ਅਡਾਨੀ ਹਿੰਡਨਬਰਗ ਮਾਮਲਾ : ਸੇਬੀ ਨੇ ਜਾਂਚ ਪੂਰੀ ਕਰਨ ਲਈ ਮੰਗਿਆ ਵਾਧੂ ਸਮਾਂ

08/15/2023 5:58:01 PM

ਨਵੀਂ ਦਿੱਲੀ (ਭਾਸ਼ਾ) – ਪੂੰਜੀ ਬਾਜ਼ਾਰ ਰੈਗੂਲੇਟਰ ਸੇਬੀ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ ਅਤੇ ਅਡਾਨੀ ਸਮੂਹ ਵਲੋਂ ਸ਼ੇਅਰਾਂ ਦੀਆਂ ਕੀਮਤਾਂ ’ਚ ਹੇਰਾਫੇਰੀ ਕਰਨ ਦੇ ਦੋਸ਼ਾਂ ਦੀ ਜਾਂਚ ਪੂਰੀ ਕਰਨ ਲਈ 15 ਦਿਨਾਂ ਦੋ ਹੋਰ ਸਮਾਂ ਦੇਣ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ : ਡਿਜੀਟਲ ਨਿੱਜੀ ਡਾਟਾ ਸੁਰੱਖਿਆ ਬਿੱਲ ਬਣਿਆ ਐਕਟ, ਰਾਸ਼ਟਰਪਤੀ ਤੋਂ ਮਿਲੀ ਮਨਜ਼ੂਰੀ

ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਨੇ ਇਕ ਨਵੀਂ ਪਟੀਸ਼ਨ ’ਚ ਕਿਹਾ ਕਿ ਉਸ ਨੇ ਇਸ ਨਾਲ ਜੁੜੇ 24 ਮਾਮਲਿਆਂ ਦੀ ਜਾਂਚ-ਪੜਤਾਲ ਕੀਤੀ ਹੈ ਰੈਗੂਲੇਟਰ ਨੇ ਕਿਹਾ ਕਿ ਉਕਤ 24 ਮਾਮਲਿਆਂ ’ਚੋਂ 17 ਦੀ ਜਾਂਚ-ਪੜਤਾਲ ਪੂਰੀ ਹੋ ਗਈ ਹੈ ਅਤੇ ਸੇਬੀ ਦੀਆਂ ਮੌਜੂਦਾ ਪ੍ਰਕਿਰਿਆਵਾਂ ਦੇ ਤਹਿਤ ਸਮਰੱਥ ਅਥਾਰਿਟੀ ਨੇ ਉਸ ਨੂੰ ਮਨਜ਼ੂਰੀ ਦੇਦਿੱਤੀ ਹੈ। ਸੇਬੀ ਨੇ ਕਿਹਾ, ‘‘ਜਾਂਚ ਦੇ ਨਤੀਜੇ ’ਤੇ ਰਿਪੋਰਟ ਦਾਖਲ ਕਰਨ ਦਾ ਸਮਾਂ 15 ਦਿਨ ਜਾਂ ਅਜਿਹੀ ਹੋਰ ਮਿਆਦ ਜਿਸ ਨੂੰ ਮਾਣਯੋਗ ਅਦਾਲਤ ਮੌਜੂਦਾ ਮਾਮਲੇ ਦੇ ਤੱਥਾਂ ਅਤੇ ਹਾਲਾਤ ’ਚ ਉਚਿੱਤ ਅਤੇ ਜ਼ਰੂਰੀ ਸਮਝੋ’ ਤੱਕ ਵਧਾਇਆ ਜਾਵੇ। ਚੀਫ ਜਸਟਿਸ ਡੀ. ਵਾਈ. ਚੰਦਰਚੂੜ ਦੀ ਬੈਂਚ ਨੇ 11 ਜੁਲਾਈ ਨੂੰ ਸੇਬੀ ਨੂੰ ਅਡਾਨੀ ਸਮੂਹ ਖਿਲਾਫ ਸ਼ੇਅਰਾਂ ਦੀ ਹੇਰਾਫੇਰੀ ਕਰਨ ਦੇ ਦੋਸ਼ ’ਚ ਜਾਂਚ ਦੀ ਸਥਿਤੀ ਦੱਸਣ ਨੂੰ ਕਿਹਾ ਸੀ। ਨਾਲ ਹੀ ਜਾਂਚ ਵਧਾਏ ਗਏ ਸਮੇਂ ਯਾਨੀ 14 ਅਗਸਤ ਤੱਕ ਛੇਤੀ ਪੂਰਾ ਕਰਨ ਦਾ ਹੁਕਮ ਦਿੱਤਾ ਸੀ।

ਇਹ ਵੀ ਪੜ੍ਹੋ : ਨੇਪਾਲ ਤੋਂ ਟਮਾਟਰ ਅਤੇ ਅਫਰੀਕਾ ਤੋਂ ਦਾਲ , ਮਹਿੰਗਾਈ ’ਤੇ ਇੰਝ ਕਾਬੂ ਪਾਏਗੀ ਸਰਕਾਰ

ਅਮਰੀਕੀ ਵਿੱਤੀ ਖੋਜ ਅਤੇ ਨਿਵੇਸ਼ ਕੰਪਨੀ ਹਿੰਡਨਬਰਗ ਨੇ ਜਨਵਰੀ ’ਚ ਅਡਾਨੀ ਸਮੂਹ ’ਤੇ ਵਹੀ ਖਾਤਿਆਂ ’ਚ ਧੋਖਾਦੇਹੀ ਅਤੇ ਸ਼ੇਅਰਾਂ ਦੇ ਭਾਅ ’ਚ ਗੜਬੜੀ ਦੇ ਨਾਲ ਵਿਦੇਸ਼ੀ ਇਕਾਈਆਂ ਦੀ ਅਣਉਚਿੱਤ ਵਰਤੋਂ ਦਾ ਦੋਸ਼ ਲਾਇਆ ਸੀ। ਇਨ੍ਹਾਂ ਦੋਸ਼ਾਂ ਤੋਂ ਬਾਅਦ ਸਮੂਹ ਦੇ ਸ਼ੇਅਰਾਂ ’ਚ ਵੱਡੀ ਗਿਰਾਵਟ ਆਈ ਸੀ। ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਸਬੰਧਤ ਪੱਖਾਂ ਦਰਮਿਆਨ ਲੈਣ-ਦੇਣ ਦੇ ਖੁਲਾਸੇ ਅਤੇ ਸ਼ੇਅਰਾਂ ਦੀ ਕੀਮਤ ’ਚ ਗੜਬੜੀ ਬਾਰੇ ਜਾਂਚ ਨੂੰ ਲੈ ਕੇ ਦੋ ਮਾਰਚ ਨੂੰ ਮਾਹਰ ਕਮੇਟੀ ਬਣਾਈ ਸੀ।

ਇਹ ਵੀ ਪੜ੍ਹੋ : ਟਮਾਟਰ ਦੇ ਬਾਅਦ ਲਸਣ ਦੀਆਂ ਵਧੀਆਂ ਕੀਮਤਾਂ, ਰਿਟੇਲ ਮਾਰਕਿਟ 'ਚ ਵਿਕ ਰਿਹਾ 178 ਰੁਪਏ ਕਿਲੋ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Harinder Kaur

This news is Content Editor Harinder Kaur