ਰਿਲਾਇੰਸ ਰਿਟੇਲ 'ਚ 5,500 ਕਰੋੜ ਦਾ ਨਿਵੇਸ਼ ਕਰੇਗੀ ਅਬੂਧਾਬੀ ਦੀ ਸਰਕਾਰੀ ਫੰਡ

10/06/2020 7:44:31 PM

ਨਵੀਂ ਦਿੱਲੀ—  ਰਿਲਾਇੰਸ ਇੰਡਸਟਰੀਜ਼ ਦੇ ਰਿਟੇਲ ਕਾਰੋਬਾਰ ਨੂੰ ਇਕ ਹੋਰ ਨਿਵੇਸ਼ਕ ਮਿਲ ਗਿਆ ਹੈ। ਹੁਣ ਆਬੂਧਾਬੀ ਇਨਵੈਸਟਮੈਂਟ ਅਥਾਰਟੀ (ਏ. ਡੀ. ਆਈ. ਏ.) ਰਿਲਾਇੰਸ ਇੰਡਸਟਰੀਜ਼ ਦੀ ਰਿਟੇਲ ਕੰਪਨੀ 'ਚ 5,512.5 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਆਬੂਧਾਬੀ ਸਰਕਾਰੀ ਫੰਡ ਰਿਲਾਇੰਸ ਰਿਟੇਲ 'ਚ 1.2 ਫੀਸਦੀ ਦੀ ਹਿੱਸੇਦਾਰੀ ਲਵੇਗੀ। ਇਸ ਨਿਵੇਸ਼ ਅਨੁਸਾਰ, ਰਿਲਾਇੰਸ ਰਿਟੇਲ ਦੀ ਕੀਮਤ 4.285 ਲੱਖ ਕਰੋੜ ਰੁਪਏ ਹੋਵੇਗੀ।

ਤਾਜ਼ਾ ਨਿਵੇਸ਼ ਨਾਲ ਰਿਲਾਇੰਸ ਰਿਟੇਲ ਨੇ ਹੁਣ ਤੱਕ ਵਿਦੇਸ਼ੀ ਕੰਪਨੀਆਂ ਤੋਂ 37,710 ਕਰੋੜ ਰੁਪਏ ਜੁਟਾ ਲਏ ਹਨ। ਰਿਲਾਇੰਸ ਰਿਟੇਲ ਨੇ ਹੁਣ ਤਕ ਜੋ ਨਿਵੇਸ਼ ਪ੍ਰਾਪਤ ਕੀਤੇ ਹਨ ਉਨ੍ਹਾਂ 'ਚ ਸਿਲਵਰ ਲੇਕ, ਕੇ. ਕੇ. ਆਰ., ਜਨਰਲ ਅਟਲਾਂਟਿਕ, ਮੁਬਾਡਾਲਾ, ਜੀ. ਆਈ. ਸੀ., ਟੀ. ਪੀ. ਜੀ. ਸ਼ਾਮਲ ਹਨ।

ਇਸ ਸੌਦੇ ਦੀ ਘੋਸ਼ਣਾ ਕਰਦਿਆਂ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਕਿਹਾ, “ਅਸੀਂ ਏ. ਡੀ. ਆਈ. ਏ. ਦੇ ਤਾਜ਼ਾ ਨਿਵੇਸ਼ ਤੋਂ ਬਹੁਤ ਉਤਸ਼ਾਹਤ ਹਾਂ। ਉਮੀਦ ਹੈ ਕਿ ਸਾਨੂੰ ਉਨ੍ਹਾਂ ਦੇ 40 ਸਾਲ ਪੁਰਾਣੇ ਮਜ਼ਬੂਤ ​​ਟ੍ਰੈਕ ਰਿਕਾਰਡ ਦਾ ਫਾਇਦਾ ਮਿਲੇਗਾ।''
ਰਿਲਾਇੰਸ ਰਿਟੇਲ ਵੈਂਚਰ ਲਿਮਟਿਡ ਰਿਲਾਇੰਸ ਇੰਡਸਟਰੀਜ਼ ਦੀ ਸਹਾਇਕ ਕੰਪਨੀ ਹੈ ਅਤੇ ਪੂਰੇ ਦੇਸ਼ 'ਚ 12,000 ਸਟੋਰਾਂ ਦਾ ਸੰਚਾਲਨ ਕਰਦੀ ਹੈ। ਜਿਓ ਪਲੇਟਫਾਰਮ ਲਈ ਫੰਡ ਜੁਟਾਉਣ ਤੋਂ ਬਾਅਦ ਮੁਕੇਸ਼ ਅੰਬਾਨੀ ਦਾ ਜ਼ੋਰ ਰਿਟੇਲ ਕਾਰੋਬਾਰ 'ਤੇ ਹੈ। ਇਸ ਲਈ ਉਹ ਚਾਰ ਹਫ਼ਤਿਆਂ ਤੋਂ ਵੀ ਘੱਟ ਸਮੇਂ 'ਚ ਵਿਦੇਸ਼ੀ ਨਿਵੇਸ਼ਕਾਂ ਤੋਂ 37,710 ਕਰੋੜ ਰੁਪਏ ਤੋਂ ਵੱਧ ਨਿਵੇਸ਼ ਜੁਟਾ ਚੁੱਕੇ ਹਨ।


Sanjeev

Content Editor

Related News