Twitter ਤੋਂ ਬਾਅਦ ਹੁਣ META ਕਰ ਰਹੀ 'ਹਜ਼ਾਰਾਂ' ਕਰਮਚਾਰੀਆਂ ਨੂੰ ਨੋਕਰੀਓਂ ਕੱਢਣ ਦੀ ਤਿਆਰੀ

11/07/2022 7:09:51 PM

ਨਿਊਯਾਰਕ (ਭਾਸ਼ਾ) - ਟਵਿੱਟਰ ਵੱਲੋਂ ਕਰਮਚਾਰੀਆਂ ਨੂੰ ਬਰਖਾਸਤ ਕਰਨ ਤੋਂ ਬਾਅਦ ਫੇਸਬੁੱਕ ਦੀ ਮੂਲ ਕੰਪਨੀ ਮੇਟਾ ਵੀ ਵੱਡੇ ਪੱਧਰ 'ਤੇ ਛਾਂਟੀ ਦੀ ਯੋਜਨਾ ਬਣਾ ਰਹੀ ਹੈ। ਇੱਕ ਮੀਡੀਆ ਰਿਪੋਰਟ ਵਿੱਚ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਗਿਆ ਹੈ ਕਿ ਪਿਛਲੇ ਇੱਕ ਸਾਲ ਵਿੱਚ ਟੈਕਨਾਲੋਜੀ ਦਿੱਗਜ ਵਿੱਚ ਇਹ ਸ਼ਾਇਦ ਸਭ ਤੋਂ ਵੱਡੀ ਛਾਂਟੀ ਹੋਵੇਗੀ।

ਇਹ ਵੀ ਪੜ੍ਹੋ : Twitter: 5 ਦੇਸ਼ਾਂ 'ਚ ਸ਼ੁਰੂ ਹੋਈ ਬਲੂ ਟਿੱਕ ਲਈ 8 ਡਾਲਰ ਵਾਲੀ ਸਕੀਮ, ਇਨ੍ਹਾਂ ਉਪਭੋਗਤਾਵਾਂ ਨੂੰ ਹੀ ਮਿਲੇਗਾ ਲਾਭ

'ਦਿ ਵਾਲ ਸਟਰੀਟ ਜਰਨਲ' ਦੀ ਰਿਪੋਰਟ ਮੁਤਾਬਕ ਹਜ਼ਾਰਾਂ ਕਰਮਚਾਰੀਆਂ ਨੂੰ ਮੈਟਾ ਤੋਂ ਬਾਹਰ ਦਾ ਰਸਤਾ ਦਿਖਾਇਆ ਜਾ ਸਕਦਾ ਹੈ। ਮੈਟਾ ਕੋਲ ਕੁੱਲ 87,000 ਕਰਮਚਾਰੀ ਹਨ। ਬੁੱਧਵਾਰ ਤੋਂ ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਦਿਖਾਉਣਾ ਸ਼ੁਰੂ ਹੋ ਸਕਦਾ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਕੰਪਨੀ ਦੇ ਅਧਿਕਾਰੀਆਂ ਨੇ ਕਰਮਚਾਰੀਆਂ ਨੂੰ ਇਸ ਹਫਤੇ ਤੋਂ ਕਿਸੇ ਵੀ ਬੇਲੋੜੀ ਯਾਤਰਾ 'ਤੇ ਨਾ ਜਾਣ ਲਈ ਕਿਹਾ ਹੈ। ਕੰਪਨੀ ਦੇ 18 ਸਾਲਾਂ ਦੇ ਇਤਿਹਾਸ ਵਿੱਚ ਕਰਮਚਾਰੀਆਂ ਦੀ ਇਹ ਸਭ ਤੋਂ ਵੱਡੀ ਛਾਂਟੀ ਹੋਵੇਗੀ। ਮੇਟਾ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਮਾਰਕ ਜ਼ੁਕਰਬਰਗ ਨੇ ਕਿਹਾ ਹੈ ਕਿ ਕੰਪਨੀ ਉੱਚ ਤਰਜੀਹ ਵਾਲੇ ਵਿਕਾਸ ਖੇਤਰਾਂ ਵਿੱਚ ਥੋੜ੍ਹੇ ਜਿਹੇ ਨਿਵੇਸ਼ਾਂ 'ਤੇ ਧਿਆਨ ਕੇਂਦਰਿਤ ਕਰੇਗੀ। ਉਨ੍ਹਾਂ ਨੇ ਕਿਹਾ “2023 ਦੇ ਅੰਤ ਤੱਕ, ਸਾਡੀ ਸੰਸਥਾ ਦਾ ਆਕਾਰ ਅੱਜ ਦੇ ਬਰਾਬਰ ਹੀ ਹੋਵੇਗਾ ਜਾਂ ਥੋੜਾ ਛੋਟਾ ਹੋ ਜਾਵੇਗਾ” ।

ਇਹ ਵੀ ਪੜ੍ਹੋ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਤਮ ਨਿਰਭਰ ਭਾਰਤ ਲਈ ਸੂਬਿਆਂ ਨੂੰ ਦਿੱਤਾ ਇਹ ਸਬਕ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ। 
 

Harinder Kaur

This news is Content Editor Harinder Kaur