SC ਦੀ ਸੁਣਵਾਈ ਤੋਂ ਬਾਅਦ ਅਡਾਨੀ ਦੇ ਸ਼ੇਅਰਾਂ 'ਚ ਤੂਫ਼ਾਨੀ ਵਾਧਾ, 20 ਫ਼ੀਸਦੀ ਤੱਕ ਚੜ੍ਹੇ

11/28/2023 3:32:56 PM

ਬਿਜ਼ਨੈੱਸ ਡੈਸਕ : ਅਡਾਨੀ ਗਰੁੱਪ ਦੇ ਸ਼ੇਅਰ ਅੱਜ ਫੋਕਸ ਲਿਸਟ ਵਿੱਚ ਸ਼ਾਮਲ ਹਨ। ਇਸ ਦੌਰਾਨ ਅੱਜ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ ਵਿੱਚ ਜ਼ਬਰਦਸਤ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਸੁਪਰੀਮ ਕੋਰਟ ਵਲੋਂ ਅਡਾਨੀ-ਹਿੰਦੇਨਬਰਗ ਮਾਮਲੇ 'ਚ ਆਪਣਾ ਹੁਕਮ ਸੁਰੱਖਿਅਤ ਰੱਖਣ ਤੋਂ ਬਾਅਦ ਬੀਐੱਸਈ ਨੇ ਮੰਗਲਵਾਰ ਨੂੰ ਭਾਰੀ ਮਾਤਰਾ 'ਚ ਇੰਟਰਾ-ਡੇਅ ਵਪਾਰ 'ਚ 20 ਫ਼ੀਸਦੀ ਤੱਕ ਦਾ ਵਾਧਾ ਹੋਇਆ ਹੈ। 

ਇਹ ਵੀ ਪੜ੍ਹੋ - ਦੁਨੀਆ ਦੀਆਂ 20 ਚੋਟੀ ਦੀਆਂ ਕੰਪਨੀਆਂ ਦੀ ਕਮਾਨ ਭਾਰਤੀਆਂ ਦੇ ਹੱਥ, ਵੇਖੋ ਸੂਚੀ 'ਚ ਕਿਸ-ਕਿਸ ਦਾ ਨਾਂ ਹੈ ਸ਼ਾਮਲ

ਤੁਹਾਨੂੰ ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਨੇ ਅਡਾਨੀ-ਹਿੰਡੇਨਬਰਗ ਮਾਮਲੇ 'ਚ ਆਪਣਾ ਆਦੇਸ਼ ਸੁਰੱਖਿਅਤ ਰੱਖ ਲਿਆ ਸੀ ਅਤੇ ਇਸ ਦੌਰਾਨ ਸੰਕੇਤ ਦਿੱਤਾ ਸੀ ਕਿ ਉਹ ਸੇਬੀ ਨੂੰ ਕੁਝ ਹੋਰ ਨਿਰਦੇਸ਼ ਜਾਰੀ ਕਰ ਸਕਦੇ ਹਨ। ਹਾਲਾਂਕਿ, ਮਾਰਕੀਟ ਰੈਗੂਲੇਟਰ ਸੇਬੀ ਨੇ ਅਦਾਲਤ ਨੂੰ ਕਿਹਾ ਸੀ ਕਿ ਉਸ ਨੂੰ ਮਾਮਲੇ ਦੀ ਜਾਂਚ ਪੂਰੀ ਕਰਨ ਲਈ ਸਮਾਂ ਸੀਮਾ ਵਧਾਉਣ ਦੀ ਜ਼ਰੂਰਤ ਨਹੀਂ ਹੋਵੇਗੀ।

ਇਹ ਵੀ ਪੜ੍ਹੋ - ਸੋਨੇ ਨੂੰ ਲੈ ਕੇ ਆਈ ਵੱਡੀ ਖ਼ਬਰ, 6 ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚੀਆਂ ਕੀਮਤਾਂ

ਹਾਲਾਂਕਿ, ਮਾਹਰ ਕਮੇਟੀ ਨੇ ਮਈ ਵਿਚ ਆਪਣੀ ਅੰਤਰਿਮ ਰਿਪੋਰਟ ਵਿਚ ਕਿਹਾ ਸੀ ਕਿ ਉਸ ਨੇ ਅਡਾਨੀ ਕੰਪਨੀਆਂ ਵਿਚ 'ਹੇਰਾਫੇਰੀ ਦਾ ਕੋਈ ਸਪੱਸ਼ਟ ਪੈਟਰਨ' ਨਹੀਂ ਦੇਖਿਆ ਅਤੇ ਨਾ ਹੀ ਕੋਈ ਰੈਗੂਲੇਟਰੀ ਅਸਫਲਤਾਵਾਂ ਸਨ। ਹਾਲਾਂਕਿ, ਇਸਨੇ 2014 ਅਤੇ 2019 ਦਰਮਿਆਨ ਸੇਬੀ ਦੁਆਰਾ ਕੀਤੀਆਂ ਕਈ ਸੋਧਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਜਾਂਚ ਕਰਨ ਦੀ ਰੈਗੂਲੇਟਰ ਦੀ ਯੋਗਤਾ ਨੂੰ ਪ੍ਰਭਾਵਿਤ ਕੀਤਾ ਹੈ। ਕਮੇਟੀ ਨੇ ਕਿਹਾ ਕਿ ਵਿਦੇਸ਼ੀ ਸੰਸਥਾਵਾਂ ਤੋਂ ਪੈਸੇ ਦੇ ਪ੍ਰਵਾਹ ਦੀ ਕਥਿਤ ਉਲੰਘਣਾ ਦੀ ਜਾਂਚ "ਕੋਈ ਨਤੀਜਾ ਨਹੀਂ ਕੱਢ ਸਕੀ।"

ਇਹ ਵੀ ਪੜ੍ਹੋ - ਸ਼ਮੀ ਦੀ ਸ਼ਾਨਦਾਰ ਗੇਂਦਬਾਜ਼ੀ ਨੇ ਜਿੱਤਿਆ ਦਿਲ, ਕੰਪਨੀਆਂ ਵਿਚਾਲੇ ਲੱਗੀ ਦੌੜ, ਜਾਣੋ ਇਕ ਡੀਲ ਦੀ ਫ਼ੀਸ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur