ਏਅਰ ਇੰਡੀਆ ਦੀ ‘ਉਡਾਣ’ ਉੱਤੇ ਹੁਣ ਨਿੱਤ ਕਰਦਾਤਿਆਂ ਦੇ 20 ਕਰੋੜ ਰੁਪਏ ਖਰਚ ਨਹੀਂ ਹੋਣਗੇ : ਪਾਂਡਯ

10/18/2021 10:24:26 AM

ਨਵੀਂ ਦਿੱਲੀ (ਭਾਸ਼ਾ) - 3 ਵੱਖ-ਵੱਖ ਮੰਤਰੀਆਂ, ਕਈ ਵਾਰ ਨਿਯਮਾਂ ਵਿਚ ਬਦਲਾਅ, ਦੋ ਵਾਰ ਮਿਸ਼ਨ ਰੁਕਣ ਤੋਂ ਬਾਅਦ ਅੰਤ ਵੇਲੇ : ਹੁਣ ਦੋ ਦਹਾਕਿਆਂ ਬਾਅਦ ਭਾਰਤੀ ਕਰਦਾਤਿਆਂ ਨੂੰ ਘਾਟੇ ਵਿਚ ਚੱਲ ਰਹੀ ਏਅਰਲਾਈਨ ਏਅਰ ਇੰਡੀਆ ਨੂੰ ਉਡਾਣ ਵਿਚ ਬਣਾਏ ਰੱਖਣ ਲਈ ਨਿੱਤ 20 ਕਰੋੜ ਰੁਪਏ ਨਹੀਂ ਦੇਣੇ ਹੋਣਗੇ। ਵਿਰੋਧੀ ਕਾਂਗਰਸ ਨੇ ਹਾਲਾਂਕਿ ਏਅਰ ਇੰਡੀਆ ਦੀ ਵਿਕਰੀ ਦੇ ਫੈਸਲੇ ਦਾ ਵਿਰੋਧ ਕੀਤਾ ਹੈ ਪਰ ਲੋਕ ਜਾਇਦਾਦ ਅਤੇ ਪ੍ਰਬੰਧਨ ਵਿਭਾਗ (ਦੀਪਮ) ਦੇ ਸਕੱਤਰ ਤੁਹਿਨ ਕਾਂਤ ਪਾਂਡਯ ਦਾ ਕਹਿਣਾ ਹੈ ਕਿ ਟਾਟਾ ਨੂੰ ਅਸੀਂ ਦੁਧਾਰੂ ਗਊ ਨਹੀਂ ਸੌਂਪ ਰਹੇ ਹਾਂ। ਇਹ ਏਅਰਲਾਈਨ ਸੰਕਟ ਵਿਚ ਸੀ ਅਤੇ ਇਸ ਨੂੰ ਖੜ੍ਹਾ ਕਰਨ ਲਈ ਪੈਸੇ ਲਾਉਣ ਦੀ ਜ਼ਰੂਰਤ ਹੋਵੇਗੀ।

ਇਹ ਵੀ ਪੜ੍ਹੋ : ਪੈਟਰੋਲ-ਡੀਜ਼ਲ ਦੇ ਬਾਅਦ ਟਮਾਟਰ ਤੇ ਪਿਆਜ਼ ਨੇ ਕੱਢੇ ਹੰਝੂ, ਸਬਜ਼ੀਆਂ ਦੇ ਵੀ ਵਧੇ ਭਾਅ

