ਮਾਰੂਤੀ ਤੋਂ ਬਾਅਦ, ਨਿਸਾਨ ਵੀ ਵਧਾਏਗੀ ਕਾਰਾਂ ਦੀ ਕੀਮਤ, ਕੰਪਨੀ ਨੇ ਕੀਤਾ ਐਲਾਨ

03/23/2021 6:30:50 PM

ਨਵੀਂ ਦਿੱਲੀ : ਆਟੋ ਨਿਰਮਾਤਾ ਨਿਸਾਨ ਇੰਡੀਆ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਕੱਚੇ ਮਾਲ ਦੀਆਂ ਵਧਦੀਆਂ ਕੀਮਤਾਂ ਕਾਰਨ ਅਗਲੇ ਮਹੀਨੇ ਤੋਂ ਆਪਣੇ ਪੂਰੇ ਉਤਪਾਦਾਂ ਦੀਆਂ ਕੀਮਤਾਂ ਨੂੰ ਵਧਾਏਗੀ। ਕੰਪਨੀ ਨੇ ਇਕ ਬਿਆਨ ਵਿਚ ਕਿਹਾ ਕਿ ਨਿਸਾਨ ਅਤੇ ਡੈਟਸਨ ਦੇ ਸਾਰੇ ਮਾਡਲਾਂ ਦੀਆਂ ਕੀਮਤਾਂ 1 ਅਪ੍ਰੈਲ, 2021 ਤੋਂ ਵਧਣਗੀਆਂ। ਬਿਆਨ ਵਿਚ ਕਿਹਾ ਗਿਆ ਹੈ ਕਿ ਆਟੋ ਕੰਪੋਨੈਂਟ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋਇਆ ਹੈ ਅਤੇ ਕੰਪਨੀ ਨੇ ਪਿਛਲੇ ਕੁਝ ਮਹੀਨਿਆਂ ਵਿਚ ਇਸ ਵਾਧੇ ਨੂੰ ਅਨੁਕੂਲ ਕਰਨ ਦੀ ਕੋਸ਼ਿਸ਼ ਕੀਤੀ ਹੈ।

ਹਾਲਾਂਕਿ ਕੰਪਨੀ ਨੇ ਅਜੇ ਇਹ ਨਹੀਂ ਕਿਹਾ ਹੈ ਕਿ ਕਿਸ ਮਾਡਲ ਦੀ ਕੀਮਤ ਵਿਚ ਵਾਧਾ ਹੋਵੇਗਾ। ਨਿਸਾਨ ਮੋਟਰ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਰਾਕੇਸ਼ ਸ਼੍ਰੀਵਾਸਤਵ ਨੇ ਕਿਹਾ, 'ਅਸੀਂ ਨਿਸਾਨ ਅਤੇ ਡੈਟਸਨ ਦੇ ਸਾਰੇ ਮਾਡਲਾਂ ਦੀਆਂ ਕੀਮਤਾਂ ਵਧਾਉਣ ਲਈ ਮਜਬੂਰ ਹਾਂ। ਇਹ ਵਾਧਾ ਵੱਖ ਵੱਖ ਮਾਡਲਾਂ ਲਈ ਵੱਖਰਾ ਹੋਵੇਗਾ ਅਤੇ ਅਸੀਂ ਅਜੇ ਵੀ ਭਾਰਤੀ ਗਾਹਕਾਂ ਲਈ ਸਭ ਤੋਂ ਵਧੀਆ ਕੀਮਤ ਦੀ ਪੇਸ਼ਕਸ਼ ਕਰ ਰਹੇ ਹਾਂ।' 

ਇਹ ਵੀ ਪੜ੍ਹੋ : ਅਗਲੇ 10 ਦਿਨਾਂ 'ਚੋਂ 8 ਦਿਨ ਬੰਦ ਰਹਿਣਗੇ ਬੈਂਕ, ਸਿਰਫ਼ ਇਹ ਦੋ ਦਿਨ ਹੋਵੇਗਾ ਕੰਮਕਾਜ

ਮਾਰੂਤੀ ਨੇ ਇਕ ਦਿਨ ਪਹਿਲਾਂ ਕੀਤਾ ਸੀ ਐਲਾਨ

ਇਸ ਤੋਂ ਪਹਿਲਾਂ ਸੋਮਵਾਰ ਨੂੰ ਮਾਰੂਤੀ ਸੁਜ਼ੂਕੀ ਇੰਡੀਆ (ਐਮਐਸਆਈ) ਨੇ ਕਿਹਾ ਸੀ ਕਿ ਉਹ ਕੱਚੇ ਮਾਲ ਦੀ ਲਾਗਤ ਵਿਚ ਹੋਏ ਵਾਧੇ ਦੀ ਭਰਪਾਈ ਲਈ ਅਗਲੇ ਮਹੀਨੇ ਤੋਂ ਆਪਣੇ ਸਾਰੇ ਮਾਡਲਾਂ ਦੀਆਂ ਕੀਮਤਾਂ ਵਿਚ ਵਾਧਾ ਕਰੇਗੀ। ਵੱਖ-ਵੱਖ ਮਾਡਲਾਂ ਲਈ ਵਾਧੇ ਦੀ ਦਰ ਵੀ ਵੱਖ-ਵੱਖ ਹੋਵੇਗੀ। ਹਾਲਾਂਕਿ ਮਾਰੂਤੀ ਨੇ ਇਹ ਨਹੀਂ ਦੱਸਿਆ ਹੈ ਕਿ ਇਹ ਅਗਲੇ ਮਹੀਨੇ ਤੋਂ ਵਾਹਨਾਂ ਦੀ ਕੀਮਤ ਵਿਚ ਕਿੰਨਾ ਵਾਧਾ ਕਰੇਗੀ।

ਇਹ ਵੀ ਪੜ੍ਹੋ : Apple 'ਤੇ ਲੱਗਾ 2235 ਕਰੋੜ ਰੁਪਏ ਦਾ ਜੁਰਮਾਨਾ, ਕੰਪਨੀ ਨੇ ਆਪਣੀ ਸਫ਼ਾਈ 'ਚ ਦਿੱਤਾ ਇਹ ਬਿਆਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News