5 ਦਿਨਾਂ 'ਚ 36 ਫ਼ੀਸਦੀ ਚੜ੍ਹ ਚੁੱਕਾ ਹੈ ਅਡਾਨੀ ਦੀ ਇਸ ਕੰਪਨੀ ਦਾ ਸਟਾਕ

04/05/2021 4:40:28 PM

ਨਵੀਂ ਦਿੱਲੀ- ਉਦਯੋਗਪਤੀ ਗੌਤਮ ਅਡਾਨੀ ਦੀ ਕੰਪਨੀ ਅਡਾਨੀ ਟੋਟਲ ਗੈਸ ਦਾ ਸ਼ੇਅਰ ਸੋਮਵਾਰ ਨੂੰ ਬੀ. ਐੱਸ. ਈ. 'ਤੇ ਕਾਰੋਬਾਰ ਦੌਰਾਨ 13 ਫ਼ੀਸਦੀ ਦੀ ਛਲਾਂਗ ਲਾ ਕੇ 1,196 ਰੁਪਏ 'ਤੇ ਪਹੁੰਚ ਗਿਆ। ਇਸ ਦੇ ਨਾਲ ਕੰਪਨੀ ਦਾ ਬਾਜ਼ਾਰ ਪੂੰਜੀਕਰਨ ਅਡਾਨੀ ਇੰਟਰਪ੍ਰਾਈਜਜ਼ ਤੋਂ ਜ਼ਿਆਦਾ ਹੋ ਗਿਆ। ਅਡਾਨੀ ਟੋਟਲ ਗੈਸ ਦਾ ਸ਼ੇਅਰ ਪਿਛਲੇ 5 ਕਾਰੋਬਾਰੀ ਦਿਨਾਂ ਵਿਚ 36 ਫ਼ੀਸਦੀ ਚੜ੍ਹ ਚੁੱਕਾ ਹੈ।

ਦੁਪਹਿਰ ਤਕਰੀਬਨ ਡੇਢ ਵਜੇ ਕੰਪਨੀ ਦਾ ਮਾਰਕੀਟ ਕੈਪ 1.31 ਲੱਖ ਕਰੋੜ ਰੁਪਏ ਸੀ, ਜਦੋਂ ਕਿ ਅਡਾਨੀ ਇੰਟਰਪ੍ਰਾਈਜਜ਼ ਦਾ ਮਾਰਕੀਟ ਕੈਪ 1.24 ਲੱਖ ਕਰੋੜ ਰੁਪਏ ਸੀ। ਅਡਾਨੀ ਇੰਟਰਪ੍ਰਾਈਜਜ਼ ਦਾ ਸ਼ੇਅਰ ਦੋ ਫ਼ੀਸਦੀ ਦੀ ਤੇਜ਼ੀ ਨਾਲ 1,131 ਰੁਪਏ 'ਤੇ ਟ੍ਰੇਡ ਕਰ ਰਿਹਾ ਸੀ। 1.3 ਲੱਖ ਕਰੋੜ ਰੁਪਏ ਦੇ ਮਾਰਕੀਟ ਕੈਪ ਨਾਲ ਅਡਾਨੀ ਟੋਟਲ ਗੈਸ ਮਾਰਕੀਟ ਕੈਪ ਰੈਂਕਿੰਗ ਵਿਚ 27ਵੇਂ ਸਥਾਨ 'ਤੇ ਹੈ।

ਇਹ ਵੀ ਪੜ੍ਹੋ- ਟਾਟਾ ਦੀ ਹੋ ਸਕਦੀ ਹੈ AIR INDIA, ਇਸ ਮਹੀਨੇ ਜਮ੍ਹਾ ਹੋ ਸਕਦੀ ਹੈ ਬੋਲੀ

ਉੱਥੇ ਹੀ, ਬਾਜ਼ਾਰ ਵਿਚ ਗਿਰਾਵਟ ਵਿਚਕਾਰ ਵੀ ਐੱਨ. ਐੱਸ. ਈ. 'ਤੇ ਅਡਾਨੀ ਟੋਟਲ ਗੈਸ ਦਾ ਸਟਾਕ ਪਿਛਲੇ ਦਿਨ ਦੇ ਮੁਕਾਬਲੇ 107 ਰੁਪਏ ਯਾਨੀ 10.12 ਫ਼ੀਸਦੀ ਚੜ੍ਹ ਕੇ 1,168 ਰੁਪਏ 'ਤੇ ਬੰਦ ਹੋਇਆ, ਜਦੋਂ ਕਿ ਅਡਾਨੀ ਇੰਟਰਪ੍ਰਾਈਜਜ਼ ਦਾ ਸਟਾਕ 33.80 ਰੁਪਏ ਯਾਨੀ 3.5 ਫ਼ੀਸਦੀ ਦੀ ਤੇਜ਼ੀ ਨਾਲ 1,141 ਰੁਪਏ 'ਤੇ ਬੰਦ ਹੋਇਆ। ਅਡਾਨੀ ਗ੍ਰੀਨ ਦੇ ਸਟਾਕ ਨੇ ਅੱਜ 8.95 ਰੁਪਏ ਯਾਨੀ 0.77 ਫ਼ੀਸਦੀ ਦੀ ਬੜ੍ਹਤ ਦਰਜ ਕੀਤੀ ਅਤੇ 1,169 'ਤੇ ਪਹੁੰਚ ਗਿਆ। ਅਡਾਨੀ ਪੋਰਟਸ ਦਾ ਸਟਾਕ ਵੀ 7.75 ਰੁਪਏ ਯਾਨੀ 1.05 ਫ਼ੀਸਦੀ ਦੀ ਮਜਬੂਤੀ ਨਾਲ 744 ਰੁਪਏ 'ਤੇ ਰਿਹਾ।

ਇਹ ਵੀ ਪੜ੍ਹੋ- ਵੱਡੀ ਖ਼ਬਰ! ਸਮਾਰਟ ਫੋਨ ਬਿਜ਼ਨੈੱਸ ਬੰਦ ਕਰ ਰਹੀ ਹੈ ਇਹ ਦਿੱਗਜ ਕੰਪਨੀ

 

Sanjeev

This news is Content Editor Sanjeev