7 ਸਾਲ ਬਾਅਦ ਪੈਪਸਿਕੋ ਨੂੰ ਮਿਲਿਆ ਲਾਭ, ਰੈਵੇਨਿਊ 7 ਫੀਸਦੀ ਘਟਿਆ

10/02/2018 10:52:34 AM

ਨਵੀਂ ਦਿੱਲੀ—ਪੀਣ ਵਾਲੇ ਪਦਾਰਥ ਅਤੇ ਸਨੈਕਸ ਮੇਕਰ ਪੈਪਸਿਕੋ ਸੱਤ ਸਾਲ ਬਾਅਦ ਵਿੱਤੀ ਸਾਲ 2017-18 'ਚ ਦੁਬਾਰਾ ਲਾਭ 'ਚ ਆ ਗਈ ਹੈ। ਰਜਿਸਟਰਾਰ ਆਫ ਕੰਪਨੀਜ਼ (ਆਰ.ਓ.ਸੀ.) ਨੂੰ ਸੌਂਪੇ ਗਏ ਡਾਕੂਮੈਂਟ ਦੇ ਮੁਤਾਬਕ ਕੰਪਨੀ ਨੇ ਲਾਗਤ ਘੱਟ ਕਰਨ ਦੇ ਉਪਾਵਾਂ, ਕੈਪੀਸਿਟੀ ਯੂਟੀਲਾਈਜ਼ੇਸ਼ਨ ਅਤੇ ਹਾਈ ਮਾਰਜਨ ਵਾਲੇ ਪ੍ਰੋਡੈਕਟਸ ਦੇ ਪੋਰਟਫੋਲੀਓ 'ਚ ਬਦਲਾਆਂ ਦੇ ਦਮ 'ਤੇ ਲਾਭ ਕਮਾਇਆ ਹੈ। ਹਾਲਾਂਕਿ ਸਾਲਾਨਾ ਆਧਾਰ 'ਤੇ ਕੰਪਨੀ ਦੇ ਰੈਵੇਨਿਊ 'ਚ ਗਿਰਾਵਟ ਦਰਜ ਕੀਤੀ ਗਈ ਹੈ। ਆਰ.ਓ.ਸੀ. ਨੂੰ ਸੌਂਪੇ ਤਾਜ਼ਾ ਅੰਕੜਿਆਂ ਮੁਤਾਬਕ ਪੈਪਸਿਕੋ ਇੰਡੀਆ ਨੇ ਵਿੱਤੀ ਸਾਲ 2017-18 'ਚ 190 ਕਰੋੜ ਰੁਪਏ ਦਾ ਨੈੱਟ ਪ੍ਰਾਫਿਟ ਦਰਜ ਕੀਤਾ ਹੈ। ਇਸ ਦੇ ਪਿਛਲੇ ਵਿੱਤੀ ਸਾਲ 'ਚ ਕੰਪਨੀ ਨੂੰ 148 ਕਰੋੜ ਰੁਪਏ ਦਾ ਘਾਟਾ ਹੋਇਆ ਸੀ। 
ਪੈਪਸੀ, ਮਾਊਂਟੇਨ ਡਿਊ ਅਤੇ ਲੇਜ਼, ਚਿਪਸ ਬਣਾਉਣ ਵਾਲੀ ਪੈਪਸਿਕੋ ਨੇ ਇਸ ਤੋਂ ਪਹਿਲਾਂ ਆਖਰੀ ਵਾਰ ਵਿੱਤੀ ਸਾਲ 2010-11 'ਚ ਲਾਭ ਕਮਾਇਆ ਸੀ। ਕੰਪਨੀ ਨੇ ਦੱਸਿਆ ਕਿ ਵਿੱਤੀ ਸਾਲ 2017-18 'ਚ ਉਸ ਦਾ ਟਰਨਓਵਰ 7 ਫੀਸਦੀ ਡਿੱਗ ਕੇ 5,983 ਕਰੋੜ ਰੁਪਏ ਹੋ ਗਿਆ ਹੈ, ਜੋ ਇਸ ਦੇ ਪਿਛਲੇ ਵਿੱਤੀ ਸਾਲ 'ਚ 6,459 ਕਰੋੜ ਰੁਪਏ ਰਿਹਾ ਸੀ। ਹਾਲਾਂਕਿ ਕੰਪਨੀ ਦੀ ਨੈੱਟ ਸੇਲਸ ਦੀ ਉਸ ਦੇ ਟਰਨਓਵਰ ਦੇ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ ਹੈ ਕਿਉਂਕਿ ਪਿਛਲੇ ਵਿੱਤੀ ਸਾਲ 'ਚ ਮਈ ਤੋਂ ਬਾਅਦ ਤੋਂ ਇਸ ਨੂੰ ਜੀ.ਐੱਸ.ਟੀ. ਦੇ ਆਧਾਰ 'ਤੇ ਕੈਲਕੁਲੇਟ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਇਹ ਐਕਸਾਈਜ਼ ਦਾ ਗ੍ਰਾਸ ਹੁੰਦਾ ਸੀ ਜੋ ਇਸ ਦੀ ਲਾਗਤ ਦਾ ਹਿੱਸਾ ਸੀ। ਕੰਪਨੀ ਨੇ ਦੱਸਿਆ ਕਿ ਉਸ ਨੇ 2017-18 ਦੀ ਚੌਥੀ ਤਿਮਾਹੀ 'ਚ ਡਬਲ ਡਿਜ਼ਿਟ 'ਚ ਗਰੋਥ ਦਰਜ ਕੀਤੀ ਗਈ ਹੈ।
ਪੈਪਸਿਕੋ ਦੇ ਚੀਫ ਫਾਈਨਾਂਸ਼ੀਅਲ ਅਫਸਰ ਰਾਜਦੀਪ ਦੱਤਾ ਗੁਪਤਾ ਨੇ ਦੱਸਿਆ ਕਿ ਮੁਨਾਫੇ ਵਾਲੇ ਚੈਨਲਸ, ਪੈਕਸ ਅਤੇ ਇਨੋਵੇਸ਼ਨ, ਕਾਸਟ ਮੈਨੇਜਮੈਂਟ, ਪ੍ਰੋਡੈਕਟਵਿਟੀ 'ਚ ਵਾਧਾ, ਲੋਕਲ ਐਗਰੀਕਲਚਰ ਪ੍ਰੋਗਰਾਮ, ਸਾਈਟਰਸ ਅਤੇ ਕਾਰਨ ਦੀ ਖਰੀਦ ਅਤੇ ਪਲਾਂਟ ਦੀ ਸਮੱਰਥਾ ਦੀ ਜ਼ਿਆਦਾਤਰ ਵਰਤੋਂ ਵਰਗੇ ਕੁੱਝ ਪਹਿਲੂ ਹਨ, ਜਿਨ੍ਹ੍ਹਾਂ ਨਾਲ ਕੰਪਨੀ ਨੂੰ ਸੰਤੁਲਿਤ ਗਰੋਥ ਕਰਨ 'ਚ ਮਦਦ ਮਿਲੀ।