ਪਾਂਡਯ ਨੇ ਕਿਹਾ,‘‘ਟਾਟਾ ਇਕ ਸਾਲ ਤੱਕ ਏਅਰਲਾਈਨ ਦੇ ਕਰਮਚਾਰੀਆਂ ਨੂੰ ਹਟਾ ਨਹੀਂ ਸਕਦੀ। ਉਸ ਤੋਂ ਬਾਅਦ ਵੀ ਜੇਕਰ ਉਸ ਨੂੰ ਆਪਣੇ ਕਰਮਚਾਰੀਆਂ ਦੀ ਗਿਣਤੀ ਵਿਚ ਬਦਲਾਅ ਕਰਨਾ ਹੈ, ਤਾਂ ਸਵੈ-ਇੱਛੁਕ ਰਿਟਾਇਰਮੈਂਟ (ਵੀ. ਆਰ. ਐੱਸ.) ਦੇਣੀ ਹੋਵੇਗੀ। ਉਨ੍ਹਾਂ ਕਿਹਾ,‘‘ਇਹ ਆਸਾਨ ਕੰਮ ਨਹੀਂ ਹੋਵੇਗਾ। ਏਅਰ ਇੰਡੀਆ ਦੀ ਨਵੀਂ ਮਾਲਿਕ ਟਾਟਾ ਕੋਲ ਇਕਮਾਤਰ ਲਾਭ ਇਹ ਹੈ ਕਿ ਉਹ ਉਸ ਕੀਮਤ ਦਾ ਭੁਗਤਾਨ ਕਰ ਰਹੇ ਹਨ, ਜਿਸ ਵਿਚ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਇਸ ਦਾ ਪ੍ਰਬੰਧਨ ਕਰ ਸਕਣਗੇ। ਉਹ ਪਿਛਲੇ ਸਾਲਾਂ ਦੌਰਾਨ ਘਾਟੇ ਨੂੰ ਪੂਰਾ ਕਰਨ ਲਈ ਜੁਟਾਏ ਗਏ ਵਾਧੂ ਕਰਜ਼ੇ ਨੂੰ ਨਹੀਂ ਲੈ ਰਹੇ ਹਨ। ਅਸੀਂ ਇਸ ਨੂੰ ਚਾਲੂ ਸਥਿਤੀ ਵਿਚ ਬਰਕਰਾਰ ਰੱਖਿਆ ਹੈ। ਇਸ ਪ੍ਰਕਿਰਿਆ ਨਾਲ ਕਰਦਾਤਿਆਂ ਦਾ ਵੀ ਕਾਫੀ ਪੈਸਾ ਬਚਿਆ ਹੈ।

ਇਸ ਤੋਂ ਪਹਿਲਾਂ ਇਸ ਮਹੀਨੇ ਸਰਕਾਰ ਨੇ ਟਾਟਾ ਸਮੂਹ ਦੀ ਹੋਲਡਿੰਗ ਕੰਪਨੀ ਦੀ ਇਕਾਈ ਟੈਲੇਸ ਪ੍ਰਾਈਵੇਟ ਲਿ. ਦੀ ਏਅਰ ਇੰਡੀਆ ਲਈ ਪੇਸ਼ਕਸ਼ ਨੂੰ ਸਵੀਕਾਰ ਕਰ ਲਿਆ ਸੀ। ਇਸ ਲਈ ਟਾਟਾ ਵੱਲੋਂ 2,700 ਕਰੋੜ ਰੁਪਏ ਦਾ ਨਕਦ ਭੁਗਤਾਨ ਕੀਤਾ ਜਾਵੇਗਾ, ਜਦੋਂਕਿ ਉਹ ਏਅਰਲਾਈਨ ਦਾ 15,300 ਕਰੋਡ਼ ਰੁਪਏ ਦਾ ਕਰਜ਼ਾ ਵੀ ਲਵੇਗੀ। ਏਅਰ ਇੰਡੀਆ ਉੱਤੇ 31 ਅਗਸਤ ਤੱਕ ਕੁਲ 61,562 ਕਰੋਡ਼ ਰੁਪਏ ਦਾ ਕਰਜ਼ਾ ਸੀ। ਇਸ ’ਚੋਂ 75 ਫੀਸਦੀ ਯਾਨੀ 46,262 ਕਰੋਡ਼ ਰੁਪਏ ਦਾ ਕਰਜ਼ਾ ਵਿਸ਼ੇਸ਼ ਇਕਾਈ ਏ. ਆਈ. ਏ. ਐੱਚ. ਐੱਲ. ਵਿਚ ਟਰਾਂਸਫਰ ਕੀਤਾ ਜਾਵੇਗਾ। ਉਸ ਤੋਂ ਬਾਅਦ ਇਸ ਘਾਟੇ ਵਾਲੀ ਏਅਰਲਾਈਨ ਨੂੰ ਟਾਟਾ ਸਮੂਹ ਨੂੰ ਸਪੁਰਦ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਦਿਵਾਲੀ ਤੋਂ ਪਹਿਲਾਂ ਕੇਂਦਰੀ ਮੁਲਾਜ਼ਮਾਂ ਨੂੰ ਮਿਲ ਸਕਦੀ ਹੈ ਖ਼ੁਸ਼ਖ਼ਬਰੀ! 3 ਥਾਵਾਂ ਤੋਂ ਆਵੇਗਾ ਪੈਸਾ

