Air India ਦੇ ਪ੍ਰਬੰਧਕ ਸੋਮਵਾਰ ਨੂੰ ਬੈਠਣਗੇ ਯੂਨਿਅਨਾਂ ਦੇ ਨਾਲ, ਮੁੱਦਾ ਹੋਵੇਗਾ ਨਿਜੀਕਰਣ

10/12/2019 11:07:01 AM

ਮੁੰਬਈ — ਪਬਲਿਕ ਸੈਕਟਰ ਦੀ ਏਅਰ ਲਾਈਨ ਕੰਪਨੀ ਏਅਰ ਇੰਡੀਆ ਨੇ ਆਪਣੀਆਂ ਟਰੇਡ ਯੂਨੀਅਨਾਂ ਦੇ ਨੁਮਾਇੰਦਿਆਂ ਦੀ ਸੋਮਵਾਰ ਨੂੰ ਇਕ ਮੀਟਿੰਗ ਬੁਲਾਈ ਹੈ। ਇਹ ਯੂਨੀਅਨਾਂ ਕੰਪਨੀ ਦੇ ਪ੍ਰਸਤਾਵਿਤ ਨਿੱਜੀਕਰਨ 'ਤੇ ਵਿਚਾਰ ਕਰਣਗੀਆਂ। ਨਿੱਜੀਕਰਨ ਦਾ ਵਿਰੋਧ ਕਰਨ ਵਾਲੀਆਂ ਯੂਨੀਅਨਾਂ ਦਾ ਕਹਿਣਾ ਹੈ ਕਿ ਨਤੀਜੇ 'ਬਰਬਾਦੀ ਭਰੇ' ਹੋ ਸਕਦੇ ਹਨ। ਇਹ ਘਟਨਾ ਅਜਿਹੇ ਸਮੇਂ ਹੋਣ ਜਾ ਰਹੀ ਹੈ ਜਦੋਂ ਸਰਕਾਰ ਹਵਾਬਾਜ਼ੀ ਖੇਤਰ ਤੋਂ ਬਾਹਰ ਆਉਣ ਲਈ ਅਗਲੇ ਮਹੀਨੇ ਦੇ ਸ਼ੁਰੂ 'ਚ ਇਕ  ਮੈਮੋਰੰਡਮ (ਪੀਆਈਐਮ) ਜਾਰੀ ਕਰਨ ਜਾ ਰਹੀ ਹੈ। ਇਹ ਬੈਠਕ ਦਿੱਲੀ 'ਚ ਏਅਰ ਲਾਈਨ ਦੇ ਮੁੱਖ ਦਫਤਰ ਵਿਚ ਹੋਵੇਗੀ। ਜਾਣਕਾਰ ਸੂਤਰਾਂ ਨੇ ਦੱਸਿਆ, 'ਏਅਰ ਇੰਡੀਆ ਦੇ ਚੇਅਰਮੈਨ ਅਸ਼ਵਨੀ ਲੋਹਾਨੀ ਨੇ ਸੋਮਵਾਰ ਨੂੰ ਦਿੱਲੀ ਵਿਚ ਯੂਨੀਅਨਾਂ ਦੀ ਇਕ ਮੀਟਿੰਗ ਬੁਲਾਈ ਹੈ। ਇਸ ਵਿਚ ਨਿੱਜੀਕਰਨ ਦੇ ਮੁੱਦੇ 'ਤੇ ਵਿਚਾਰ ਕੀਤਾ ਜਾਵੇਗਾ। ਇਸ ਦੇ ਲਈ ਪਾਇਲਟ, ਇੰਜੀਨੀਅਰ ਅਤੇ ਅਧਿਕਾਰੀਆਂ ਸਮੇਤ ਸਮੂਹ ਸ਼੍ਰੇਣੀਆਂ ਦੇ ਕਰਮਚਾਰੀਆਂ ਦੀਆਂ ਯੂਨੀਅਨਾਂ ਨੂੰ ਬੁਲਾਇਆ ਗਿਆ ਹੈ।'


Related News