ਏਅਰ ਇੰਡੀਆ ਲਈ ਪਿਛਲੇ 5 ਸਾਲ ''ਚ 2018 ਰਿਹਾ ਸਭ ਤੋਂ ਵਧੀਆ

01/23/2019 5:17:27 PM

ਨਵੀਂ ਦਿੱਲੀ— ਸਰਕਾਰੀ ਜਹਾਜ਼ ਸੇਵਾ ਕੰਪਨੀ ਏਅਰ ਇੰਡੀਆ ਲਈ ਸਾਲ 2018 ਸਭ ਤੋਂ ਵਧੀਆ ਰਿਹਾ ਹੈ ਅਤੇ ਉਸ ਦੇ ਯਾਤਰੀਆਂ ਦੀ ਸੰਖਿਆ 'ਚ ਸਭ ਤੋਂ ਜ਼ਿਆਦਾ ਤੇਜ਼ ਵਾਧਾ ਦਰਜ਼ ਕੀਤਾ ਗਿਆ। ਨਾਗਰ ਜਹਾਜ਼ ਦਿਸ਼ਾ ਨਿਰਦੇਸ਼ (ਡੀ.ਜੀ.ਸੀ.ਏ) ਦੇ ਅੰਕੜਿਆਂ ਦੇ ਅਨੁਸਾਰ, ਸਾਲ 2018 'ਚ ਘਰੇਲੂ ਮਾਰਗਾਂ 'ਤੇ ਏਅਰ ਇੰਡੀਆ ਦੀ ਸੰਖਿਆ 13.03 ਫੀਸਦੀ ਦੀ ਦਰ ਤੋਂ ਵਧਾ ਕੇ ਇਕ ਕਰੋੜ 76 ਲੱਖ ਦੇ ਪਾਰ ਪਹੁੰਚ ਗਈ।
ਹਾਲਾਂਕਿ ਇਸ ਦੌਰਾਨ ਦੇਸ਼ ਦੇ ਜਹਾਜ਼ ਖੇਤਰ ਦੀ ਵਾਧਾ ਦਰ ਕਾਫੀ ਜ਼ਿਆਦਾ ਰਹੀ ਅਤੇ ਨਿੱਜੀ ਜਹਾਜ਼ ਸੇਵਾ ਕੰਪਨੀਆਂ ਨੇ ਇਸ ਦਾ ਜ਼ਿਆਦਾ ਲਾਭ ਚੁੱਕਿਆ। ਇਸ ਨਾਲ ਏਅਰ ਇੰਡੀਆ ਦੀ ਬਾਜ਼ਾਰ ਹਿੱਸੇਦਾਰੀ 'ਚ ਲਗਾਤਾਰ ਗਿਰਾਵਟ ਦਰਜ਼ ਕੀਤੀ ਗਈ। ਇਸ ਦੇ ਬਾਵਜੂਦ 2015 ਤੋਂ ਉਹ ਘਰੇਲੂ ਬਾਜ਼ਾਰ 'ਚ ਲਗਾਤਾਰ ਤੀਜੇ ਸਥਾਨ 'ਤੇ ਬਣੀ ਹੋਈ ਹੈ। ਸਾਲ 2018 'ਚ ਏਅਰ ਇੰਡੀਆ ਦਾ ਪੈਸੇਂਜਰ ਲੋਡ ਫੈਕਟਰ ਯਾਨੀ ਭਾਰੀਆਂ ਸੀਟਾਂ ਦਾ ਔਸਤ ਵੀ 5 ਸਾਲ 'ਚ ਸਭ ਤੋਂ ਜ਼ਿਆਦਾ ਰਿਹਾ। ਇਹ ਹੀ ਕਾਰਨ ਹੈ ਕਿ ਕੰਪਨੀ ਨੇ ਯਾਤਰੀਆਂ ਦੀ ਸੰਖਿਆ 'ਚ ਸਭ ਤੋਂ ਜ਼ਿਆਦਾ ਤੇਜ਼ ਵਾਧਾ ਦਰਜ਼ ਕੀਤਾ। ਲਗਭਗ 55 ਹਜ਼ਾਰ ਕਰੋੜ ਦੇ ਕਰਜ਼ 'ਚ ਡੁੱਬੀ ਕੰਪਨੀ ਲਈ ਇਹ ਵਧੀਆ ਖਬਰ ਹੈ।
