ePayLater ਦੀ ਮੇਕ ਮਾਈ ਟਰਿੱਪ ਦੇ ਨਾਲ ਸਾਂਝੇਦਾਰੀ, 14 ਦਿਨ ਦਾ ਮਿਲੇਗਾ ਕ੍ਰੈਡਿਟ ਲਾਭ

06/07/2019 5:51:57 PM

ਨਵੀਂ ਦਿੱਲੀ — ਫਿਨਟੇਕ ਕੰਪਨੀ ਈਪੇਲੇਟਰ(ePayLater) ਨੇ ਪ੍ਰਮੁੱਖ ਆਨ ਲਾਈਨ ਟ੍ਰੈਵਲ ਕੰਪਨੀ ਮੇਕ ਮਾਈ ਟਰਿੱਪ ਦੇ ਨਾਲ ਸਾਂਝੇਦਾਰੀ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਨੇ ਸ਼ੁੱਕਰਵਾਰ ਨੂੰ ਜਾਰੀ ਬਿਆਨ ਵਿਚ ਕਿਹਾ ਕਿ ਇਸ ਦੇ ਤਹਿਤ ਗਾਹਕਾਂ ਨੂੰ ਹੁਣ ਮੇਕ ਮਾਈ ਟਰਿੱਪ 'ਤੇ ਫਲਾਈਟ, ਬੱਸ ਅਤੇ ਟ੍ਰੇਨ ਦੀ ਟਿਕਟ ਬੁਕਿੰਗ 'ਤੇ ਈਪੇਲੇਟਰ ਦੀ ਬੁੱਕ ਨਾਓ ਪੇਲੈਟਰ ਸਹੂਲਤ ਦਾ ਲਾਭ ਮਿਲੇਗਾ। ਇਸ ਨਾਲ ਗਾਹਕਾਂ ਨੂੰ ਬਿਨਾਂ ਕਿਸੇ ਭੁਗਤਾਨ ਦੇ ਟਿਕਟ ਬੁੱਕ ਕਰਨ ਦੀ ਸਹੂਲਤ ਮਿਲ ਜਾਵੇਗੀ। ਗਾਹਕਾਂ ਨੂੰ ਟਿਕਟ ਬੁੱਕ ਕਰਨ ਦੇ 14 ਦਿਨ ਤੱਕ ਵਿਆਜ ਮੁਕਤ ਕ੍ਰੈਡਿਟ ਦਾ ਲਾਭ ਵੀ ਮਿਲੇਗਾ। ਇਸ ਦਾ ਲਾਭ ਲੈਣ ਲਈ ਯੂਜ਼ਰ ਨੂੰ ਈਪੇਲੇਟਰ 'ਤੇ ਸਾਈਨ-ਅੱਪ ਕਰਨਾ ਹੋਵੇਗਾ, ਜਿਸ ਨਾਲ ਉਨ੍ਹਾਂ ਦੀ ਕ੍ਰੈਡਿਟ ਲਿਮਟ ਨਿਰਧਾਰਤ ਹੋਵੇਗੀ। ਈਪੇਲੇਟਰ ਦੇ ਸਹਿ-ਸੰਸਥਾਪਕ ਅਰਸ਼ਤ ਸਕਸੈਨਾ ਨੇ ਕਿਹਾ ਕਿ ਇਹ ਸਾਂਝੇਦਾਰੀ ਉਨ੍ਹਾਂ ਦੀ ਕੰਪਨੀ ਦੇ 50 ਕਰੋੜ ਲੋਕਾਂ ਨੂੰ ਆਪਣੇ ਪਲੇਟਫਾਰਮ 'ਤੇ ਲਿਆਉਣ ਦੀ ਯੋਜਨਾ ਦਾ ਹਿੱਸਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿਚ ਰੋਜ਼ 9 ਲੱਖ ਤੋਂ ਜ਼ਿਆਦਾ ਲੋਕ ਫਲਾਈਟ, ਟ੍ਰੇਨ ਅਤੇ ਬੱਸ ਦੀ ਟਿਕਟ ਬੁੱਕ ਕਰਦੇ ਹਨ। ਡੈਮੋਗ੍ਰਾਫਿਕਲੀ ਅਤੇ ਜਿਓਗ੍ਰਾਫੀਕਲੀ ਦੋਵਾਂ ਰੂਪ ਨਾਲ ਗਾਹਕ ਆਧਾਰ ਵੱਖਰਾ ਹੈ। ਕੁਝ ਟ੍ਰੇਨ ਯਾਤਰੀਆਂ ਕੋਲ ਕ੍ਰੈਡਿਟ ਹਿਸਟਰੀ ਨਹੀਂਂ ਹੈ ਅਤੇ ਕੁਝ ਨੂੰ ਕ੍ਰੈਡਿਟ ਜਾਂ ਡੈਬਿਟ ਕਾਡਰ ਦੇ ਜ਼ਰੀਏ ਆਨ ਲਾਈਨ ਭੁਗਤਾਨ ਦੀ ਸਰਲਤਾ ਨੂੰ ਸਮਝਣਾ ਹੈ। ਮੇਕ ਮਾਈ ਟਰਿੱਪ ਯੂਜ਼ਰਜ਼ ਨੂੰ ਟਿਕਟਾਂ ਲਈ ਬਾਅਦ ਵਿਚ ਭੁਗਤਾਨ ਕਰਨ ਦਾ ਵਿਕਲਪ ਨਾ ਸਿਰਫ ਉਨ੍ਹਾਂ ਦੇ ਬੁਕਿੰਗ ਤਜਰਬੇ ਨੂੰ ਆਸਾਨ ਬਣਾਏਗਾ ਸਗੋਂ ਕ੍ਰੈਡਿਟ ਨੂੰ ਜ਼ਿਆਦਾ ਸਹਿਭਾਗੀ ਬਣਾਉਂਦੇ ਹੋਏ ਇਸ ਨੂੰ ਸਹਿਜ ਅਤੇ ਸੁਰੱਖਿਅਤ ਬਣਾਏਗਾ।