ਗੁਜਰਾਤ ਤੋਂ ਬਾਅਦ ਹੁਣ ਟਾਟਾ ਇਸ ਸੂਬੇ ''ਚ ਲਾਏਗਾ ਸੈਮੀਕੰਡਕਟਰ ਪਲਾਂਟ, ਕਰੇਗਾ 40000 ਕਰੋੜ ਦਾ ਨਿਵੇਸ਼

12/09/2023 5:12:33 PM

ਬਿਜ਼ਨੈੱਸ ਡੈਸਕ : ਟਾਟਾ ਗਰੁੱਪ ਆਸਾਮ 'ਚ ਸੈਮੀਕੰਡਕਟਰ ਪ੍ਰੋਸੈਸਿੰਗ ਪਲਾਂਟ ਲਗਾਉਣਾ ਚਾਹੁੰਦਾ ਹੈ। ਟਾਟਾ ਗਰੁੱਪ ਇਸ ਪਲਾਂਟ ਲਈ 40,000 ਕਰੋੜ ਰੁਪਏ ਦਾ ਨਿਵੇਸ਼ ਕਰਨਾ ਚਾਹੁੰਦਾ ਹੈ। ਗਰੁੱਪ ਨੇ ਪਲਾਂਟ ਸਥਾਪਤ ਕਰਨ ਲਈ ਅਰਜ਼ੀ ਦਿੱਤੀ ਹੈ। ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਐਕਸ (ਪਹਿਲਾਂ ਟਵਿੱਟਰ) 'ਤੇ ਇਕ ਪੋਸਟ ਸ਼ੇਅਰ ਕਰਕੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਟਾਟਾ ਦਾ ਇਹ ਪਲਾਂਟ ਸੂਬੇ ਲਈ ਗੇਮ ਚੇਂਜਰ ਸਾਬਤ ਹੋਵੇਗਾ।

ਇਹ ਵੀ ਪੜ੍ਹੋ - ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਉਛਾਲ, ਜਾਣੋ 10 ਗ੍ਰਾਮ ਸੋਨੇ ਦਾ ਅੱਜ ਦਾ ਭਾਅ

ਅਸਾਮ ਦੇ ਮੁੱਖ ਮੰਤਰੀ ਨੇ ਕੀ ਕਿਹਾ?
ਅਸਾਮ ਦੇ ਮੁੱਖ ਮੰਤਰੀ ਨੇ ਟਵਿੱਟਰ 'ਤੇ ਲਿਖਿਆ, 'ਟਾਟਾ ਗਰੁੱਪ ਨੇ 40,000 ਕਰੋੜ ਰੁਪਏ ਦੇ ਨਿਵੇਸ਼ ਨਾਲ ਅਸਮ ਵਿੱਚ ਇੱਕ ਸੈਮੀਕੰਡਕਟਰ ਪ੍ਰੋਸੈਸਿੰਗ ਪਲਾਂਟ ਸਥਾਪਤ ਕਰਨ ਲਈ ਅਰਜ਼ੀ ਜਮ੍ਹਾਂ ਕਰਾਈ ਹੈ। ਇਹ ਗੇਮ ਚੇਂਜਰ ਸਾਬਤ ਹੋਵੇਗਾ। ਮੈਂ ਸਾਡੇ ਰਾਜ ਨੂੰ ਬਦਲਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਰੰਤਰ ਮਾਰਗਦਰਸ਼ਨ ਲਈ ਧੰਨਵਾਦ ਪ੍ਰਗਟ ਕਰਦਾ ਹਾਂ।

ਇਹ ਵੀ ਪੜ੍ਹੋ - ਵਧਦੀ ਮਹਿੰਗਾਈ ਦੌਰਾਨ ਕੇਂਦਰ ਦਾ ਵੱਡਾ ਫ਼ੈਸਲਾ, ਗੰਢਿਆਂ ਦੇ ਨਿਰਯਾਤ 'ਤੇ ਲਾਈ ਪਾਬੰਦੀ

