...ਤੇ ਹੁਣ ਫਲਿੱਪਕਾਰਟ 'ਤੇ ਖਰੀਦ ਸਕੋਗੇ ਕੋਵਿਡ-19 ਜੀਵਨ ਬੀਮਾ ਕਵਰ

05/29/2020 12:28:36 PM

ਨਵੀਂ ਦਿੱਲੀ (ਵਾਰਤਾ) : ਡਿਜ਼ੀਟਲ ਬੀਮਾ ਖੇਤਰ ਦੀ ਮੁੱਖ ਕੰਪਨੀ ਏਗਾਨ ਲਾਈਫ ਇੰਸ਼ੋਰੈਂਸ ਨੇ ਈ-ਕਾਮਰਸ ਕੰਪਨੀ ਫਲਿੱਪਕਾਟਰ ਨਾਲ ਮਿਲ ਕੇ 'ਕੋਵਿਡ-19 ਕਵਰ ਦੇ ਨਾਲ ਜੀਵਨ ਬੀਮਾ' ਕਵਰ ਦੇਣ ਵਾਲੀ ਪਾਲਿਸੀ ਲਾਂਚ ਕਰਨ ਦਾ ਐਲਾਨ ਕੀਤਾ ਹੈ। ਹੁਣ ਫਲਿੱਪਕਾਰਟ 'ਤੇ ਕੋਵਿਡ-19 ਦੇ ਬੀਮਾ ਕਵਰ ਦੀ ਖਰੀਦਦਾਰੀ ਕੀਤੀ ਜਾ ਸਕਦੀ ਹੈ।

ਕੰਪਨੀ ਨੇ ਅੱਜ ਇੱਥੇ ਜਾਰੀ ਬਿਆਨ ਵਿਚ ਕਿਹਾ ਕਿ ਇਸ ਪਲਾਨ ਦੇ ਤਹਿਤ ਹਸਪਤਾਲ ਵਿਚ ਭਰਤੀ ਹੋਣ ਦੀ ਹਾਲਤ ਵਿਚ 1 ਲੱਖ ਰੁਪਏ ਤੱਕ ਦੇ ਖਰਚ ਨੂੰ ਕਵਰ ਕੀਤਾ ਜਾਵੇਗਾ। ਇਸ ਨਵੀਂ ਯੋਜਨਾ ਨੂੰ ਲਾਂਚ ਕਰਨ ਦਾ ਉਦੇਸ਼ ਫਲਿੱਪਕਾਟਰ ਗਾਹਕਾਂ ਨੂੰ ਕੋਵਿਡ-19 ਨੂੰ ਲੈ ਕੇ ਬੀਮਾ ਕਵਰੇਜ ਪ੍ਰਦਾਨ ਕਰਨਾ ਹੈ ਅਤੇ ਫਲਿੱਪਕਾਟਰ ਐਪ ਜ਼ਰੀਏ ਬੇਸ ਲਾਈਫ ਇੰਸ਼ੋਰੈਂਸ ਪਲਾਨ ਦੇ ਨਾਲ-ਨਾਲ ਇਸ ਯੋਜਨਾ ਦਾ ਤੁਰੰਤ ਲਾਭ ਚੁੱਕਿਆ ਜਾ ਸਕਦਾ ਹੈ।  'ਕੋਵਿਡ-19 ਕਵਰ ਦੇ ਨਾਲ ਜੀਵਨ ਬੀਮਾ ਦਾ ਇਹ ਪਲਾਨ ਕੋਰੋਨਾ ਵਾਇਰਸ ਪਹਿਲੀ ਵਾਰ ਪਾਜ਼ੀਟਿਵ ਪਾਏ ਜਾਣ ਦੇ ਬਾਅਦ ਘੱਟ ਤੋਂ ਘੱਟ 24 ਘੰਟਿਆਂ ਤੱਕ ਹਸਪਤਾਲ ਵਿਚ ਭਰਤੀ ਹੋਣ ਦੀ ਹਾਲਤ ਵਿਚ 1 ਲੱਖ ਰੁਪਏ ਤੱਕ ਦੇ ਖਰਚ ਦੇ ਕਵਰੇਜ ਦੇ ਨਾਲ-ਨਾਲ ਮੌਤ ਹੋਣ ਦੀ ਹਾਲਤ ਵਿਚ ਜੀਵਨ ਬੀਮਾ ਦਾ ਲਾਭ ਮਿਲੇਗਾ। ਇਹ ਬੀਮਾ ਫਲਿੱਪਕਾਟਰ ਫਸਟਰ 'ਤੇ ਉਪਲੱਬਧ ਹੈ, ਜਿਸ ਦਾ ਉਦੇਸ਼ ਲੱਖਾਂ ਲੋਕਾਂ ਨੂੰ ਕਿਫਾਇਤੀ ਤਰੀਕੇ ਨਾਲ ਕੋਵਿਡ-19 ਮਹਾਮਾਰੀ ਦੀ ਅਨਿਸ਼ਚਿਤਤਾ ਤੋਂ ਆਰਥਿਕ ਰੂਪ ਨਾਲ ਬਚਾਉਣ ਵਿਚ ਮਦਦ ਕਰਨਾ ਹੈ ਅਤੇ ਲੋਕ ਆਪਣੇ ਘਰ ਵਿਚ ਆਰਾਮ ਨਾਲ ਰਹਿੰਦੇ ਹੋਏ ਅਤੇ ਬਿਨਾਂ ਬਾਹਰ ਗਏ ਇਸ ਦਾ ਲਾਭ ਚੁੱਕ ਸਕਦੇ ਹਨ।

cherry

This news is Content Editor cherry