AIR ASIA ਨੇ ਆਪਣੇ ਯਾਤਰੀਆਂ ਨੂੰ ਦਿੱਤੀ ਵੱਡੀ ਰਾਹਤ, ਘੱਟ ਕੀਤਾ 70 ਫੀਸਦੀ ਕਿਰਾਇਆ

04/22/2019 7:45:23 PM

ਨਵੀਂ ਦਿੱਲੀ—ਜੈੱਟ ਏਅਰਵੇਜ਼ ਦੇ ਅਸਥਾਈ ਰੂਪ ਨਾਲ ਬੰਦ ਹੋਣ ਦੇ ਕਾਰਨ ਫਲਾਈਟ ਦੀਆਂ ਕੀਮਤਾਂ ਵਧ ਰਹੀਆਂ ਹਨ। ਅਜਿਹੇ 'ਚ ਮਲੇਸ਼ੀਆਈ ਜਹਾਜ਼ ਸੇਵਾ ਕੰਪਨੀ ਏਅਰ ਏਸ਼ੀਆ ਨੇ ਭਾਰਤੀ ਯਾਤਰੀਆਂ ਨੂੰ ਵੱਡੀ ਰਾਹਤ ਦਿੱਤੀ ਹੈ।ਉਨ੍ਹਾਂ ਨੇ ਭਾਰਤ ਤੋਂ ਅੰਤਰਰਾਸ਼ਟਰੀ ਡੈਸਟੀਨੇਸ਼ਨ 'ਤੇ ਜਾਣ ਵਾਲੇ ਯਾਤਰੀਆਂ ਲਈ 28 ਅਪ੍ਰੈਲ ਤਕ ਟਿਕਟ ਬੁੱਕ ਕਰਨ 'ਤੇ 70 ਫੀਸਦੀ ਤਕ ਦੀ ਛੋਟ ਦੀ ਪੇਸ਼ਕਸ਼ ਕੀਤੀ ਹੈ।

2 ਜੂਨ 2020 ਤਕ ਲਈ 70 ਫੀਸਦੀ ਛੋਟ
ਸੋਮਵਾਰ ਨੂੰ ਏਅਰ ਏਸ਼ੀਆ ਨੇ ਆਫਰ ਕੀਤਾ ਹੈ ਕਿ ਅੰਤਰਰਾਸ਼ਟਰੀ ਯਾਰਤੀ 1 ਅਕਤੂਬਰ 2019 ਤੋਂ 2 ਜੂਨ 2020 ਤਕ ਦੀ ਟਿਕਟ ਦੀ ਬੁਕਿੰਗ 22 ਤੋਂ 28 ਅਪ੍ਰੈਲ ਵਿਚਾਲੇ ਕਰਵਾ ਸਕਦੇ ਹਨ। ਕੰਪਨੀ ਦਾ ਕਹਿਣਾ ਹੈ ਕਿ ਬੈਂਗਲੁਰੂ, ਭੁਵਨੇਸ਼ਵਰ, ਕੋਲਕਾਤਾ, ਕੋਚੀ, ਚੇਨਈ, ਵਿਸ਼ਾਖਾਪਟਨਮ, ਦਿੱਲੀ, ਜੈਪੁਰ, ਅਹਿਮਦਾਬਾਦ, ਅੰਮ੍ਰਿਤਸਰ ਅਤੇ ਹੈਦਰਾਬਾਦ ਵਰਗੇ ਭਾਰਤੀ ਸ਼ਹਿਰਾਂ 'ਤੋਂ ਕੁਆਲਾਲੰਪੁਰ ਅਤੇ ਬੈਂਕਾਕਾ ਵਰਗੇ ਅੰਤਰਰਾਸ਼ਟਰੀ ਡੈਸਟੀਨੇਸ਼ਾਂ ਦੀ ਟਿਕਟ ਬੁੱਕ ਕਰਵਾਉਣ 'ਤੇ ਯਾਤਰੀਆਂ ਨੂੰ 70 ਫੀਸਦੀ ਤਕ ਦੀ ਛੋਟ ਮਿਲ ਸਕਦੀ ਹੈ। 31 ਮਈ ਤੋਂ ਏਅਰ ਏਸ਼ੀਆ ਕੰਪਨੀ ਅਹਿਮਦਾਬਾਦ ਤੋਂ ਬੈਂਕਾਕ ਦੀ ਉਡਾਣ ਸ਼ੁਰੂ ਕਰ ਰਹੀ ਹੈ।

ਘਰੇਲੂ ਮਾਰਗਾਂ 'ਤੇ ਗਹਿਰਾ ਅਸਰ
ਜੈੱਟ ਏਅਰਵੇਜ਼ ਬੰਦ ਹੋਣ ਨਾਲ ਹਵਾਈ ਟਿਕਟਾਂ ਦੀ ਔਸਤ ਕੀਤਮਾਂ 'ਚ 10 ਤੋਂ 15 ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਜਿਸ ਤੋਂ ਬਾਅਦ ਘਰੇਲੂ ਮਾਰਗਾਂ 'ਤੇ ਚੱਲਣ ਵਾਲੀਆਂ ਏਅਰਲਾਇੰਸ ਦੇ ਕਿਰਾਏ 'ਚ ਤੇਜ਼ੀ ਨਾਲ ਉਛਾਲ ਆਇਆ ਹੈ। ਗੈਰ-ਮਹਾਨਗਰਾਂ ਵਿਚਾਲੇ ਚੱਲਣ ਵਾਲੀਆਂ ਉਡਾਣਾਂ ਦੇ ਕਿਰਾਏ 'ਤੇ ਜੈੱਟ ਏਅਰਵੇਜ਼ ਦੀਆਂ ਉਡਾਣਾਂ ਦਾ ਬੰਦ ਹੋਣ ਦਾ ਗਹਿਰਾ ਅਸਰ ਪੈ ਰਿਹਾ ਹੈ। ਪਰ ਸਪਾਈਸਜੈੱਟ ਅਤੇ ਇੰਡੀਗੋ ਵਰਗੀ ਏਅਰਲਾਇੰਸ ਨੇ ਆਪਣੀ ਜ਼ਿਆਦਾ ਸਮਰੱਥਾ ਦਾ ਇਸਤੇਮਾਲ ਕੀਤਾ ਹੈ।

Karan Kumar

This news is Content Editor Karan Kumar