* ਸਾਲ 2014 'ਚ ਘਰੇਲੂ ਮਾਰਗਾਂ 'ਤੇ ਹਵਾਈ ਯਾਤਰੀਆਂ ਦੀ ਸੰਖਿਆ 9.70 ਫੀਸਦੀ ਵਧੀ ਅਤੇ ਏਅਰ ਇੰਡੀਆ ਦੀ 4.33 ਫੀਸਦੀ ਵਧੀ ਅਤੇ ਉਸ ਦੀ ਹਿੱਸੇਦਾਰੀ 18.4 ਫੀਸਦੀ ਰਹੀ।
* ਸਾਲ 2015 'ਚ ਹਵਾਈ ਯਾਤਰੀਆਂ ਦੀ ਸੰਖਿਆ 20.34 ਫੀਸਦੀ ਅਤੇ ਏਅਰ ਇੰਡੀਆ ਦੀ 7.32 ਫੀਸਦੀ ਵਧੀ ਅਤੇ ਉਸ ਦੀ ਬਾਜ਼ਾਰ ਹਿੱਸੇਦਾਰੀ ਘੱਟ ਕੇ 16.4 ਫੀਸਦੀ ਰਹਿ ਗਈ।
* ਸਾਲ 2016 'ਚ ਏਅਰ ਇੰਡੀਆ ਦੇ ਯਾਤਰੀਆਂ ਦੀ ਸੰਖਿਆ 9.71 ਫੀਸਦੀ ਅਤੇ ਦੇਸ਼ 'ਚ 23.18 ਫੀਸਦੀ ਵਧੀ ਅਤੇ ਏਅਰ ਇੰਡੀਆ ਦੀ ਹਿੱਸੇਦਾਰੀ ਘੱਟੇ ਕੇ 14.6 ਫੀਸਦੀ ਰਹਿ ਗਈ।
ਸਾਲ 2017 'ਚ ਦੇਸ਼ 'ਚ ਹਵਾਈ ਯਾਤਰੀਆਂ ਦੀ ਸੰਖਿਆ 17.31 ਫੀਸਦੀ ਦੀ ਦ ਨਾਲ ਅਤੇ ਏਅਰ ਇੰਡੀਆ ਦੇ ਯਾਤਰੀਆਂ ਦੀ ਸੰਖਿਆ 6.50 ਫੀਸਦੀ ਦੀ ਦਰ ਵਧੀ ਅਤੇ ਉਸ ਦੀ ਹਿੱਸੇਦਾਰੀ ਘੱਟ ਕੇ 13.3 ਫੀਸਦੀ 'ਤੇ ਆ ਗਈ।
* ਸਾਲ 2018 'ਚ ਦੇਸ਼ 'ਚ ਹਵਾਈ ਯਾਤਰੀਆਂ ਦੀ ਸੰਖਿਆ 18.60 ਫੀਸਦੀ ਵਧ ਕੇ 13 ਕਰੋੜ 89 ਲੱਖ 76 ਹਜ਼ਾਰ 'ਤੇ ਪਹੁੰਚ ਗਈ ਜਦਕਿ ਏਅਰ ਇੰਡੀਆ ਦੇ ਯਾਤਰੀਆਂ ਦੀ ਸੰਖਿਆ 13.03 ਫੀਸਦੀ ਵਧਣ ਦੇ ਬਾਵਜੂਦ ਉਸ ਦੀ ਬਾਜ਼ਾਰ ਹਿੱਸੇਦਾਰੀ ਘੱਟ ਕੇ 12.7 ਫੀਸਦੀ ਰਹਿ ਗਈ।