ਏਡੋਬ ਦੇ CEO ਸ਼ਾਂਤਨੂੰ ਨਾਰਾਇਣ ‘ਫਾਰਚੂਨ ਬਿਜ਼ਨੈੱਸ ਪਰਸਨ ਆਫ ਦਿ ਯੀਅਰ’ ਦੀ ਸੂਚੀ ’ਚ

11/17/2018 12:58:21 AM

ਨਿਊਯਾਰਕ-ਭਾਰਤੀ-ਅਮਰੀਕੀ ਸ਼ਾਂਤਨੂੰ ਨਾਰਾਇਣ 2018 ਦੀ ‘ਫਾਰਚੂਨ ਬਿਜ਼ਨੈੱਸ ਪਰਸਨ ਆਫ ਦਿ ਯੀਅਰ’ ਸੂਚੀ ਵਿਚ ਸ਼ਾਮਲ ਹਨ। ਨਾਰਾਇਣ ਤਕਨੀਕੀ ਮਹਾਰਥੀ ਕੰਪਨੀ ਏਡੋਬ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਹਨ। ਇਸ ਸੂਚੀ ਵਿਚ 20 ਲੋਕਾਂ ਦੇ ਨਾਂ ਹਨ, ਜਿਨ੍ਹਾਂ ’ਚੋਂ ਨਾਰਾਇਣ ਦਾ ਨਾਂ 12ਵੇਂ ਸਥਾਨ ’ਤੇ ਹੈ।