ਟਾਟਾ ਨੂੰ ਨਹੀਂ ਮਿਲਣਗੀਆਂ ਏਅਰਲਾਈਨ ਦੀਆਂ ਗੈਰ-ਮੁੱਖ ਜਾਇਦਾਦਾਂ

ਟਾਟਾ ਨੂੰ ਏਅਰਲਾਈਨ ਦੀਆਂ ਗੈਰ-ਮੁੱਖ ਜਾਇਦਾਦਾਂ ਉਦਾਹਰਣ ਬਸੰਤ ਵਿਹਾਰ ਵਿਚ ਏਅਰ ਇੰਡੀਆ ਦੀ ਰਿਹਾਇਸ਼ੀ ਕਾਲੋਨੀ, ਮੁੰਬਈ ਦੇ ਨਰੀਮਨ ਪੁਆਇੰਟ ਵਿਚ ਏਅਰ ਇੰਡੀਆ ਦਾ ਭਵਨ ਅਤੇ ਨਵੀਂ ਦਿੱਲੀ ਵਿਚ ਏਅਰ ਇੰਡੀਆ ਦਾ ਭਵਨ ਵੀ ਨਹੀਂ ਮਿਲੇਗਾ। ਪਾਂਡਯ ਨੇ ਕਿਹਾ,‘‘ਅਸੀਂ ਟਾਟਾ ਸਮੂਹ ਨੂੰ 2 ਸਾਲ ਲਈ ਇਸਤੇਮਾਲ ਦੀ ਆਗਿਆ ਦਿੱਤੀ ਹੈ। ਦੋ ਸਾਲ ਦੇ ਅੰਦਰ ਸਾਨੂੰ ਇਨ੍ਹਾਂ ਦੇ ਮੋਨੇਟਾਈਜ਼ੇਸ਼ਨ ਦੀ ਯੋਜਨਾ ਬਣਾਉਣੀ ਹੋਵੇਗੀ, ਜਿਸ ਨਾਲ ਇਸ ਪੈਸੇ ਦਾ ਇਸਤੇਮਾਲ ਏ. ਆਈ. ਏ. ਐੱਚ. ਐੱਲ. ਦੀਆਂ ਦੇਣਦਾਰੀਆਂ ਨੂੰ ਪੂਰਾ ਕਰਨ ਲਈ ਕੀਤਾ ਜਾ ਸਕੇ।

ਇਹ ਵੀ ਪੜ੍ਹੋ : ਦੇਸ਼ ਦੇ ਹਵਾਈ ਖ਼ੇਤਰ 'ਚ ਆ ਸਕਦੈ ਵੱਡਾ ਬਦਲਾਅ, ਪਾਇਲਟ ਯੋਜਨਾ ਬਣਾ ਰਿਹੈ ਟਾਟਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 

Harinder Kaur

This news is Content Editor Harinder Kaur