ਚੋਟੀ ਦੇ 30 CEO ਦੀ ਸੂਚੀ 'ਚ HDFC ਬੈਂਕ ਦੇ ਆਦਿਤਿਆ ਪੁਰੀ ਸ਼ਾਮਲ

05/29/2018 9:41:10 PM

ਨਵੀਂ ਦਿੱਲੀ—ਐੱਚ.ਡੀ.ਐੱਫ.ਸੀ. ਬੈਂਕ ਦੇ ਪ੍ਰਬੰਧ ਨਿਦੇਸ਼ਕ ਆਦਿਤਿਆ ਪੁਰੀ ਨੂੰ ਦੁਨੀਆ ਦੇ 30 ਚੋਟੀ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ (ਸੀ.ਈ.ਓ.) ਦੀ ਸੂਚੀ 'ਚ ਸ਼ਾਮਲ ਕੀਤਾ ਗਿਆ ਹੈ। ਇਹ ਸੂਚੀ ਅਮਰੀਕੀ ਦੀ ਮਸ਼ਹੂਰ ਪਤ੍ਰਿਕਾ ਬੈਰਨ ਨੇ ਪ੍ਰਕਾਸ਼ਿਤ ਕੀਤੀ ਹੈ। ਐੱਚ.ਡੀ.ਐੱਫ.ਸੀ. ਬੈਂਕ ਨੇ ਬਿਆਨ 'ਚ ਕਿਹਾ ਕਿ ਪੁਰੀ ਨੂੰ ਲਗਾਤਾਰ ਚੌਥੇ ਸਾਲ ਸੂਚੀ 'ਚ ਸ਼ਾਮਲ ਕੀਤਾ ਗਿਆ ਹੈ। ਇਸ ਸੂਚੀ 'ਚ ਪੁਰੀ ਦੇ ਇਲਾਵਾ ਐਮਾਜਾਨ ਦੇ ਜੈਫ ਬੇਜ਼ੋਸ, ਬਰਕਸ਼ਾਇਰ ਹੈਥਵੇ ਦੇ ਵਾਰੇਨ ਬਾਫੇਟ, ਜੇ.ਪੀ. ਮਾਰਗਨ ਚੇਸ ਦੇ ਜੈਮੀ ਡੀਮੋਨ, ਅਲਫਾਬੇਟ ਦੇ ਲੈਰੀ ਪੇਜ, ਨੈਟਫਿਲਕਸ ਦੇ ਰੀਡ ਹੈਡਸਟਗਸ, ਮਾਇਕ੍ਰੋਸਾਫਟ ਦੇ ਸੱਤਿਆ ਨਡੇਲਾ ਅਤੇ ਫੇਸਬੁੱਕ ਦੇ ਮਾਰਕ ਜੁਕਰਬਰਗ ਸ਼ਾਮਲ ਹਨ। ਬੈਰਨ ਨੇ ਕਿਹਾ ਕਿ ਪੁਰੀ ਨੇ ਇਕ ਸਟਾਰਟਅੱਪ ਕੰਪਨੀ ਨੂੰ ਦਿੱਗਜ ਬੈਂਕਿੰਗ ਕੰਪਨੀ 'ਚ ਬਦਲਾ ਅਤੇ ਭਾਰਤੀਆਂ ਨੂੰ ਆਧੁਨਿਕ ਵਿੱਤੀ ਯੁਗ 'ਚ ਲਿਆਉਣ ਦਾ ਕੰਮ ਕੀਤਾ ਹੈ। ਉਹ 24 ਸਾਲ ਬਾਅਦ ਵੀ ਨਿਵੇਸ਼ਕਾਂ ਵਿਚਾਲੇ ਪ੍ਰਸ਼ੰਸਾ ਦੇ ਪਾਤਰ ਬਣੇ ਹੋਏ ਹਨ।


Related News