ACC ਦਾ ਮੁਨਾਫਾ 44.7 ਫੀਸਦੀ ਵਧਿਆ

10/16/2019 9:49:50 AM

ਨਵੀਂ ਦਿੱਲੀ—ਏ.ਸੀ.ਸੀ. ਨੇ ਸਾਲ 2019 'ਚ ਤੀਜੀ ਤਿਮਾਹੀ ਦੇ ਨਤੀਜੇ ਜਾਰੀ ਕਰ ਦਿੱਤੇ ਹਨ ਜਿਸ ਦੇ ਮੁਤਾਬਕ ਜੁਲਾਈ-ਸਤੰਬਰ ਤਿਮਾਹੀ 'ਚ ਕੰਪਨੀ ਦਾ ਮੁਨਾਫਾ 44.7 ਫੀਸਦੀ ਵਧ ਕੇ 302.6 ਕਰੋੜ ਰੁਪਏ ਰਿਹਾ ਹੈ ਜੋ ਪਿਛਲੇ ਸਾਲ ਦੀ ਇਸ ਤਿਮਾਹੀ 'ਚ 209.1 ਕਰੋੜ ਰੁਪਏ ਰਿਹਾ ਸੀ।
ਇਸ ਸਮੇਂ 'ਚ ਕੰਪਨੀ ਦੀ ਆਮਦਨ 2.8 ਫੀਸਦੀ ਵਧ ਕੇ 3,528.3 ਕਰੋੜ ਰੁਪਏ ਰਹੀ ਹੈ ਜੋ ਪਿਛਲੇ ਸਾਲ ਦੀ ਇਸ ਤਿਮਾਹੀ 'ਚ 'ਚ 3,443.2 ਕਰੋੜ ਰੁਪਏ ਰਹੀ ਸੀ। ਸਾਲਾਨਾ ਆਧਾਰ 'ਤੇ ਤੀਜੀ ਤਿਮਾਹੀ 'ਚ ਏ.ਸੀ.ਸੀ. ਦਾ ਐਬਿਟਡਾ 443.5 ਕਰੋੜ ਰੁਪਏ ਤੋਂ ਵਧ ਕੇ 557.1 ਕਰੋੜ ਰੁਪਏ ਐਬਿਟਡਾ ਮਾਰਜਨ 12.9 ਫੀਸਦੀ ਤੋਂ ਵਧ ਕੇ 15.8 ਫੀਸਦੀ ਰਿਹਾ ਹੈ।


Aarti dhillon

Content Editor

Related News