ਜਹਾਜ਼ ਈਂਧਣ ਦੇ ਬਕਾਏ ਦਾ ਮਾਮਲਾ ਜਲਦ ਸੁਲਝਣ ਦੀ ਉਮੀਦ: ਏਅਰ ਇੰਡੀਆ

10/13/2019 4:38:04 PM

ਨਵੀਂ ਦਿੱਲੀ—ਕਰੀਬ 60 ਹਜ਼ਾਰ ਕਰੋੜ ਰੁਪਏ ਦੇ ਕਰਜ਼ ਦੇ ਬੋਝ ਹੇਠ ਦਬੀ ਸਰਕਾਰੀ ਹਵਾਬਾਜ਼ੀ ਸੇਵਾ ਕੰਪਨੀ ਏਅਰ ਇੰਡੀਆ ਨੇ ਤੇਲ ਮਾਰਕਟਿੰਗ ਕੰਪਨੀਆਂ ਦੇ ਨਾਲ ਬਕਾਏ ਦਾ ਮਾਮਲਾ ਜਲਦ ਸੁਲਝਾਉਣ ਦੀ ਉਮੀਦ ਜਤਾਈ ਹੈ। ਏਅਰ ਇੰਡੀਆ ਦੇ ਬੁਲਾਰੇ ਨੇ ਐਤਵਾਰ ਨੂੰ ਦੱਸਿਆ ਕਿ ਤੇਲ ਮਾਰਕਟਿੰਗ ਕੰਪਨੀਆਂ ਦੇ ਨਾਲ ਜਾਰੀ ਮਸਲੇ ਨੂੰ ਸੁਲਝਾਇਆ ਜਾ ਰਿਹਾ ਹੈ ਅਤੇ ਜਲਦ ਹੀ ਹੱਲ ਨਿਕਲ ਆਵੇਗਾ। ਹੁਣ ਤੱਕ ਇਹ ਸੁਨਿਸ਼ਚਿਤ ਕਰਨ ਲਈ ਹਰਸੰਭਵ ਕਦਮ ਚੁੱਕੇ ਜਾ ਰਹੇ ਹਨ ਕਿ ਉਡਾਣਾਂ ਬੰਦ ਹੋ ਰਹੀਆਂ ਅਤੇ ਯਾਤਰੀਆਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ। ਯਾਤਰੀਆਂ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ।
ਵਰਣਨਯੋਗ ਹੈ ਕਿ ਸਰਕਾਰੀ ਤੇਲ ਮਾਰਕਟਿੰਗ ਕੰਪਨੀਆਂ ਇੰਡੀਆ ਆਇਲ, ਭਾਰਤ ਪੈਟਰੋਲੀਅਮ ਅਤੇ ਹਿੰਦੁਸਤਾਨ ਪੈਟਰੋਲੀਅਮ ਨੇ ਪਿਛਲੇ ਹਫਤੇ ਏਅਰਲਾਈਨ ਨੂੰ ਪੱਤਰ ਲਿਖ ਕੇ ਬਕਾਏ ਦੇ ਭੁਗਤਾਨ ਦੇ ਸੰਬੰਧ 'ਚ ਮਾਸਿਕ ਪ੍ਰਤੀਬੱਧਤਾ ਪੂਰੀ ਕਰਨ ਦੀ ਮੰਗ ਕੀਤੀ ਸੀ ਅਤੇ ਕਿਹਾ ਸੀ ਕਿ ਅਜਿਹਾ ਨਹੀਂ ਕਰਨ ਦੀ ਸਥਿਤੀ 'ਚ ਛੇ ਵੱਡੇ ਹਵਾਈ ਅੱਡਿਆਂ 'ਤੇ 18 ਅਕਤੂਬਰ ਤੋਂ ਉਸ ਦੇ ਜਹਾਜ਼ਾਂ ਨੂੰ ਈਂਧਣ ਦੀ ਸਪਲਾਈ ਰੋਕ ਦਿੱਤੀ ਜਾਵੇਗੀ।
ਹਾਲਾਂਕਿ ਬਾਅਦ 'ਚ ਏਅਰ ਇੰਡੀਆ ਦੇ ਅਨੁਰੋਧ 'ਤੇ ਉਹ 18 ਅਕਤੂਬਕ ਦੀ ਸਮੇਂ ਅਨਿਸ਼ਚਿਤ ਕਾਲ ਦੇ ਲਈ ਟਾਲਣ 'ਤੇ ਸਹਿਮਤ ਹੋਈ ਸੀ। ਇਸ ਤੋਂ ਪਹਿਲਾਂ ਅਗਸਤ 'ਚ ਬਕਾਏ ਦੇ ਮੁੱਦੇ 'ਤੇ ਕੋਚੀ, ਮੋਹਾਲੀ,ਪਟਨਾ, ਰਾਂਚੀ, ਪੁਣੇ ਅਤੇ ਵਿਸ਼ਾਖਾਪਤਨਮ 'ਚ ਏਅਰ ਇੰਡੀਆ ਅਤੇ ਉਸ ਦੇ ਸਹਿਯੋਗੀ ਹਵਾਬਾਜ਼ੀ ਸੇਵਾ ਕੰਪਨੀਆਂ ਨੂੰ ਈਂਧਣ ਦੀ ਸਪਲਾਈ ਦੋ ਹਫਤੇ ਦੇ ਲਈ ਰੋਕ ਦਿੱਤੀ ਗਈ ਸੀ। ਤੇਲ ਕੰਪਨੀਆਂ ਨੂੰ ਏਅਰ ਇੰਡੀਆ 'ਤੇ ਤਕਰੀਬਨ 5 ਹਜ਼ਾਰ ਕਰੋੜ ਰੁਪਏ ਬਕਾਇਆ ਹੈ।  


Aarti dhillon

Content Editor

Related News