ਹੁਣ ਸਾੜ੍ਹੀ ''ਚ ਨਹੀਂ ਦਿਖਣਗੀਆਂ Air India ਦੀਆਂ ਏਅਰ ਹੋਸਟੈੱਸ, ਪਾਉਣਗੀਆਂ ਮਨੀਸ਼ ਮਲਹੋਤਰਾ ਦੀ ਡਿਜ਼ਾਈਨ ਕੀਤੀ ਯੂਨੀਫਾਰਮ

09/26/2023 11:49:47 AM

ਮੁੰਬਈ : ਏਅਰ ਇੰਡੀਆ ਦੀਆਂ ਉਡਾਣਾਂ ਦੀ ਮਹਿਲਾ ਕਰੂ ਮੈਂਬਰਾਂ ਨੂੰ ਹੁਣ ਸਾੜੀ ਨੂੰ ਅਲਵਿਦਾ ਕਹਿ ਕੇ ਨਵੀਂ ਵਰਦੀ ਧਾਰਨ ਕਰਨੀ ਪਵੇਗੀ। ਦਰਅਸਲ, ਏਅਰ ਇੰਡੀਆ ਦੇ ਸਟਾਫ ਨੂੰ ਇਸ ਸਾਲ ਨਵੰਬਰ ਤੱਕ ਨਵੀਂ ਵਰਦੀ ਮਿਲ ਜਾਵੇਗੀ। ਏਅਰ ਇੰਡੀਆ ਨੇ ਅਗਸਤ ਮਹੀਨੇ 'ਚ ਹੀ ਇਸ ਦਾ ਐਲਾਨ ਕੀਤਾ ਸੀ। ਹੁਣ ਫਲਾਈਟ ਅਟੈਂਡੈਂਟ ਸਾੜ੍ਹੀਆਂ 'ਚ ਨਜ਼ਰ ਨਹੀਂ ਆਉਣਗੇ ਪਰ ਉਨ੍ਹਾਂ ਲਈ ਨਵਾਂ ਰੂਪ ਤਿਆਰ ਕੀਤਾ ਗਿਆ ਹੈ। ਦਰਅਸਲ, ਔਰਤਾਂ ਲਈ ਚੂੜੀਦਾਰ ਡਿਜ਼ਾਈਨ ਵਾਲੀ ਇਕ ਯੂਨੀਫਾਰਮ ਦੀ ਚੋਣ ਕੀਤੀ ਗਈ ਹੈ।

ਇਹ ਵੀ ਪੜ੍ਹੋ : ਚੀਨੀ ਲੋਕ ਬਣਾ ਰਹੇ ਭਾਰਤੀ ਆਧਾਰ ਕਾਰਡ, ਤੀਰਥ ਯਾਤਰਾ ਦੇ ਨਾਂ 'ਤੇ ਔਰਤਾਂ ਕਰ ਰਹੀਆਂ ਸੋਨੇ ਦੀ ਸਮਗਲਿੰਗ

ਇਕ ਰਿਪੋਰਟ ਮੁਤਾਬਕ ਪਿਛਲੇ 6 ਦਹਾਕਿਆਂ ਤੋਂ ਬਾਅਦ ਏਅਰ ਇੰਡੀਆ ਦੀ ਵਰਦੀ 'ਚ ਬਦਲਾਅ ਆਇਆ ਹੈ। ਇਸ ਤੋਂ ਪਹਿਲਾਂ 1962 ਵਿੱਚ ਜੇਆਰਡੀ ਟਾਟਾ ਦੇ ਸਮੇਂ, ਹਵਾਬਾਜ਼ੀ ਕੰਪਨੀ ਦੀਆਂ ਏਅਰ ਹੋਸਟੈਸਾਂ ਪੱਛਮੀ ਪਹਿਰਾਵਾ ਪਹਿਨਦੀਆਂ ਸਨ, ਜਿਸ ਵਿੱਚ ਔਰਤਾਂ ਦੀ ਵਰਦੀ ਵਿੱਚ ਸਕਰਟ, ਜੈਕਟ ਅਤੇ ਕੈਪ ਸ਼ਾਮਲ ਹੁੰਦੀ ਸੀ, ਪਰ ਉਸ ਤੋਂ ਬਾਅਦ ਸਪੋਰਟ ਸਾੜੀਆਂ ਨੂੰ ਵਰਦੀ ਵਜੋਂ ਚੁਣਿਆ ਗਿਆ।

ਇਹ ਵੀ ਪੜ੍ਹੋ :  ਪੂਰੀ ਸ਼ਾਨੋ-ਸ਼ੌਕਤ ਨਾਲ ਹੋਵੇਗਾ ਰਾਮਲੱਲਾ ਮੂਰਤੀ ਸਥਾਪਨਾ ਸਮਾਰੋਹ, ਮਸ਼ਹੂਰ ਹਸਤੀਆਂ ਨੂੰ ਮਿਲੇਗਾ ਸੱਦਾ

ਹੁਣ ਨਵੀਂ ਲੁੱਕ ਦੀ ਗੱਲ ਕਰੀਏ ਤਾਂ ਮਸ਼ਹੂਰ ਡਿਜ਼ਾਈਨਰ ਮਨੀਸ਼ ਮਲਹੋਤਰਾ ਨੇ ਕਰੂ ਦਾ ਨਵਾਂ ਲੁੱਕ ਡਿਜ਼ਾਈਨ ਕਰਨ ਦਾ ਜ਼ਿੰਮਾ ਲਿਆ ਹੈ। ਹਾਲਾਂਕਿ ਮਨੀਸ਼ ਮਲਹੋਤਰਾ ਨੇ ਇਸ ਬਾਰੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

ਇੰਨਾ ਹੀ ਨਹੀਂ ਵਿਸਤਾਰਾ ਏਅਰਲਾਈਨ ਦੀ ਵਰਦੀ ਵੀ ਹੁਣ ਉਹੀ ਹੋਵੇਗੀ। 10 ਅਗਸਤ ਨੂੰ ਏਅਰਲਾਈਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੇ ਕਿਹਾ ਕਿ ਏ350 ਜਹਾਜ਼ਾਂ ਵਿੱਚ ਏਅਰਲਾਈਨ ਦੀ ਨਵੀਂ ਵਰਦੀ ਦੇਖੀ ਗਈ ਹੈ, ਜਿਸ ਤੋਂ ਬਾਅਦ ਯੂਨੀਫਾਰਮ ਵਿੱਚ ਬਦਲਾਅ ਕੀਤਾ ਜਾਵੇਗਾ।

ਇਹ ਵੀ ਪੜ੍ਹੋ :  ਭਾਰਤ-ਕੈਨੇਡਾ ਦੇ ਰਿਸ਼ਤਿਆਂ 'ਚ ਆਈ ਕੁੜੱਤਣ ਮਗਰੋਂ ਜਾਣੋ ਦੋਹਾਂ ਦੇਸ਼ਾਂ ਦੇ ਵਪਾਰ 'ਤੇ ਕੀ ਪਵੇਗਾ ਅਸਰ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Harinder Kaur

This news is Content Editor Harinder Kaur