ਮਨੀ ਲਾਂਡਰਿੰਗ ਮਾਮਲੇ ''ਚ ਏਅਰ ਏਸ਼ੀਆ ਦੇ CEO ਦੀਆਂ ਵਧੀਆਂ ਮੁਸ਼ਕਲਾਂ, ED ਨੇ ਭੇਜਿਆ ਸੰਮਨ

01/16/2020 12:51:29 PM

ਨਵੀਂ ਦਿੱਲੀ—ਈ.ਡੀ. ਨੇ ਮਨੀ ਲਾਂਡਰਿੰਗ ਦੇ ਇਕ ਮਾਮਲੇ 'ਚ ਪੁੱਛਗਿੱਛ ਲਈ ਏਅਰ ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਟੋਨੋ ਫਰਨਾਡੀਸ ਸਮੇਤ ਹੋਰ ਸੀਨੀਅਰ ਅਧਿਕਾਰੀਆਂ ਨੂੰ ਸੰਮਨ ਜਾਰੀ ਕੀਤੇ ਹਨ। ਅਧਿਕਾਰੀਆਂ ਨੇ ਵੀਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ।
ਈ.ਡੀ. ਨੇ ਕੰਪਨੀ ਅਤੇ ਇਸ ਦੇ ਅਧਿਕਾਰੀਆਂ ਦੇ ਖਿਲਾਫ 2018 'ਚ ਮਨੀ ਲਾਂਡਰਿੰਗ ਰੋਕਥਾਮ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਸੀ। ਅਧਿਕਾਰੀਆਂ ਨੇ ਕਿਹਾ ਕਿ ਫਰਨਾਡੀਸ ਨੂੰ ਪੁੱਛਗਿੱਛ ਲਈ 20 ਜਨਵਰੀ ਨੂੰ ਬੁਲਾਇਆ ਗਿਆ ਹੈ। ਇਸ ਦੇ ਬਾਅਦ ਹੋਰ ਅਧਿਕਾਰੀਆਂ ਨੂੰ ਹਾਜ਼ਰ ਹੋਣ ਲਈ ਕਿਹਾ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਜਾਂਚ ਨੂੰ ਅੱਗੇ ਵਧਾਉਣ ਲਈ ਨਵੇਂ ਸੰਮਨ ਜਾਰੀ ਕੀਤੇ ਗਏ ਹਨ।
ਏਅਰ ਏਸ਼ੀਆ 'ਤੇ ਦੋਸ਼ ਹੈ ਕਿ ਉਸ ਨੇ ਆਪਣੀ ਭਾਰਤੀ ਸਬਸਿਡੀ ਏਅਰ ਏਸ਼ੀਆ ਲਿਮਟਿਡ ਨੂੰ ਕੌਮਾਂਤਰੀ ਲਾਈਸੈਂਸ ਦਿਵਾਉਣ ਲਈ ਸਰਕਾਰੀ ਨੀਤੀਆਂ ਨੂੰ ਗਲਤ ਤਰੀਕਿਆਂ ਨਾਲ ਪ੍ਰਭਾਵਿਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ। ਈ.ਡੀ. ਦੀ ਜਾਂਚ ਇਸ ਦੋਸ਼ ਨਾਲ ਜੁੜੀ ਹੈ। ਇਸ ਦੋਸ਼ ਦੇ ਮੱਦੇਨਜ਼ਰ ਸੀ.ਬੀ.ਆਈ. ਦੀ ਐੱਫ.ਆਈ.ਆਰ. ਦਰਜ ਹੋਣ ਦੇ ਬਾਅਦ ਈ.ਡੀ. ਨੇ ਜਾਂਚ ਸ਼ੁਰੂ ਕੀਤੀ। ਵਿਦੇਸ਼ੀ ਰੈਗੂਲੇਟਰ ਪ੍ਰਬੰਧਕ ਐਕਟ (ਫੇਮਾ) ਦੇ ਤਹਿਤ ਵੀ ਇਸ ਮਾਮਲੇ 'ਚ ਈ.ਡੀ. ਦੀ ਜਾਂਚ ਚੱਲ ਰਹੀ ਹੈ।

Aarti dhillon

This news is Content Editor Aarti dhillon