜਨਵਰੀ ਤੋਂ ਫਰਵਰੀ ਤੱਕ ਲਈ ਮੁਅੱਤਲ ਕਰ ਦਿੱਤਾ ਸੀ। ਹਾਲਾਂਕਿ ਉਸ ਨੇ 15 ਫਰਵਰੀ ਤੋਂ ਜਹਾਜ਼ ਸੰਚਾਲਨ ਮੁੜ ਸ਼ੁਰੂ ਨਹੀਂ ਕੀਤਾ। ਏਅਰ ਇੰਡੀਆ ਨੇ ਕੋਰੋਨਾਵਾਇਰਸ ਦੇ ਡਰ ਦੇ ਚੱਲਦੇ ਦਿੱਲੀ-ਹਾਂਗਕਾਂਗ ਦੀਆਂ ਉਡਾਣਾਂ ਨੂੰ ਵੀ ਮੁਅੱਤਲ ਕਰ ਦਿੱਤਾ ਸੀ। ਕੋਰੋਨਾਵਾਇਰਸ ਨਾਲ ਚੀਨ 'ਚ ਹੁਣ ਤੱਕ 2000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਏਅਰ ਇੰਡੀਆ ਦੇ ਇਕ ਬੁਲਾਰੇ ਨੇ ਕਿਹਾ ਕਿ ਦੋਵਾਂ ਮਾਰਗਾਂ ਦਿੱਲੀ-ਸ਼ੰਘਾਈ ਅਤੇ ਦਿੱਲੀ-ਹਾਂਗਕਾਂਗ 'ਤੇ ਜਹਾਜ਼ ਸੰਚਾਲਨ 30 ਜੂਨ ਤੱਕ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਇੰਡੀਗੋ ਅਤੇ ਸਪਾਈਸਜੈੱਟ ਨੇ ਭਾਰਤ ਅਤੇ ਚੀਨ ਦੇ ਵਿਚਕਾਰ ਆਪਣੀਆਂ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਸੀ।

Aarti dhillon

This news is Content Editor Aarti dhillon