ਅਡਾਨੀ ਮਾਮਲਾ: SC ਨੇ ਜਾਂਚ ਪੂਰੀ ਕਰਨ ਲਈ ਸੇਬੀ ਨੂੰ 14 ਅਗਸਤ ਤੱਕ ਦਿੱਤਾ ਸਮਾਂ

05/17/2023 3:40:18 PM

ਬਿਜ਼ਨੈੱਸ ਡੈਸਕ— ਸੁਪਰੀਮ ਕੋਰਟ ਨੇ ਮਾਰਕੀਟ ਰੈਗੂਲੇਟਰੀ ਸੇਬੀ ਨੂੰ ਗੌਤਮ ਅਡਾਨੀ ਦੀ ਅਗਵਾਈ ਵਾਲੇ ਸਮੂਹ ਵੱਲੋਂ ਸ਼ੇਅਰਾਂ ਦੀਆਂ ਕੀਮਤਾਂ 'ਚ ਹੇਰਾਫੇਰੀ ਦੇ ਦੋਸ਼ਾਂ ਦੀ ਜਾਂਚ ਪੂਰੀ ਕਰਨ ਲਈ 14 ਅਗਸਤ ਤੱਕ ਦਾ ਸਮਾਂ ਦਿੱਤਾ ਹੈ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਸੇਬੀ ਨੂੰ ਅਡਾਨੀ ਗਰੁੱਪ ਵੱਲੋਂ ਸ਼ੇਅਰਾਂ ਦੀਆਂ ਕੀਮਤਾਂ ਵਿੱਚ ਹੇਰਾਫੇਰੀ ਦੇ ਦੋਸ਼ਾਂ ਦੀ ਜਾਂਚ ਬਾਰੇ ਅੱਪਡੇਟ ਸਟੇਟਸ ਰਿਪੋਰਟ ਦਾਇਰ ਕਰਨ ਦਾ ਵੀ ਹੁਕਮ ਦਿੱਤਾ ਹੈ।

ਇਹ ਵੀ ਪੜ੍ਹੋ : ਦਿੱਲੀ-ਸਿਡਨੀ ਏਅਰ ਇੰਡੀਆ ਦੀ ਫਲਾਈਟ ਨੂੰ ਅਚਾਨਕ ਹਵਾ 'ਚ ਲੱਗੇ ਝਟਕੇ, ਕਈ ਯਾਤਰੀ ਹੋਏ ਜ਼ਖ਼ਮੀ

11 ਜੁਲਾਈ ਨੂੰ ਹੋਵੇਗੀ ਅਗਲੇਰੀ ਸੁਣਵਾਈ
ਇਸ ਤੋਂ ਇਲਾਵਾ ਅਡਾਨੀ ਮਾਮਲੇ ਵਿੱਚ ਜਸਟਿਸ ਏਐੱਮ ਸਪਰੇਅ ਕਮੇਟੀ ਦੀ ਰਿਪੋਰਟ ਸਾਰੀਆਂ ਧਿਰਾਂ ਨਾਲ ਸਾਂਝੀ ਕਰਨ ਦੇ ਹੁਕਮ ਦਿੱਤੇ ਹਨ। ਅਡਾਨੀ-ਹਿੰਦੇਨਬਰਗ ਵਿਵਾਦ ਮਾਮਲੇ ਦੀ ਅਗਲੀ ਸੁਣਵਾਈ ਹੁਣ 11 ਜੁਲਾਈ ਨੂੰ ਹੋਵੇਗੀ। ਇਸ ਤੋਂ ਪਹਿਲਾਂ, ਸੁਪਰੀਮ ਕੋਰਟ ਨੇ ਸੋਮਵਾਰ ਨੂੰ ਹਿੰਡਨਬਰਗ ਰਿਸਰਚ ਰਿਪੋਰਟ ਦੀ ਜਾਂਚ ਨੂੰ ਪੂਰਾ ਕਰਨ ਲਈ ਛੇ ਮਹੀਨੇ ਦਾ ਸਮਾਂ ਵਧਾਉਣ ਦੀ ਮੰਗ ਕਰਨ ਵਾਲੀ ਸੇਬੀ ਦੀ ਪਟੀਸ਼ਨ 'ਤੇ ਸੁਣਵਾਈ ਮੁਲਤਵੀ ਕਰ ਦਿੱਤੀ। ਮਾਰਕੀਟ ਰੈਗੂਲੇਟਰ ਸੇਬੀ ਦੀ ਪਟੀਸ਼ਨ ਅਤੇ ਹੋਰ ਜਨਹਿੱਤ ਪਟੀਸ਼ਨਾਂ 'ਤੇ ਸਮੇਂ ਦੀ ਘਾਟ ਕਾਰਨ 16 ਮਈ ਮੰਗਲਵਾਰ ਨੂੰ ਸੁਪਰੀਮ ਕੋਰਟ 'ਚ ਸੁਣਵਾਈ ਨਹੀਂ ਹੋ ਸਕੀ।

ਇਹ ਵੀ ਪੜ੍ਹੋ : ਸਰਕਾਰੀ ਬੈਂਕਾਂ ਨੂੰ ਪ੍ਰਾਈਵੇਟ ਹੱਥਾਂ ’ਚ ਸੌਂਪਣ ਦੀ ਰੌਂਅ 'ਚ ਕੇਂਦਰ, ਇਨ੍ਹਾਂ ਬੈਂਕਾਂ ਦਾ ਲੱਗ ਸਕਦੈ ਨੰਬਰ

ਸੇਬੀ ਨੇ ਜਾਂਚ ਪੂਰੀ ਕਰਨ ਲਈ ਮੰਗਿਆ ਸੀ 6 ਮਹੀਨਿਆਂ ਦਾ ਵਾਧੂ ਸਮਾਂ 
ਦੱਸ ਦੇਈਏ ਕਿ ਸੇਬੀ ਨੇ ਸੁਪਰੀਮ ਕੋਰਟ ਵਿੱਚ ਇਕ ਪਟੀਸ਼ਨ ਦਾਇਰ ਕਰਕੇ ਅਡਾਨੀ ਸਮੂਹ ਦੀ ਜਾਂਚ ਪੂਰੀ ਕਰਨ ਲਈ 6 ਮਹੀਨੇ ਦਾ ਵਾਧੂ ਸਮਾਂ ਮੰਗਿਆ ਸੀ। ਹਾਲਾਂਕਿ ਅਦਾਲਤ ਨੇ ਜਾਂਚ ਪੂਰੀ ਕਰਨ ਲਈ 14 ਅਗਸਤ ਤੱਕ ਦਾ ਸਮਾਂ ਦਿੱਤਾ ਹੈ।

rajwinder kaur

This news is Content Editor rajwinder kaur