ਗੁਜਰਾਤ 'ਚ ਵੀ ਪਲਾਂਟ ਲਗਾ ਰਿਹਾ ਟਾਟਾ 
ਕੁਝ ਮਹੀਨੇ ਪਹਿਲਾਂ ਹੀ ਅਮਰੀਕੀ ਕੰਪਨੀ ਮਾਈਕ੍ਰੋਨ ਟੈਕਨਾਲੋਜੀ ਨੇ ਸਾਨੰਦ ਵਿੱਚ ਨਵੀਂ ਅਸੈਂਬਲੀ ਅਤੇ ਟੈਸਟਿੰਗ ਸਹੂਲਤ ਦੇ ਨਿਰਮਾਣ ਲਈ ਟਾਟਾ ਪ੍ਰਾਜੈਕਟਸ ਨੂੰ ਠੇਕਾ ਦਿੱਤਾ ਹੈ। ਮਾਈਕ੍ਰੋਨ ਟੈਕਨਾਲੋਜੀ ਨੇ ਲਗਭਗ 22,500 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਚਿੱਪ ਅਸੈਂਬਲੀ ਅਤੇ ਟੈਸਟ ਨਿਰਮਾਣ ਪਲਾਂਟ ਦਾ ਨੀਂਹ ਪੱਥਰ ਰੱਖਿਆ ਸੀ। ਮਾਈਕ੍ਰੋਨ ਪਲਾਂਟ ਨੂੰ ਦੋ ਪੜਾਵਾਂ ਵਿੱਚ ਬਣਾਉਣ ਲਈ 82.5 ਕਰੋੜ ਡਾਲਰ ਤੱਕ ਦਾ ਨਿਵੇਸ਼ ਕਰੇਗਾ। ਬਾਕੀ ਨਿਵੇਸ਼ ਕੇਂਦਰ ਅਤੇ ਰਾਜ ਸਰਕਾਰਾਂ ਤੋਂ ਆਵੇਗਾ।

ਇਹ ਵੀ ਪੜ੍ਹੋ - RBI MPC Meet: ਵਿਆਜ ਦਰਾਂ 'ਚ ਕੋਈ ਬਦਲਾਅ ਨਹੀਂ, ਰੈਪੋ ਰੇਟ 6.5 ਫ਼ੀਸਦੀ 'ਤੇ ਹੀ ਬਰਕਰਾਰ

ਸਰਕਾਰ ਦੇਸ਼ ਨੂੰ ਸੈਮੀਕੰਡਕਟਰ ਹੱਬ ਬਣਾਉਣਾ ਚਾਹੁੰਦੀ ਹੈ
ਮੋਦੀ ਸਰਕਾਰ ਦੇਸ਼ ਨੂੰ ਸੈਮੀਕੰਡਕਟਰ ਹੱਬ ਬਣਾਉਣਾ ਚਾਹੁੰਦੀ ਹੈ। ਕੇਂਦਰੀ ਆਈਟੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਭਾਰਤ ਨੇ ਸੈਮੀਕੰਡਕਟਰ ਹੱਬ ਬਣਨ ਦੀ ਆਪਣੀ ਯਾਤਰਾ ਸ਼ੁਰੂ ਕਰ ਦਿੱਤੀ ਹੈ। ਵਧਦੀ ਮੰਗ ਨੂੰ ਪੂਰਾ ਕਰਨ ਲਈ ਭਾਰਤ ਨੂੰ ਛੇਤੀ ਹੀ 5 ਲੱਖ ਕਰੋੜ ਰੁਪਏ ਦੇ ਚਿਪਸ ਦੀ ਲੋੜ ਪਵੇਗੀ।

ਇਹ ਵੀ ਪੜ੍ਹੋ - ਪਹਿਲੀ ਵਾਰ ਐਨਾ ਮਹਿੰਗਾ ਹੋਇਆ ਸੋਨਾ, ਤੋੜੇ ਸਾਰੇ ਰਿਕਾਰਡ, ਜਾਣੋ ਤਾਜ਼ਾ ਭਾਅ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur