ਗੁਹਾਟੀ ਹਵਾਈ ਅੱਡੇ ਲਈ ਅਡਾਨੀ ਸਮੂਹ ਦੀ ਬੋਲੀ ਸਭ ਤੋਂ ਉੱਚੀ

02/27/2019 1:09:48 AM

ਨਵੀਂ ਦਿੱਲੀ-ਗੁਹਾਟੀ ਹਵਾਈ ਅੱਡੇ ਦੇ ਸੰਚਾਲਨ ਲਈ ਸਭ ਤੋਂ ਉੱਚੀ ਬੋਲੀ ਲਾਉਣ ਵਾਲੇ  ਦੇ ਰੂਪ 'ਚ ਅਡਾਨੀ ਸਮੂਹ ਦਾ ਨਾਂ ਸਾਹਮਣੇ ਆਇਆ ਹੈ। ਭਾਰਤੀ ਹਵਾਈ ਅੱਡਾ ਅਥਾਰਟੀ  (ਏ. ਏ. ਆਈ.)  ਦੇ ਇਕ ਉੱਚ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।  ਇਸ ਤੋਂ ਪਹਿਲਾਂ ਸਮੂਹ 5 ਹੋਰ ਹਵਾਈ ਅੱਡਿਆਂ ਲਈ ਸਭ ਤੋਂ ਉੱਚੀ ਬੋਲੀ ਲਾਉਣ ਵਾਲੇ  ਦੇ ਰੂਪ 'ਚ ਉੱਭਰਿਆ ਸੀ। ਏ. ਏ. ਆਈ. ਦੇ ਅਧਿਕਾਰੀ ਨੇ ਕਿਹਾ,''ਅਡਾਨੀ ਸਮੂਹ ਨੇ ਗੁਹਾਟੀ ਹਵਾਈ ਅੱਡੇ ਲਈ 160 ਰੁਪਏ ਪ੍ਰਤੀ ਯਾਤਰੀ ਡਿਊਟੀ ਦੀ ਬੋਲੀ ਲਾਈ।  ਇਸ ਦਾ ਮਤਲਬ ਹੈ ਕਿ ਅਡਾਨੀ ਸਮੂਹ ਨੇ ਨਿੱਜੀਕਰਨ ਲਈ ਰੱਖੇ ਗਏ ਸਾਰੇ 6 ਹਵਾਈ ਅੱਡਿਆਂ ਲਈ ਬੋਲੀ ਜਿੱਤ ਲਈ ਹੈ।


Karan Kumar

Content Editor

Related News